ਮੀਂਹ ਨਾਲ ਨੁਕਸਾਨੇ ਮਕਾਨ ਦੇ ਮਾਲਕ ਨੂੰ ਦਿੱਤਾ ਸਹਾਇਤਾ ਰਾਸ਼ੀ ਦਾ ਚੈੱਕ
(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ਐਸ.ਡੀ.ਐਮ. ਮਾਨਸਾ ਪ੍ਰਮੋਦ ਸਿੰਗਲਾ ਵੱਲੋਂ ਅੱਜ ਪਿੰਡ ਮੂਸਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜੀ ਸਹਾਇਤਾ ਰਾਸ਼ੀ ਤਿੰਨ ਲੱਖ, ਪੰਜਾਹ ਹਜ਼ਾਰ ਰੁਪਏ ਦਾ ਚੈੱਕ ਪੀੜ੍ਹਤ ਪਰਿਵਾਰ ਨੂੰ ਸੌਂਪਿਆ ਗਿਆ। (Village Moosa)
ਇਹ ਵੀ ਪੜ੍ਹੋ : ਮਰਹੂਮ ਸੁਰਿੰਦਰ ਛਿੰਦਾ ਨੂੰ ਰਾਜਨੀਤਿਕ, ਧਾਰਮਿਕ, ਸਮਾਜਿਕ ਸਖ਼ਸੀਅਤਾਂ ਤੇ ਗਾਇਕਾਂ ਵੱਲੋਂ ਸ਼ਰਧਾ ਦੇ ਫੁੱਲ ਕੀਤੇ ਭੇਂਟ
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪਿੰਡ ਮੂਸਾ ਵਿਖੇ ਪਿਛਲੇ ਦਿਨੀਂ ਪਏ ਮੀਂਹਾਂ ਨਾਲ ਘੁੱਕਰ ਸਿੰਘ ਦੇ ਘਰ ਦੀ ਛੱਤ ਡਿੱਗਣ ਕਾਰਨ ਜਿੱਥੇ ਉਸ ਦੇ ਸੱਟਾਂ ਲੱਗੀਆਂ ਉੱਥੇ ਹੀ ਘੁੱਕਰ ਸਿੰਘ ਦੀ ਪਤਨੀ ਰਾਣੀ ਕੌਰ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਮਿ੍ਰਤਕਾ ਦੇ ਪਤੀ ਨੂੰ 50 ਹਜ਼ਾਰ ਰੁਪਏ ਦਾ ਚੈੱਕ ਫ਼ੌਰੀ ਤੌਰ ’ਤੇ ਦਿੱਤਾ ਗਿਆ ਸੀ। (Village Moosa) ਉਨ੍ਹਾਂ ਦੱਸਿਆ ਕਿ ਘੁੱਕਰ ਸਿੰਘ ਨੂੰ ਕੁੱਲ 4 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਮੁਹੱਈਆ ਕਰਵਾਏ ਗਏ ਹਨ ਉਨ੍ਹਾਂ ਕਿਹਾ ਕਿ ਭਾਵੇਂ ਕਿ ਕੁਦਰਤੀ ਆਫ਼ਤ ਕਰਕੇ ਅਜਾਈ ਜਾਣ ਵਾਲੀਆਂ ਮਨੁੱਖੀ ਜਾਨਾਂ ਦੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ, ਪਰੰਤੂ ਪੰਜਾਬ ਸਰਕਾਰ ਨੇ ਪੀੜਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਦਿਆਂ ਔਖੇ ਵੇਲੇ ਬਾਂਹ ਜਰੂਰ ਫੜ੍ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਹਰੇਕ ਹੜ੍ਹ ਪੀੜਤ ਦੀ ਮਦਦ ਕੀਤੀ ਜਾਵੇਗੀ।