15 ਬਾਇਓ ਗੈਸ ਪਲਾਂਟ ਪੰਜਾਬ ਚਾਰ ਪਲਾਂਟ ਹਰਿਆਣਾ ਵਿੱਚ ਲਾਏ ਜਾ ਚੁੱਕੇ
(ਰਘਬੀਰ ਸਿੰਘ) ਲੁਧਿਆਣਾ। ਪੀ ਏ ਯੂ ਦੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਨੇ ਲਗਭਗ ਛੇ ਸਾਲ ਪਹਿਲਾਂ ਬਾਇਓਗੈਸ ਦੇ ਖੇਤਰ ਵਿੱਚ ਝੋਨੇ ਦੀ ਪਰਾਲੀ ਦੇ ਐਨਾਰੋਬਿਕ ਪਾਚਣ ਲਈ ਸੁੱਕਾ ਫਰਮੈਂਟੇਸਨ ਬਾਇਓਗੈਸ ਪਲਾਂਟ ਮਾਡਲ (Biogas Plant) ਵਿਕਸਤ ਕੀਤਾ ਸੀ। ਇਸ ਪ੍ਰਕਿਰਿਆ ਵਿੱਚ ਇੱਕ ਵਾਰ ਡਾਈਜੈਸਟਰ ਭਰੇ ਜਾਣ ਅਤੇ ਚਾਲੂ ਹੋਣ ਤੋਂ ਬਾਅਦ 3 ਮਹੀਨਿਆਂ ਦੀ ਮਿਆਦ ਲਈ ਲੋੜੀਂਦੀ ਗੈਸ ਪੈਦਾ ਕਰੇਗੀ। ਇਹਨਾਂ ਬਾਇਓਗੈਸ ਪਲਾਂਟਾਂ ਦੀ ਸਥਾਪਨਾ ਨਾਲ ਬਾਇਓਗੈਸ ਉਤਪਾਦਨ ਲਈ ਵੱਡੀ ਮਾਤਰਾ ਵਿੱਚ ਪਰਾਲੀ ਦੀ ਖਪਤ ਕੀਤੀ ਜਾ ਸਕਦੀ ਹੈ। ਇਸ ਬਾਇਓਗੈਸ ਪਲਾਂਟ ਦੀ ਵਿਸ਼ੇਸ਼ਤਾ ਇਹ ਹੈ ਕਿ ਪਸ਼ੂਆਂ ਦੇ ਗੋਹੇ ਦੀ ਰੋਜ਼ਾਨਾ ਲੋੜ ਨਹੀਂ ਪੈਂਦੀ। ਜੀਹਦੇ ਕੋਲ ਪਸ਼ੂ ਨਹੀਂ ਹਨ ਉਹ ਵੀ ਅਜਿਹਾ ਬਾਇਓਗੈਸ ਪਲਾਂਟ ਲਗਾ ਸਕਦੇ ਹਨ।
ਇਹ ਤਕਨਾਲੋਜੀ ਆਲ ਇੰਡੀਆ ਕੋਆਰਡੀਨੇਟਰ ਖੋਜ ਪ੍ਰੋਜੈਕਟ ਅਧੀਨ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਡਾ. ਸਰਬਜੀਤ ਸਿੰਘ ਸੂਚ ਦੁਆਰਾ ਵਿਕਸਤ ਕੀਤੀ ਗਈ ਹੈ। ਹੁਣ ਤੱਕ ਅਜਿਹੇ 15 ਬਾਇਓ ਗੈਸ ਪਲਾਂਟ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਤੇ ਚਾਰ ਪਲਾਂਟ ਹਰਿਆਣਾ ਵਿੱਚ ਲਗਾਏ ਜਾ ਚੁੱਕੇ ਹਨ। ਇਸ ਬਾਇਓਗੈਸ ਪਲਾਂਟ ਦੀ ਟੈਕਨਾਲੋਜੀ ਦਾ ਦੋ ਸਾਲ ਪਹਿਲਾਂ ਵਪਾਰੀਕਰਨ ਕੀਤਾ ਗਿਆ ਹੈ ਅਤੇ ਹੁਣ ਤੱਕ 10 ਫਰਮਾਂ ਅਤੇ ਵਿਅਕਤੀਆਂ ਨੇ ਵੱਖ-ਵੱਖ ਸਥਾਨਾਂ ’ਤੇ ਇਸ ਤਕਨਾਲੋਜੀ ਦੇ ਵੱਡੇ ਪੱਧਰ ‘ਤੇ ਪ੍ਰਸਾਰ ਲਈ ਪੀਏਯੂ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। (Biogas Plant)
ਇਹ ਵੀ ਪੜ੍ਹੋ : ਪਿੰਡ ਦਿਆਲਗੜ੍ਹ ਦੀ ਸਮੁੱਚੀ ਪੰਚਾਇਤ ‘ਆਪ’ ’ਚ ਸ਼ਾਮਲ
ਨਵਿਆਉਣਯੋਗ ਊਰਜਾ ਮੰਤਰਾਲੇ, ਨਵੀਂ ਦਿੱਲੀ ਨੇ ਬੀਤੇ ਦਿਨੀਂ ਪਰਾਲੀ ਆਧਾਰਿਤ ਇਸ ਬਾਇਓਗੈਸ ਪਲਾਂਟ ਦੇ ਡਿਜਾਈਨ ਨੂੰ ਮਨਜੂਰੀ ਦਿੱਤੀ। ਇਸ ਬਾਇਓਗੈਸ ਪਲਾਂਟ ਦੇ ਡਿਜਾਇਨ ਨੂੰ ਮਨਜੂਰੀ ਮਿਲਣ ਕਾਰਨ ਇਸ ਨੂੰ ਸੰਬੰਧਿਤ ਮੰਤਰਾਲੇ ਦੇ ਬਾਇਓਗੈਸ ਪ੍ਰੋਗਰਾਮ ਅਧੀਨ ਲਾਭਾਂ ਲਈ ਵਿਚਾਰਿਆ ਜਾਵੇਗਾ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸਕ ਖੋਜ ਡਾ ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੇਜੂਏਟ ਸਟੱਡੀਜ ਡਾ.ਪੀ.ਕੇ.ਛੁਨੇਜਾ, ਨਿਰਦੇਸਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ ਐਚ ਐਸ ਸਿੱਧੂ, ਵਧੀਕ ਨਿਰਦੇਸਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਵਿਭਾਗ ਦੇ ਮੁਖੀ ਡਾ: ਰਾਜਨ ਅਗਰਵਾਲ ਨੇ ਡਾ: ਸਰਬਜੀਤ ਸਿੰਘ ਸੂਚ ਨੂੰ ਇਸ ਬਾਇਓਗੈਸ ਪਲਾਂਟ ਦੇ ਡਿਜਾਈਨ ਦੀ ਮਨਜੂਰੀ ਲਈ ਵਧਾਈ ਦਿੱਤੀ।