ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪਹੰੁਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਅੰਦਰ ਅਣਹੋਈਆਂ ਮੋਤਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ਼.) (Road Safety Force) ਬਣਾਉਣ ਜਾ ਰਹੀ ਹੈ ਜੋ ਹਰ 30 ਕਿਲੋਮੀਟਰ ਦੇ ਰੇਡੀਐਸ ’ਚ ਤਾਇਨਾਤ ਰਹਿ ਕੇ ਆਪੋ ਆਪਣੇ ਖੇਤਰਾਂ ’ਚ ਐਕਸੀਡੈਂਟ ਦੌਰਾਨ ਜਖ਼ਮੀ ਹੋਇਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਕੇ ਉਨਾਂ ਦੀ ਜਾਨ ਬਚਾਉਣ ਵਿੱਚ ਮੱਦਦ ਕਰੇਗੀ।
ਉਨਾਂ ਕਿਹਾ ਕਿ ਐਸ.ਐਸ.ਐਫ਼. ਦੀ ਵਰਦੀ ਫਾਇਨਲ ਹੋ ਚੁੱਕੀ ਹੈ ਜਿਸ ਨੂੰ ਅੱਜ ਹੀ ਰਿਲੀਜ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਫ਼ੋਰਸ ਵਿੱਚ ਮੁੰਡਿਆਂ ਤੋਂ ਇਲਾਵਾ ਮਹਿਲਾਵਾਂ ਵੀ ਹੋਣਗੀਆਂ ਜੋ ਸੜਕੀ ਹਾਦਸਿਆਂ ਦੌਰਾਨ ਜਖ਼ਮੀਆਂ ਦੀ ਮੱਦਦ ਤੋਂ ਇਲਾਵਾ ਸੜਕਾਂ ’ਤੇ ਖੜੇ ਵਾਹਨਾਂ ਨੂੰ ਪਾਸੇ ਹਟਾਉਣ ਦਾ ਵੀ ਕੰਮ ਕਰੇਗੀ। ਇੰਨਾਂ ਹੀ ਨਹੀਂ ਇਸ ਫੋਰਸ ਨੂੰ ਚਲਾਉਣ ਕੱਟਣ ਦਾ ਵੀ ਅਧਿਕਾਰ ਹੋਵੇਗਾ। ਉਨਾਂ ਦੱਸਿਆ ਕਿ ਫੋਰਸ ਦੁਆਰਾ ਕੱਟਿਆ ਗਿਆ ਚਲਾਣ ਖ਼ਤਰਨਾਕ ਹੋਵੇਗਾ। ਜਿਸ ਕਰਕੇ ਇੱਕ ਵਾਰ ਚਲਾਉਣ ਕਟਵਾਉਣ ਤੋਂ ਬਾਅਦ ਉਹ ਵਿਅਕਤੀ ਮੁੜ ਆਪਣੀ ਗਤਲੀ ਨਹੀਂ ਦੁਹਰਾਵੇਗਾ।
ਇਹ ਵੀ ਪੜ੍ਹੋ : ਨਗਰ ਨਿਗਮ ਦੇ ਦਫ਼ਤਰ ‘ਚ ਦੁਕਾਨਦਾਰ ਨੇ ਜ਼ਹਿਰੀਲੀ ਦਵਾਈ ਨਿਗਲੀ
ਉਨਾਂ ਦੱਸਿਆ ਕਿ ਫੋਰਸ ਨੂੰ ਫੁੱਲੀ ਡਿਜ਼ੀਟਲ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਜੋ 30 ਕਿਲੋਮੀਟਰ ਦੇ ਆਪਣੇ ਏਰੀਏ ’ਚ ਵਾਪਰੇ ਹਾਦਸੇ ਵਾਲੀ ਜਗਾ ’ਤੇ ਤੁਰੰਤ ਪਹੁੰਚੇਗੀ ਅਤੇ ਲੌੜੀਂਦੀ ਸਹਾਇਤਾ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ ਫੋਰਸ ਕੋਲ ਐਬੂਲੈਂਸ ਤੇ ਰਿਕਵਰੀ ਵੈਨ ਵੀ ਮੋਜੂਦ ਹੋਵੇਗੀ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਹੁੰਦਿਆਂ ਉਨਾਂ ਨੇ ਪੰਜਾਬ ਸਮੇਤ ਭਾਰਤ ’ਚ ਰੋਜਾਨਾਂ ਸੜਕੀ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦਾ ਡਾਟਾ ਕਢਵਾਇਆ ਸੀ, ਜਿਸ ’ਚ ਹੈਰਾਨੀਜਨਕ ਤੱਥ ਸਾਹਮਣੇ ਆਏ ਸਨ। ਉਨਾਂ ਦੱਸਿਆ ਕਿ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰੋਜਾਨਾਂ 14 ਤੇ ਸਾਲ ਭਰ ’ਚ 5 ਹਜ਼ਾਰ ਤੋਂ ਵੀ ਵੱਧ ਅਣਹੋਈਆਂ ਮੌਤਾਂ ਹੁੰਦੀਆਂ ਹਨ।
ਕਿਸਮਤ ਨਹੀਂ ਲਾਹਪ੍ਰਵਾਹੀ ਹੁੰਦੀ ਐ | Road Safety Force
ਉਨਾਂ ਕਿਹਾ ਕਿ ਸੜਕ ਹਾਦਸੇ ਦੌਰਾਨ ਹੋਈ ਮੌਤ ਨੂੰ ਆਮ ਤੌਰ ’ਤੇ ਕਿਸਮਤ ਦੇ ਸਹਾਰੇ ਮੜ ਦਿੱਤਾ ਜਾਂਦਾ ਹੈ ਜਦਕਿ ਅਜਹਿਾ ਨਹੀਂ ਹੁੰਦਾ। ਕਿਤੇ ਨਾ ਕਿਤੇ ਲਾਹਪ੍ਰਵਾਹੀ ਹੁੰਦੀ ਹੈ। ਉਨਾਂ ਦਾਅਵਾ ਕੀਤਾ ਕਿ ਫੋਰਸ ਬਣਾਉਣ ਨਾਲ ਸੜਕੀ ਹਾਦਸਿਆਂ ਵਿੱਚ ਜਾਣ ਵਾਲੀਆਂ ਜਾਨਾਂ ਦੇ ਅੰਕੜਿਆਂ ’ਚ ਵੱਡੀ ਗਿਰਾਵਟ ਆਵੇਗੀ। ਉਨਾਂ ਕਿਹਾ ਕਿ ਐਸਐਸਐਫ਼ ਹਰ ਸੜਕ ’ਤੇ ਮੁਹੱਈਆ ਹੋਵੇਗੀ। ਬੇਸ਼ੱਕ ਉਹ ਹਾਈਵੇ ਹੋਵੇ ਜਾਂ ਆਮ ਸੜਕ।