Benefits Of Turai : ਬਰਸਾਤ ਦੇ ਮੌਸਮ ’ਚ ਕਈ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਅੱਜ ਅਸੀਂ ਅਜਿਹੀ ਸਬਜ਼ੀ ਦੱਸਣ ਜਾ ਰਹੇ ਹਾਂ, ਜਿਸ ਨੂੰ ਖਾਣ ਨਾਲ ਕਈ ਬੀਮਾਰੀਆਂ ਦੂਰ ਹੋ ਸਕਦੀਆਂ ਹਨ। ਹਾਂ! ਅਸੀਂ ਗੱਲ ਕਰ ਰਹੇ ਹਾਂ ਤੋਰੀ ਦੀ। ਇਹ ਅਜਿਹੀ ਹਰੀ ਸਬਜੀ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਹਰੀ ਸਬਜੀ ਤੋਰੀ ਇੱਕ ਵੇਲ ਦੀ ਸਬਜੀ ਹੈ ਜਿਸ ਦੇ ਫਲ, ਜੜ੍ਹਾਂ, ਪੱਤੇ ਤੇ ਬੀਜ ਸਾਰੇ ਸਿਹਤ ਲਾਭਾਂ ਲਈ ਵਰਤੇ ਜਾਂਦੇ ਹਨ।
ਦਰਅਸਲ, ਤੋਰੀ ਵਿੱਚ ਐਂਟੀ-ਇਨਫਲੇਮੇਟਰੀ, ਐਨਲਜੈਸਿਕ, ਐਂਟੀਬੈਕਟੀਰੀਅਲ, ਕੈਲਸੀਅਮ, ਕਾਪਰ, ਆਇਰਨ, ਪੋਟਾਸੀਅਮ, ਮੈਗਨੀਸੀਅਮ, ਫਾਸਫੋਰਸ, ਵਿਟਾਮਿਨ ਏ, ਬੀ, ਸੀ, ਆਇਓਡੀਨ ਫਲੋਰੀਨ ਵਰਗੇ ਗੁਣ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਹਰੀ ਸਬਜੀ ਤੋਰੀ ਨੂੰ ਭਾਰ ਘਟਾਉਣ ਵਿੱਚ ਵੀ ਬਹੁਤ ਮਦਦਗਾਰ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ। (Benefits Of Turai)
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਲਏ ਗਏ ਅਹਿਮ ਫ਼ੈਸਲੇ, ਆਟਾ ਦਾਲ ’ਤੇ ਆਇਆ ਵੱਡਾ ਅਪਡੇਟ
- ਭਾਰ ਘਟਾਉਣ ਵਿੱਚ : ਅੱਜ ਕੱਲ੍ਹ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਅਜਿਹੀਆਂ ਬਣ ਗਈਆਂ ਹਨ ਕਿ ਸਾਡੇ ਸਰੀਰ ਵਿੱਚ ਮੋਟਾਪਾ ਆ ਰਿਹਾ ਹੈ। ਭਾਰ ਵਧਣਾ ਇੱਕ ਆਮ ਸਮੱਸਿਆ ਹੈ। ਜੇਕਰ ਤੁਸੀਂ ਆਪਣੀ ਡਾਈਟ ’ਚ ਤੋਰੀ ਦੀ ਸਬਜੀ ਸ਼ਾਮਲ ਕਰਦੇ ਹੋ ਤਾਂ ਇਹ ਤੁਹਾਡਾ ਭਾਰ ਘਟਾਉਣ ’ਚ ਮੱਦਦਗਾਰ ਹੋਵੇਗੀ ਕਿਉਂਕਿ ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਵਿੱਚ ਮੱਦਦ ਕਰਦਾ ਹੈ ਅਤੇ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕਦਾ ਹੈ। ਤੋਰੀ ਦੀ ਸਬਜੀ ਨੂੰ ਆਪਣੀ ਡਾਈਟ ’ਚ ਸ਼ਾਮਲ ਕਰੋ ਅਤੇ ਤੁਸੀਂ ਆਸਾਨੀ ਨਾਲ ਭਾਰ ਘਟਾ ਸਕਦੇ ਹੋ।
- ਬਲੱਡ ਸ਼ੂਗਰ ਕੰਟਰੋਲ: ਤੋਰੀ ਦੀ ਸਬਜੀ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਮੱਦਦਗਾਰ ਹੈ ਕਿਉਂਕਿ ਤੋਰੀ ਵਿੱਚ ਪੇਪਟਾਇਡਸ ਅਤੇ ਐਲਕਾਲਾਇਡਸ ਹੁੰਦੇ ਹਨ, ਜੋ ਮੈਟਾਬੋਲਿਜਮ ਨੂੰ ਵਧਾਉਂਦੇ ਹਨ। ਇਸ ਦੀ ਵਰਤੋਂ ਨਾਲ ਇਨਸੁਲਿਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
- ਇਮਿਊਨਿਟੀ: ਤੁਸੀਂ ਉਲਚੀਨੀ ਦਾ ਸੇਵਨ ਕਰਕੇ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦੇ ਹੋ। ਤੋਰੀ ’ਚ ਆਇਰਨ, ਮੈਗਨੀਸੀਅਮ, ਵਿਟਾਮਿਨ-ਸੀ, ਰਿਬੋਫਲੇਵਿਨ ਅਤੇ ਜੰਿਕ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ’ਚ ਮੱਦਦ ਕਰਦੇ ਹਨ।
- ਸਿਹਤਮੰਦ ਸਕਿੱਨ: ਹਰੀ ਸਬਜੀ ਤੋਰੀ ਵਿੱਚ ਪਾਏ ਜਾਣ ਵਾਲੇ ਤੱਤ ਪੇਟ ਨੂੰ ਸਾਫ਼ ਰੱਖਦੇ ਹਨ, ਜੋ ਕਿ ਫਿਨਸੀਆਂ, ਕਿੱਲ, ਮੁਹਾਸੇ, ਝੁਲਸਣ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮੱਦਦ ਕਰਦੇ ਹਨ।
- ਸਿਰ ਦਰਦ: ਸਿਰਦਰਦ ਇਨ੍ਹੀਂ ਦਿਨੀਂ ਵੱਡੀ ਸਮੱਸਿਆ ਬਣ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੋਰੀ ਸਿਰਦਰਦ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦਗਾਰ ਹੈ। ਹਾਂ! ਤੋਰੀ ਵਿੱਚ ਐਂਟੀਇੰਫਲਾਮੇਟਰੀ, ਐਨਾਲਜੇਸਿਕ ਗੁਣ ਪਾਏ ਜਾਂਦੇ ਹਨ। ਇਹ ਦੋਵੇਂ ਗੁਣ ਦਰਦ ਨੂੰ ਘਟਾਉਣ ਅਤੇ ਰਾਹਤ ਪ੍ਰਦਾਨ ਕਰਨ ਵਿੱਚ ਮੱਦਦ ਕਰ ਸਕਦੇ ਹਨ।
ਨੋਟ: ਉੱਪਰ ਦਿੱਤੇ ਗਏ ਵਿਚਾਰ ਅਤੇ ਸੁਝਾਅ ਸਿਰਫ ਤੁਹਾਡੇ ਆਮ ਗਿਆਨ ਨੂੰ ਵਧਾਉਣ ਲਈ ਹਨ। ਸੱਚ ਕਹੂੰ ਇਸ ਦੇ ਫ਼ਾਇਦਿਆਂ ਦੀ ਪੁਸ਼ਟੀ ਨਹੀਂ ਕਰਦਾ।