PM Modi Rajasthan Visit: ਕੇਂਦਰ ਸਰਕਾਰ ਨੇ ਪਿਛਲੇ ਨੌਂ ਸਾਲਾਂ ’ਚ ਕਿਸਾਨਾਂ ਦੇ ਹਿੱਤ ਵਿੱਚ ਕਈ ਫੈਸਲੇ ਲਏ ਹਨ: ਪੀਐਮ ਮੋਦੀ

PM Modi
PM Modi Rajasthan Visit: ਕੇਂਦਰ ਸਰਕਾਰ ਨੇ ਪਿਛਲੇ ਨੌਂ ਸਾਲਾਂ ’ਚ ਕਿਸਾਨਾਂ ਦੇ ਹਿੱਤ ਵਿੱਚ ਕਈ ਫੈਸਲੇ ਲਏ ਹਨ: ਪੀਐਮ ਮੋਦੀ

ਸੀਕਰ (ਸੱਚ ਕਹੂੰ ਨਿਊਜ਼)। PM Modi Rajasthan Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸ਼ੇਖਾਵਾਟੀ ਨੂੰ ਕਿਸਾਨਾਂ ਦਾ ਗੜ੍ਹ ਦੱਸਦੇ ਹੋਏ ਕਿਹਾ ਕਿ ਪਾਣੀ ਦੀ ਕਮੀ ਦੇ ਬਾਵਜੂਦ ਇੱਥੋਂ ਦੇ ਕਿਸਾਨਾਂ ਨੇ ਮਿੱਟੀ ਵਿੱਚੋਂ ਫ਼ਸਲਾਂ ਉਗਾਈਆਂ ਹਨ ਅਤੇ ਮਿੱਟੀ ਵਿੱਚੋਂ ਸੋਨਾ ਕੱਢਿਆ ਹੈ, ਜਦੋਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਦਿਆਂ ਬੀਤੇ ਨੌਂ ਸਾਲਾਂ ਵਿੱਚ ਮੈਂ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਸਾਰੇ ਫੈਸਲੇ ਲਏ ਹਨ ਅਤੇ ਨਵੀਂ ਪ੍ਰਣਾਲੀ ਬਣਾਈ ਹੈ।

ਪੀਐਮ ਮੋਦੀ (PM Modi) ਅੱਜ ਰਾਜਸਥਾਨ ਦੇ ਸੀਕਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨਾਂ ਨੂੰ ਜਾਣਕਾਰੀ ਦੀ ਘਾਟ ਕਾਰਨ ਨੁਕਸਾਨ ਝੱਲਣਾ ਪੈਂਦਾ ਹੈ, ਪਰ ਇਸ ਸਰਕਾਰ ਨੇ ਇਸ ਸਾਲ ਕਿਸਾਨ ਸਮ੍ਰਿਧੀ ਕੇਂਦਰ ਸਥਾਪਿਤ ਕਰਕੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਯਤਨ ਸ਼ੁਰੂ ਕੀਤੇ ਹਨ। ਇਸ ਸਾਲ ਦੇ ਅੰਤ ਤੱਕ ਕਿਸਾਨ ਕੇਂਦਰ ਹੋਰ ਖੋਲ੍ਹ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਗਲਤੀ ਨਾਲ ਭਾਰਤ ਪਹੁੰਚਿਆ ਪਾਕਿਸਤਾਨੀ, ਭਾਰਤੀ ਜਵਾਨਾਂ ਨੇ ਪਾਕਿ ਰੇਂਜਰਾਂ ਹਵਾਲੇ ਕੀਤਾ

ਬਾਜਰੇ ਦੀ ਵਧਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਛੋਟੇ ਕਿਸਾਨਾਂ ਦੀ ਰੋਜ਼ੀ-ਰੋਟੀ ਮਜ਼ਬੂਤ ​​ਹੋਵੇਗੀ ਅਤੇ ਉਨ੍ਹਾਂ ਨੂੰ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਭਾਰਤ ਦਾ ਵਿਕਾਸ ਪਿੰਡ ਦੇ ਵਿਕਾਸ ਤੋਂ ਹੋ ਕੇ ਹੀ ਆਉਂਦਾ ਹੈ ਅਜਿਹੇ ’ਚ ਸਾਡੀ ਸਰਕਾਰ ਨੇ ਪਿੰਡ ’ਚ ਸੁਵਿਧਾ ਵਧਾਉਣ ਦੇ ਭਰਪੂਰ ਯਤਨ ਕੀਤੇ ਹਨ ਜੋ ਜਾਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਹੁਣ ਤੱਕ ਇਹ ਧਾਰਨਾ ਰਹੀ ਹੈ ਕਿ ਸਹੂਲਤਾਂ ਸ਼ਹਿਰਾਂ ਵਿੱਚ ਹੀ ਮਿਲਦੀਆਂ ਹਨ, ਪਰ ਹੁਣ ਸਹੂਲਤਾਂ ਪਿੰਡਾਂ ਵਿੱਚ ਜਾਣ ਲੱਗ ਪਈਆਂ ਹਨ, ਭਾਵੇਂ ਸਿੱਖਿਆ ਦਾ ਮਸਲਾ ਹੋਵੇ ਜਾਂ ਸਿਹਤ ਦਾ। ਉਨ੍ਹਾਂ ਕਿਹਾ ਕਿ ਹੁਣ ਡਾਕਟਰੀ ਦੀ ਪੜ੍ਹਾਈ ਮਾਤ ਭਾਸ਼ਾ ਵਿੱਚ ਸ਼ੁਰੂ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਹੁਣ ਦੇਸ਼ ਦੇ ਪੁੱਤਰ-ਧੀ ਨੂੰ ਡਾਕਟਰ ਬਣਨਾ ਆਸਾਨ ਹੋਵੇਗਾ। ਉਨ੍ਹਾਂ ਖਾਟੂ ਸ਼ਿਆਮ ਜੀ ਮੰਦਿਰ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਸ਼ੀਰਵਾਦ ਨਾਲ ਵਿਕਾਸ ਨੂੰ ਗਤੀ ਮਿਲੇਗੀ ਅਤੇ ਸਾਡਾ ਮਾਣ ਅਤੇ ਵਿਰਾਸਤ ਹੋਰ ਮਜ਼ਬੂਤ ​​ਹੋਵੇਗੀ।

ਗਹਿਲੋਤ ਨੇ ਟਵੀਟ ਕਰਕੇ ਮੋਦੀ (PM Modi) ਦਾ ਸਵਾਗਤ ਕੀਤਾ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜਸਥਾਨ ਦੌਰੇ ‘ਤੇ ਸਵਾਗਤ ਕੀਤਾ ਹੈ। ਗਹਿਲੋਤ ਨੇ ਆਪਣੇ ਟਵੀਟ ‘ਚ ਕਿਹਾ, ”ਅੱਜ ਤੁਸੀਂ ਰਾਜਸਥਾਨ ਦਾ ਦੌਰਾ ਕਰ ਰਹੇ ਹੋ। ਤੁਹਾਡੇ ਦਫਤਰ ਪੀ.ਐੱਮ.ਓ. ਨੇ ਮੇਰੇ ਪਹਿਲਾਂ ਤੋਂ ਨਿਰਧਾਰਤ ਤਿੰਨ ਮਿੰਟ ਦੇ ਸੰਬੋਧਨ ਨੂੰ ਪ੍ਰੋਗਰਾਮ ਤੋਂ ਹਟਾ ਦਿੱਤਾ ਹੈ, ਇਸ ਲਈ ਮੈਂ ਭਾਸ਼ਣ ਰਾਹੀਂ ਤੁਹਾਡਾ ਸੁਆਗਤ ਨਹੀਂ ਕਰ ਸਕਾਂਗਾ, ਇਸ ਲਈ ਮੈਂ ਇਸ ਟਵੀਟ ਰਾਹੀਂ ਰਾਜਸਥਾਨ ਵਿੱਚ ਤੁਹਾਡਾ ਸੁਆਗਤ ਕਰਦਾ ਹਾਂ।