ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਦਰ ਦੀ ਪੁਲਿਸ ਨੇ ਮੁਦੱਈ ਦੀ ਸ਼ਿਕਾਇਤ ’ਤੇ ਉਸਦੇ ਗੁਆਂਢੀ ਮਾਂ-ਪੁੱਤਰ ਖਿਲਾਫ਼ ਧੋਖਾਧੜੀ ਕਰਨ ਦਾ ਦੋਸ਼ ਹੇਠ ਮਾਮਲਾ ਦਰਜ਼ ਕੀਤਾ ਹੈ। ਜਿੰਨਾਂ ਨੇ ਨਾ ਮੁਦੱਈ ਤੋਂ ਉਧਾਰ ਫੜੇ ਪੈਸੇ ਮੋੜੇ ਅਤੇ ਨਾ ਹੀ ਵਚਨ ਮੁਤਾਬਕ ਜਗਾ ਦੀ ਰਜਿਸਟਰੀ ਕਰਵਾਈ ਹੈ। (Registration )
ਹਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਸੰਗੋਵਾਲ ਨੇ ਦੱਸਿਆ ਕਿ ਉਨਾਂ ਦੇ ਗੁਆਂਢੀ ਨੂੰ ਜ਼ਮੀਨ ਖ੍ਰੀਦਣ ਲਈ ਪੈਸਿਆਂ ਦੀ ਲੋੜ ਸੀ। ਇਸ ਲਈ ਉਨਾਂ ਨੇ ਉਨਾਂ ਪਾਸੋਂ 5 ਲੱਖ ਰੁਪਏ ਉਧਾਰੇ ਮੰਗੇ ਜੋ ਉਨਾਂ (ਮੁਦੱਈ) ਗੁਆਂਢੀ ਮਹਿਲਾ ਤੇ ਉਸਦੇ ਪੁੱਤਰ ਨੂੰ 15 ਦਸੰਬਰ 2015 ਨੂੰ ਦਿੱਤੇ। ਗੁਆਂਢੀ ਮਹਿਲਾ ਤੇ ਉਸਦੇ ਪੁੱਤਰ ਨੇ ਵਚਨ ਦਿੱਤਾ ਕਿ ਉਧਾਰ ਫੜੇ ਪੈਸਿਆ ਬਦਲੇ ਉਹ ਆਪਣੀ 6 ਵਿਸਵੇ ਜਗਾ ਦੀ ਰਜਿਸਟਰੀ ਉਨਾਂ ਦੇ ਨਾਂਅ ਕਰਵਾ ਦੇਣਗੇ। ਮੁਦੱਈ ਹਰਜੀਤ ਕੌਰ ਨੇ ਦੱਸਿਆ ਕਿ ਪੰਚਾਇਤੀ ਰਾਜ਼ੀਨਾਮਿਆਂ ਦੇ ਬਾਵਜੂਦ ਨਾ ਉਨਾਂ ਦੇ ਗੁਆਂਢੀ ਮਾਂ ਪੁੱਤ ਨੇ ਉਨਾਂ ਨੂੰ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਨਾਂ ਨੂੰ 6 ਵਿਸਵੇ ਜਗਾ ਦੀ ਰਜਿਸਟਰੀ ਕਰਵਾਈ ਹੈ।
ਇਹ ਵੀ ਪੜ੍ਹੋ : Skin Care Tips: ਸਿਰਫ ਇਕ ਵਾਰ ਫੇਸ਼ੀਅਲ ਨਾਲ ਗਲੋ ਏਨਾ ਵਧ ਜਾਵੇਗਾ ਕਿ ਤੁਸੀਂ ਪਾਰਲਰ ਜਾਣਾ ਭੁੱਲ ਜਾਓਗੇ
ਰਕਮ ਵਸੂਲਣ ਲਈ ਗੁਆਢੀਆਂ ਨੇ ਉਸਨੂੰ ਚੈੱਕ ਦਿੱਤਾ ਜੋ ਰਕਮ ਨਾ ਹੋਣ ਕਾਰਨ ਬਾਊਂਸ ਹੋ ਗਿਆ। ਜਿਸ ਕਰਕੇ ਉਨਾਂ ਪੁਲਿਸ ਕੋਲ ਸ਼ਿਕਾਇਤ ਦੇ ਕਾਰਵਾਈ ਦੀ ਮੰਗ ਕੀਤੀ ਸੀ। ਜਿਸ ਪਿੱਛੋਂ ਪੁਲਿਸ ਨੇ ਤਕਰੀਬਨ ਸਾਢੇ 8 ਮਹੀਨਿਆਂ ਦੀ ਪੜਤਾਲ ਉਪਰੰਤ ਮਾਮਲਾ ਦਰਜ਼ ਕੀਤਾ ਹੈ। ਸਹਾਇਕ ਥਾਣੇਦਾਰ ਗੁਰਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਹਰਜੀਤ ਕੌਰ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਕੁਲਵਿੰਦਰ ਕੌਰ ਪਤਨੀ ਭਗਵੰਤ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀਆਨ ਪਿੰਡ ਸੰਗੋਵਾਲ ਵਿਰੁੱਧ ਮਾਮਲਾ ਦਰਜ਼ ਕੀਤਾ ਹੈ।