ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਸ ਸਾਲ ਮਈ ਦੇ ਅੱਧ ’ਚ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਵਿੱਚੋਂ ਵਾਪਸ ਲੈ ਲਿਆ, ਇੱਕ ਅਜਿਹਾ ਕਦਮ ਜਿਸ ਨੇ ਨਵੰਬਰ 2016 ’ਚ ਪੁਰਾਣੇ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਦੇ ਡੀਮੋਨੀਟਾਈਜੇਸ਼ਨ ਦੀ ਯਾਦ ਦਿਵਾ ਦਿੱਤਾ। ਇਸ ਤੋਂ ਬਿਨਾ ਹੁਣ ਫਿਰ ਨੋਟਬੰਦੀ ਸਬੰਧੀ ਕੁਝ ਹੋਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਲੋਕ ਸਭਾ ’ਚ ਇਸ ਬਾਰੇ ਪੈਦਾ ਹੋਏ ਸ਼ੱਕਾਂ ਬਾਰੇ ਸੰਬੋਧਨ ਕੀਤਾ। (500 Rupees Note)
ਇੱਕ ਹਜ਼ਾਰ ਰੁਪਏ ਦੇ ਨੋਟ ’ਤੇ ਦਿੱਤਾ ਜਵਾਬ | 500 Rupees Note
ਦੋ ਹਜ਼ਾਰ ਦੇ ਨੋਟ ਬੰਦ ਹੋਣ ਤੋਂ ਬਾਅਦ ਲੋਕਾਂ ਦੇ ਮਨ ’ਚ ਇਹ ਡਰ ਬਣਿਆ ਹੋਇਆ ਹੈ ਕਿ ਸਰਕਾਰ 500 ਰੁਪਏ ਦੇ ਨਵੇਂ ਨੋਟਾਂ ਨੂੰ ਵੀ ਬੰਦ ਕਰ ਸਕਦੀ ਹੈ। ਹੁਣ ਸਰਕਾਰ ਵੱਲੋਂ ਇਸ ’ਤੇ ਪ੍ਰਤੀਕਿਰਿਆ ਦਿੱਤੀ ਗਈ ਹੈ। ਉੱਥੇ ਹੀ ਸਰਕਾਰ ਨੇ 1000 ਰੁਪਏ ਦੇ ਨੋਟ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ’ਤੇ ਸਪੱਸ਼ਟੀਕਰਨ ਦਿੱਤਾ ਹੈ।
ਅਸਲ ਵਿੱਚ ਮਾਨਸੂਨ ਸੈਸ਼ਨ ਦੌਰਾਨ ਸਦਨ ’ਚ ਵਿੱਤ ਮੰਤਰਾਲੇ ਤੋਂ 500 ਦੇ ਨੋਟ ਨੂੰ ਬੰਦ ਕਰਨ, ਅਰਥਵਿਵਸਥਾ ’ਚ 1000 ਰੁਪਏ ਦੇ ਨੋਟਾਂ ਨੂੰ ਦੁਬਾਰਾ ਲਿਆਉਣ ਬਾਰੇ ਪੁੱਛਿਆ ਗਿਆ ਸੀ। ਇਸ ਦੇ ਜਵਾਬ ’ਚ ਵਿੱਤ ਮੰਤਰਾਲੇ ਨੇ 500 ਦੇ ਨੋਟ ਦੇ ਬੰਦ ਹੋਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਨਾਲ ਹੀ 1000 ਰੁਪਏ ਦੇ ਨੋਟਾਂ ਨੂੰ ਦੁਬਾਰਾ ਸ਼ੁਰੂ ਕਰਨ ਦੀਆਂ ਖ਼ਬਰਾਂ ਨੂੰ ਵੀ ਖਾਰਜ਼ ਕਰ ਦਿੱਤਾ।
ਸੁਪਿ੍ਰਆ ਸੁਲੇ ਸਮੇਤ 14 ਸੰਸਦ ਮੈਂਬਰਾਂ ਦੁਆਰਾ ਚੁੱਕੇ ਗਏ ਸਵਾਲਾਂ ਦੇ ਲਿਖਤੀ ਜਵਾਬ ’ਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਮੁਦਰਾ ਦੇ ਅੱਗੇ ਨੋਟਬੰਦੀ ’ਤੇ ਸਰਕਾਰ ਦੀ ਸਥਿਤੀ ਸਪੱਸ਼ਟ ਕੀਤੀ। 14 ਮੈਂਬਰਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਕਾਲੇ ਧਨ ਨੂੰ ਖ਼ਤਮ ਕਰਨ ਲਈ ਹੋਰ ਉੱਚ ਮੁੱਲ ਵਰਗ ਦੇ ਨੋਟਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਜੇਕਰ ਹਾਂ ਤਾਂ ਉਸ ਦਾ ਵੇਰਵਾ ਕੀ ਹੈ ਅਤੇ ਕਾਲੇ ਧਨ ਅਤੇ ਨਕਲੀ ਕਰੰਸੀ ’ਤੇ ਰੋਕ ਲਾਉਣ ਲਈ ਕਿਹੜੇ ਸੁਧਾਰਾਤਮਕ ਕਦਮ ਚੁੱਕੇ ਗਏ ਹਨ ਜਾਂ ਚੁੱਕੇ ਜਾ ਰਹੇ ਹਨ।
ਸੰਖੇਪ ਜਵਾਬ ’ਚ ਸਪੱਸ਼ਟ | 500 Rupees Note
ਪੰਕਜ ਚੌਧਰੀ ਨੇ ਇਸ ਸਵਾਲ ਦਾ ਜਵਾਬ ਨਹੀਂ ’ਚ ਦਿੱਤਾ। ਉਨ੍ਹਾਂ ਦੇ ਸੰਖੇਪ ਜਵਾਬ ’ਚ ਸਪੱਸ਼ਟ ਹੋਇਆ ਕਿ ਸਰਕਾਰ ਫਿਲਹਾਲ ਕਿਸੇ ਹੋਰ ਉੱਚ ਮੁੱਲ ਵਰਗ ਦੀ ਕਰੰਸੀ ਬੰਦ ਕਰਨ ਦੀ ਯੋਜਨਾ ਨਹੀਂ ਬਣਾ ਰਹੀ ਹੈ। ਲੋਕ ਸਭਾ ’ਚ ਦਿੱਤੇ ਗਏ ਲਿਖਤੀ ਜਵਾਬ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ 2000 ਰੁਪਏ ਦੇ ਨੌਟਾਂ ਨੂੰ ਬਦਲਣ ਦੀ ਸਮਾਂ ਹੱਦ ਵਧਾਉਣ ’ਤੇ ਵਿਚਾਰ ਨਹੀਂ ਕਰ ਰਹੀ। ਇਸ ਉੱਚ ਮੁੱਲ ਵਰਗ ਦੀ ਕਰੰਸੀ ਨੂੰ ਬਦਲਣ ਜਾਂ ਜਮ੍ਹਾ ਕਰਨ ਦੀ ਸਮਾਂ ਹੱਦ ਇਸ ਸਾਲ ਸਤੰਬਰ ਮਹੀਨੇ ਦੀ ਨਿਰਧਾਰਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਇਸ ਜ਼ਿਲ੍ਹੇ ਵਿੱਚ 29 ਜੁਲਾਈ ਤੱਕ ਮੁੜ ਕਰਨੀਆਂ ਪਈਆਂ ਛੁੱਟੀਆਂ
ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਕੋਲ ਹੋਰ ਮੁੱਲ ਵਰਗ ਦੇ ਨੋਟਾਂ ਦੀ ਸਪਲਾਈ ਵਧਾਉਣ ਜਾਂ 1000 ਰੁਪਏ ਦੇ ਨੋਟਾਂ ਦਾ ਸਰਕੂਲੇਸ਼ਨ ਮੁੜ ਤੋਂ ਸ਼ੁਰੂ ਕਰਨ ਦੀ ਕੋਈ ਤਜਵੀਜ ਹੈ, ਪੰਕਜ ਚੌਧਰੀ ਨੇ ਕਿਹਾ ਕਿ ਜਨਤਾ ਨੂੰ ਕਿਸੇ ਵੀ ਪ੍ਰੇਸ਼ਾਨੀ ਜਾਂ ਅਰਥਵਿਵਸਥਾ ’ਚ ਕਿਸੇ ਵੀ ਦਿੱਕਤ ਤੋਂ ਬਚਣ ਲਈ ਨਿਕਾਸੀ ਇੱਕ ਮੁਦਰਾ ਪ੍ਰਬੰਧਨ ਆਪ੍ਰੇਸ਼ਨ ਸੀ। ਇਸ ਤੋਂ ਇਲਾਵਾ 2000 ਰੁਪਏ ਦੇ ਬੈਂਕ ਨੋਟਾਂ ਦੀ ਵਾਪਸੀ ’ਤੇ ਚਾਲੂ ਵਰ੍ਹੇ ਦੀ ਲੋੜ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਨਿਕਾਸੀ ਲੋੜਾਂ ਨੂੰ ਪੂਰਾ ਕਰਨ ਲਈ ਦੇਸ਼ ਭਰ ’ਚ ਹੋਰ ਮੁੱਲ ਵਰਗ ਦੇ ਬੈਂਕ ਨੋਟਾਂ ਦਾ ਲੋੜੀਂਦਾ ਵਾਧੂ ਸਟਾਕ ਬਣਾ ਕੇ ਰੱਖਿਆ ਜਾ ਰਿਹਾ ਹੈ।