(ਮਨੋਜ ਗੋਇਲ) ਘੱਗਾ/ ਬਾਦਸ਼ਾਹਪੁਰ। ਡੇਰਾ ਸੱਚਾ ਦੇ ਸੌਦਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ (Flood Relief) ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ। ਪੂਜਨੀਕ ਗੁਰੂ ਜੀ ਦੇ ਆਉਣ ਦੀ ਖੁਸ਼ੀ ਵਿੱਚ ਸੇਵਾਦਾਰਾਂ ਵੱਲੋਂ ਮਾਨਵਤਾ ਕਾਰਜਾਂ ਦੀ ਗਤੀ ਨੂੰ ਹੋਰ ਜ਼ਿਆਦਾ ਤੇਜ਼ ਕਰ ਦਿੱਤਾ। ਹੜ੍ਹ ਸੰਭਾਵਿਤ ਪਿੰਡਾਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ ।
ਇਹ ਵੀ ਪੜ੍ਹੋ : ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਡਾ. ਬਬੀਤਾ ਨੇ ਟੀਮ ਕੀਤੀ ਰਵਾਨਾ
7ਵੇ ਦਿਨ ਚਲਾਏ ਗਏ ਇਹ ਰਾਹਤ ਕਾਰਜ ਹਲਕਾ ਸੁਤਰਾਣਾ ਦੇ ਪਿੰਡ ਅਰਨੇਟੂ ਅਤੇ ਬੋਪੁਰ ਅੰਦਰ ਚਲਾਏ ਗਏ। ਸੇਵਾਦਾਰਾ ਵੱਲੋਂ ਰਾਹਤ ਸਮਗਰੀ ਪਸ਼ੂਆਂ ਲਈ ਹਰਾ ਚਾਰਾ ਅਤੇ ਦਵਾਈਆਂ ਬਗੈਰਾ ਦਾ ਪ੍ਰਬੰਧ ਕੀਤਾ ਗਿਆ। ਸੇਵਾ ਕਾਰਜ ਵਿੱਚ ਲਗਾਤਾਰ ਜੁੱਟੇ ਹੋਏ ਇਨ੍ਹਾਂ ਸੇਵਾਦਾਰਾਂ ਦੀ ਹਰ ਕੋਈ ਪ੍ਰਸੰਸਾ ਕਰਦਾ ਨਹੀਂ ਥੱਕਦਾ । ਘੱਗਰ ਦੇ ਉਸ ਪਾਰ ਜਾਣ ਲਈ ਕੋਈ ਵੀ ਰਸਤਾ ਨਾ ਹੋਣ ਕਾਰਨ ਸੇਵਾਦਾਰਾਂ ਵੱਲੋਂ ਕਿਸ਼ਤੀ ਦਾ ਸਹਾਰਾ ਲਿਆ ਗਿਆ । ਕਿਸ਼ਤੀ ਦੁਆਰਾ ਹੀ ਅਰਨੇਟੂ ਪਿੰਡ ਵਿਖੇ ਲੋਕਾਂ ਨੂੰ ਰਾਹਤ ਸਮੱਗਰੀ , ਪਸ਼ੂਆਂ ਲਈ ਹਰਾ ਚਾਰਾ ਪਹੁੰਚਾਇਆ ਗਿਆ। Flood Relief