ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਡਾ. ਬਬੀਤਾ ਨੇ ਟੀਮ ਕੀਤੀ ਰਵਾਨਾ

Flood
ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਡਾ. ਬਬੀਤਾ ਨੇ ਟੀਮ ਕੀਤੀ ਰਵਾਨਾ

ਫੌਗਿੰਗ ਸਪਰੇਅ ਅਤੇ ਕਲੋਰੀਨ ਗੋਲੀਆਂ ਘਰ-ਘਰ ਵੰਡਣਗੇ (Flood)

(ਰਜਨੀਸ਼ ਰਵੀ) ਫਾਜ਼ਿਲਕਾ। ਹੜ੍ਹ ਪ੍ਰਭਾਵਿਤ (Flood) ਪਿੰਡਾ ਵਿਚ ਫੌਗਿੰਗ ਅਤੇ ਸਪਰੇਅ ਦੇ ਨਾਲ ਪੀਣ ਦੇ ਪਾਣੀ ਲਈ ਕਲੋਰੀਨ ਗੋਲੀਆਂ ਘਰ ਘਰ ਵੰਡਣ ਲਈ ਸਿਹਤ ਵਿਭਾਗ ਦੀ ਟੀਮ ਨਾਲ ਮੀਰਾ ਨਰਸਿੰਗ ਕਾਲੇਜ ਦੇ ਵਿਦਿਆਰਥੀਆਂ ਦੀ ਟੀਮਾਂ ਨੂੰ ਦਫ਼ਤਰ ਸਿਵਿਲ ਸਰਜਨ ਤੋਂ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਦੀ ਅਗਵਾਈ ਵਿਚ ਪਿੰਡਾਂ ਵਿਚ ਰਵਾਨਾ ਕੀਤਾ। ਇਹ ਟੀਮਾਂ ਦੇ ਨਾਲ ਸਿਹਤ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਮੌਸਮੀ ਬਿਮਾਰੀ ਬਾਰੇ ਘਰ-ਘਰ ਜਾ ਕੇ ਜਾਗਰੂਕ ਵੀ ਕਰਨਗੇ।

ਇਹ ਵੀ ਪੜ੍ਹੋ : ਮਸ਼ੀਨਰੀ ‘ਤੇ ਸਬਸਿਡੀ ਲਈ ਫਾਰਮ ਭਰਨ ਦੀ ਆਖਰੀ ਤਰੀਕ ‘ਚ ਵਾਧਾ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਦੱਸਿਆ ਕਿ ਹੁਣ ਸਤਲੁਜ ਦਰਿਆ ਦਾ ਪਾਣੀ ਕਾਫੀ ਘੱਟ ਗਿਆ ਹੈ। ਪਿੰਡਾਂ ਵਿੱਚ ਮੌਸਮੀ ਬਿਮਾਰੀਆਂ ਨਾ ਫੈਲਣ ਇਸ ਲਈ ਸਿਹਤ ਵਿਭਾਗ ਵਲੋ ਫੌਗਿੰਗ, ਸਪਰੇਅ ਦੀ ਟੀਮ ਪਿੰਡ ਦੋਵਾਂ ਨਾਨਕਾ, ਰਾਮ ਸਿੰਘ ਭੈਣੀ , ਤੇਜਾ ਰੁਹੇਲਾ ਦੇ ਨਾਲ ਹੋਰ ਪਿੰਡਾ ਵਿਚ ਕੰਮ ਕਰ ਰਹੀ ਹੈ।

ਇਸ ਦੇ ਨਾਲ Flood ਪਿੰਡਾਂ ਵਿਚ ਪੀਣ ਵਾਲੇ ਪਾਣੀ ਬਾਰੇ ਵੀ ਜਾਗਰੂਕ ਕਰਦੇ ਹੋਏ ਮੀਰਾ ਕਾਲੇਜ ਦੇ ਵਿਦਿਆਰਥੀਆਂ ਦੀ ਟੀਮ ਕਲੋਰੀਨ ਦੀ ਗੋਲੀ ਆਸ਼ਾ ਵਰਕਰ ਦੇ ਨਾਲ ਜਾ ਰਹੀ ਹੈ ਅਤੇ ਲੋਕਾਂ ਨੂੰ ਮੌਸਮੀ ਬਿਮਾਰੀ ਬਾਰੇ ਵੀ ਜਾਗਰੂਕ ਕਰ ਰਹੀ ਹੈ। ਇਸ ਦੌਰਾਨ ਡਾਕਟਰ ਪੰਕਜ ਚੌਹਾਨ, ਡਾਕਟਰ ਦੁਸ਼ਯੰਤ ਯਾਦਵ, ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਸਿਹਤ ਕਰਮਚਾਰੀ ਵਿਕੀ ਕੁਮਾਰ , ਮੀਰਾ ਕਾਲੇਜ ਤੋਂ ਆਂਚਲ ਅਤੇ ਹੋਰ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here