ਟੋਹਾਣਾ (ਸੁਰਿੰਦਰ ਸਮੈਣ)। ਲਗਾਤਾਰ ਹੜ੍ਹ ਦਾ ਪਾਣੀ ਹਰਿਆਣਾ ਵੱਲ ਵਧ ਰਿਹਾ ਹੈ ਜਿਸ ਦੌਰਾਨ ਟੋਹਾਣਾ ਵਿਧਾਨ ਸਭਾ ਖੇਤਰ ਦੇ ਕਈ ਪਿੰਡ ਇਸ ਦੀ ਲਪੇਟ ਵਿੱਚ ਆ ਗਏ ਹਨ। ਹਮੇਸ਼ਾ ਵਾਂਗ ਇਸ ਵਾਰ ਵੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਾਹਮਣੇ ਆਈ ਹੈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮੱਦਦ ਲਈ ਰਵਾਨਾ ਹੋ ਚੁੱਕੀ ਹੈ। (Flood Alert)
ਉੱਥੇ ਹੀ ਸਾਧ-ਸੰਗਤ ਲੰਗਰ ਬਣਾਊਣ ’ਚ ਜੁਟੀ ਹੋਈ ਹੈ ਤਾਂ ਕਿ ਹਰ ਜ਼ਰੂਰਤਮੰਦ ਤੱਕ ਖਾਣਾ ਪਹੁੰਚਾਇਆ ਜਾ ਸਕੇ। ਜਾਣਕਾਰੀ ਦਿੰਦੇ ਹੋਏ ਜ਼ਿੰਮੇਵਾਰ ਸਿਮਰ ਇੰਸਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਸਹਾਇਤਾ ਲਈ ਪੱਤਰ ਆਇਆ ਸੀ ਜਿਸ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਟੀਮਾਂ ਬਣਾ ਕੇ ਰਵਾਨਾ ਕਰ ਦਿੱਤੀਆਂ ਹਨ।
ਲੰਗਰ ਬਣਾਉਣ ’ਚ ਜੁਟ ਗਈਆਂ ਮਾਤਾ-ਭੈਣਾਂ | Flood Alert
ਟੋਹਾਣਾ ਦੇ ਨਾਮ ਚਰਚਾ ਘਰ ’ਚ ਲੰਗਰ ਬਣਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਜਿੱਥੋਂ ਸਾਧ-ਸੰਗਤ ਦੀਆਂ ਟੀਮਾਂ ਬਣਾ ਕੇ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ। ਸੱਚ ਕਹੂੰ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਜ਼ਿੰਮੇਵਾਰਾਂ ਨੇ ਦੱਸਿਆ ਕਿ ਟੋਹਾਣਾ ਬਲਾਕ ਦੀ ਸਾਧ-ਸੰਗਤ ਪਿੰਡ ਉਦੈਪੁਰ, ਕਾਸਿਮਪੁਰ, ਪੁੂਰਣਮਾਜਰਾ ਅਤੇ ਨਡੇਲ ’ਚ ਰਾਹਤ ਸਮੱਗਰੀ ਲੈ ਕੇ ਜਾ ਰਹੀ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਵੀ ਲਿਆਂਦਾ ਜਾਵੇਗਾ। ਉੱਥੇ ਹੀ ਮਾਤਾ-ਭੈਣਾਂ ਵੀ ਲੰਗਰ ਬਣਾਉਣ ’ਚ ਜੁਟ ਗਈਆਂ ਹਨ ਜੋ ਇਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪਹੰੁਚਾਇਆ ਜਾਵੇਗਾ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਟੋਹਾਣਾ ਖੇਤਰ ਪੰਜਾਬ ਬਾਰਡਰ ਨਾਲ ਲੱਗਦਾ ਹੈ ਜਿਸ ਕਾਰਨ ਘੱਗਰ ਦਾ ਪਾਣੀ ਪੰਜ ਤੋਂ ਹਰਿਆਣਾ ਵੱਲ ਵਧ ਰਿਹਾ ਹੈ। ਐਨਾ ਹੀ ਨਹੀਂ ਟੋਹਾਣਾ ਵਿਧਾਨ ਸਭਾ ਦੇ ਜਾਖਲ ਖੇਤਰ ’ਚ ਪੈਣ ਵਾਲੇ ਕਈ ਪਿੰਡ ਹੜ੍ਹ ਦੀ ਮਾਰ ਹੇਠ ਆਏ ਹਨ। ਫਸਲਾਂ ਡੁੱਬ ਚੁੱਕੀਆਂ ਹਨ ਤੇ ਪਿੰਡ ਵਾਸੀ ਆਪਣੇ ਪਿੰਡਾਂ ਨੂੰ ਬਚਾਉਣ ਦੀ ਚਾਰਾਜੋਈ ਕਰ ਰਹੇ ਹਨ। ਫਿਲਹਾਲ ਡੇਰਾ ਸੱਚਾ ਸੌਦਾ ਵੱਲੋਂ ਟੋਹਾਣਾ ਬਲਾਕ ਦੀ ਸਾਧ ਸੰਗਤ ਮੱਦਦ ਲਈ ਰਵਾਨਾ ਹੋ ਚੁੱਕੀ ਹੈ। (Flood Alert)