ਖੇਡ ਮੰਤਰੀ ਨੇ ਕਿਹਾ- ਏਸ਼ੀਆ ਕੱਪ ਲਈ ਨਿਰਪੱਖ ਸਥਾਨ ‘ਤੇ ਅੜੇ ਭਾਰਤ, ਅਸੀਂ ਵੀ ਅਜਿਹਾ ਹੀ ਕਰਾਂਗੇ ( ICC Cricket World Cup 2023)
ਕਰਾਚੀ। ਭਾਰਤ ‘ਚ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ‘ਚ ਪਾਕਿਸਤਾਨ ਦੇ ਖੇਡਣ ਨੂੰ ਲੈ ਕੇ ਸਸ਼ਪੈਂਸ ਜਾਰੀ ਹੈ। ਵਿਸ਼ਵ ਕੱਪ ਬਿਲਕੁਲ ਐਨ ਨੇੜੇ ਹੈ ਇਸ ਦਰਮਿਆਨ ਪਾਕਿਸਤਾਨ ਦੇ ਖੇਡ ਮੰਤਰੀ ਅਹਿਸਾਨ ਮਜ਼ਾਰੀ ਨੇ ਵਿਸ਼ਵ ਕੱਪ ’ਚ ਪਾਕਿ ਨੂੰ ਨਾ ਭੇਜਣ ਦੀ ਧਮਕੀ ਦਿੱਤੀ ਹੈ। ਉਨਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਭਾਰਤ ਨਿਰਪੱਖ ਸਥਾਨ ‘ਤੇ ਏਸ਼ੀਆ ਕੱਪ ਮੈਚ ਖੇਡਣ ਦੀ ਮੰਗ ਛੱਡ ਦੇਵੇ, ਨਹੀਂ ਤਾਂ ਅਸੀਂ ਵੀ ਵਿਸ਼ਵ ਕੱਪ ਖੇਡਣ ਲਈ ਭਾਰਤ ਨਹੀਂ ਜਾਵਾਂਗੇ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਕਮੇਟੀ ਕਦੋਂ ਭਾਰਤ ਆ ਕੇ ਜਾਂਚ ਕਰੇਗੀ। ਪਰ ਕਮੇਟੀ ਦੀ ਜਾਂਚ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਪਾਕਿਸਤਾਨੀ ਟੀਮ ਵਿਸ਼ਵ ਕੱਪ ਖੇਡਣ ਲਈ ਭਾਰਤ ਆਵੇਗੀ ਜਾਂ ਨਹੀਂ। ( ICC Cricket World Cup 2023)
ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਖੇਡਿਆ ਜਾਵੇਗਾ ਮੈਚ
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ 27 ਜੂਨ ਨੂੰ ਹੋਣ ਵਾਲੇ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ ਵੋਲਟੇਜ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ਨੇ ਆਪਣੀ ਲੀਗ ਦੇ 8 ਮੈਚ ਚਾਰ ਸ਼ਹਿਰਾਂ ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ‘ਚ ਖੇਡਣੇ ਹਨ। ( ICC Cricket World Cup 2023)
ਮਜ਼ਾਰੀ ਨੇ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ – ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਪ੍ਰਧਾਨਗੀ ਵਿੱਚ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿੱਚ ਮੇਰੇ ਨਾਲ ਕੁੱਲ 11 ਮੰਤਰੀ ਹਨ। ਅਸੀਂ ਇਸ ਮੁੱਦੇ ‘ਤੇ ਚਰਚਾ ਕਰਾਂਗੇ ਕਿ ਪਾਕਿਸਤਾਨ ਨੂੰ ਭਾਰਤ ‘ਚ ਕ੍ਰਿਕਟ ਖੇਡਣਾ ਚਾਹੀਦਾ ਹੈ ਜਾਂ ਨਹੀਂ। ਅਸੀਂ ਆਪਣੀ ਸਿਫਾਰਸ਼ ਪ੍ਰਧਾਨ ਮੰਤਰੀ ਨੂੰ ਭੇਜਾਂਗੇ। ਇਸ ਦੇ ਆਧਾਰ ‘ਤੇ ਪ੍ਰਧਾਨ ਮੰਤਰੀ ਪਾਕਿਸਤਾਨ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ‘ਚ ਭੇਜਣ ‘ਤੇ ਅੰਤਿਮ ਫੈਸਲਾ ਲੈਣਗੇ।
ਪੀਸੀਬੀ ਮੇਰੇ ਵਿਭਾਗ ਵਿੱਚ ਆਉਂਦਾ ਹੈ। ਮੇਰੇ ਖਿਆਲ ਵਿਚ ਭਾਰਤ ਨੂੰ ਵੀ ਏਸ਼ੀਆ ਕੱਪ ਦੇ ਮੈਚ ਨਿਰਪੱਖ ਥਾਵਾਂ ‘ਤੇ ਖੇਡਣ ਦੀ ਮੰਗ ਛੱਡ ਦੇਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਵੀ ਪਾਕਿਸਤਾਨ ਦੇ ਵਿਸ਼ਵ ਕੱਪ ਮੈਚਾਂ ਨੂੰ ਭਾਰਤ ਦੀ ਬਜਾਏ ਨਿਰਪੱਖ ਥਾਵਾਂ ‘ਤੇ ਖੇਡਣ ਦੀ ਮੰਗ ਕਰਾਂਗੇ।