ਜਲੰਧਰ। ਪੰਜਾਬ ’ਚ ਜਲੰਧਰ ਦੇ ਕਰਤਾਰਪੁਰ ’ਚ ਸ਼ੇਰ ਦੇ ਬੱਚੇ (Lion Cub) ਦੀ ਸੌਦੇਬਾਜ਼ੀ ਸਾਹਮਣੇ ਆਈ ਹੈ। ਇੱਥੇ ਵਟਸਐਪ ’ਤੇ ਸ਼ੇਰ ਦੇ ਬੱਚੇ ਦੀ ਸੌਦੇਬਾਜ਼ੀ ਕੀਤੀ ਜਾ ਰਹੀ ਸੀ। ਇਸ ਦਾ ਪਤਾ ਵਣ ਤੇ ਵਾਈਲਡ ਲਾਈਫ਼ ਪ੍ਰੋਟਕਸ਼ਨ ਵਿਭਾਗ ਨੂੰ ਲੱਗ ਗਿਆ। ਉਨ੍ਹਾਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ 3 ਮੁਲਜ਼ਮਾਂ ਮਨੀਸ਼ ਕੁਮਾਰ ਉਰਫ਼ ਲੱਕੀ ਨਿਵਾਸੀ ਨੌਗੱਜਾ (ਕਰਤਾਰਪੁਰ), ਅਨਮੋਲ ਨਿਵਾਸੀ ਤੇਜ ਮੋਹਨ ਨਗਰ ਅਤੇ ਦੀਪਾਂਸ਼ੂ ਅਰੋੜਾ ਨਿਵਾਸੀ ਦਿਓਲ ਨਗਰ ਜਲੰਧਰ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। (Lion Cub)
ਹਾਲਾਂਕਿ ਸ਼ੇਰ ਦਾ ਬੱਚਾ ਕਿੱਥੇ ਹੈ? ਉਸ ਨੂੰ ਕਿੱਥੋਂ ਲਿਆਉਣਾ ਸੀ? ਕਿੱਥੇ ਰੱਖਿਆ ਹੈ? ਇਸ ਬਾਰੇ ਪੁਲਿਸ ਅਤੇ ਵਣ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਕਾਰਨ ਇਸ ਕੇਸ ’ਚ ਕਿਸੇ ਤਰ੍ਹਾਂ ਦੀ ਰਿਕਵਰੀ ਨਹੀਂ ਹੋਈ ਹੈ। ਫਿਲਹਾਲ ਪੁਲਿਸ ਨੇ ਵਟਸਐਪ ’ਤੇ ਸ਼ੇਰ ਦੇ ਸ਼ਾਵਕ ਦੀ ਡੀਲ ਦੇ ਦੋਸ਼ ’ਚ ਕੇਸ ਦਰਜ਼ ਕੀਤਾ ਹੈ।
ਪੁਲਿਸ ਦੀ ਐੱਫ਼ਆਈਆਰ ’ਚ ਵੀ ਸ਼ਾਵਕ ਬਾਰੇ ਕੋਈ ਜਾਣਕਾਰੀ ਨਹੀਂ | Lion Cub
ਪੁਲਿਸ ਨੇ ਜੋ ਵਣ ਤੇ ਵਾਈਲਡ ਲਾਈਫ਼ ਪ੍ਰੋਟੈਕਸ਼ਨ ਵਭਾਗ ਦੀ ਸ਼ਿਕਾਇਤ ’ਤੇ ਐਫ਼ਆਈਆਈ ਦਰਜ਼ ਕੀਤੀ ਹੈ ਉਸ ’ਚ ਕਿਤੇ ਕੋਈ ਜ਼ਿਕਰ ਨਹੀਂ ਹੈ ਕਿ ਸ਼ਾਵਕ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜੋ ਮੋਰ, ਬਾਜ ਕਛੁਏ ਵੇਚਣ ਦੇ ਦੋਸ਼ ਵੀ ਲਾਏ ਹਨ ਉਨ੍ਹਾਂ ਦੇ ਵੀ ਕਿਸੇ ਸਬੂਤ ਦਾ ਕੋਈ ਜ਼ਿਕਰ ਨਹੀਂ ਹੈ।