ਲੋਕ ਰਾਏ ਦਾ ਸਨਮਾਨ ਕਰਨ ਵਾਲੀ ਹੈ ਭਗਵੰਤ ਮਾਨ Government : ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਫਾਜਿ਼ਲਕਾ (ਰਜਨੀਸ਼ ਰਵੀ)। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਵਿਚ ਲੋਕਾਂ ਦੀ ਰਾਏ ਨਾਲ ਸਰਕਾਰ ਚਲਾਈ ਜਾ ਰਹੀ ਹੈ ਅਤੇ ਇਸ ਲਈ ਸਰਕਾਰ (Government) ਵੱਲੋਂ ਕਿਸੇ ਵੀ ਖੇਤਰ ਵਿਚ ਨੀਤੀ ਨਿਰਧਾਰਨ ਲਈ ਲੋਕ ਰਾਏ ਲੈ ਕੇ ਫੈਸਲੇ ਲਏ ਜਾਂਦੇ ਹਨ ਤਾਂ ਜ਼ੋ ਲੋਕਾਂ ਦੀਆਂ ਆਸਾਂ ਉਮੀਦਾਂ ਅਨੁਸਾਰ ਸਰਕਾਰ ਚੱਲ ਸਕੇ। ਇਹ ਗੱਲ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਇਕ ਪ੍ਰੈਸ ਬਿਆਨ ਵਿਚ ਆਖੀ ਹੈ।
ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਕਿਸਾਨ ਮਿਲਣੀ ਰਾਹੀਂ ਕਿਸਾਨਾਂ ਦੀ ਰਾਏ ਲਈ ਸੀ ਅਤੇ ਹੁਣ ਰਾਜ ਵਿਚ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਮੁੱਖ ਮੰਤਰੀ ਨੇ ਲੋਕਾਂ ਦੀ ਰਾਏ ਮੰਗੀ ਹੈ। ਇਸ ਲਈ ਲੋਕ ਵਟਸਅੱਪ ਨੰਬਰ 81948-91948 ਤੇ ਸਿੱਧੇ ਮੁੱਖ ਮੰਤਰੀ ਸ: ਭਗਵੰਤ ਮਾਨ ਦੇ ਦਫ਼ਤਰ ਨੂੰ ਆਪਣੇ ਉਦਯੋਗਾਂ ਸਬੰਧੀ ਸੁਝਾਅ ਭੇਜ਼ ਸਕਦੇ ਹਨ। ਇਸਤੋਂ ਬਿਨ੍ਹਾਂ ਈਮੇਲ ਰਾਹੀਂ ਵੀ ਆਪਣੇ ਸੁਝਾਅ ਭੇਜ਼ੇ ਜਾ ਸਕਦੇ ਹਨ ਅਤੇ ਈਮੇਲ ਪਤਾ ਹੈ— punjabconsultation@gmail.com
ਇਹ ਵੀ ਪੜ੍ਹੋ : ਸਕਾਟਲੈਂਡ ਨੂੰ ਹਰਾ ਕੇ ਨੀਦਰਲੈਂਡ ਨੇ ਕਟਵਾਈ ਵਿਸ਼ਵ ਕੱਪ ਦੀ ਟਿਕਟ
ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਅਸਲ ਲੋਕਤੰਤਰ ਸਥਾਪਿਤ ਕੀਤਾ ਹੈ ਜਿੱਥੇ ਲੋਕਾਂ ਦੀ ਰਾਏ ਲੈ ਕੇ ਸਰਕਾਰ ਹਰ ਮਹੱਤਵਪੂਰਨ ਫੈਸਲਾ ਕਰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ, ਖਾਸ ਕਰਕੇ ਉਦਯੋਗਾਂ ਨਾਲ ਜ਼ੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਝਾਅ ਸਰਕਾਰ ਨੂੰ ਭੇਜਣ ਤਾਂ ਜ਼ੋ ਰਾਜ ਵਿਚ ਉਦਯੋਗਿਕ ਕ੍ਰਾਂਤੀ ਲਈ ਸਰਕਾਰ ਨੀਤੀ ਬਣਾ ਸਕੇ ਅਤੇ ਉਦਯੋਗਾਂ ਨਾਲ ਜ਼ੁੜੇ ਲੋਕਾਂ ਦੀਆਂ ਮੁਸਕਿਲਾਂ ਦੂਰ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਵਿਚ ਉਦਯੋਗਾਂ ਦੀ ਨਿਵੇਸ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਰੋਜਗਾਰ ਦੇ ਹੋਰ ਵਧੇਰੇ ਮੌਕੇ ਮਿਲਣਗੇ।