ਨਹਿਰ ‘ਚ ਨਹਾਉਂਦੇ ਦੋ ਨੌਜਵਾਨ ਡੁੱਬੇ, ਦੇਖੋ ਤਸਵੀਰਾਂ…

Canal
ਬਠਿੰਡਾ। ਨਹਿਰ ਵਿੱਚ ਡੁੱਬੇ ਨੌਜਵਾਨਾਂ ਨੂੰ ਲੱਭਦੇ ਹੋਏ ਐੱਨਡੀਆਰਐੱਫ਼ ਦੇ ਜਵਾਨ।

ਐਨਡੀਆਰਐਫ ਦੀ ਟੀਮ ਕਰ ਰਹੀ ਹੈ ਭਾਲ | Canal

ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦੀ ਸਰਹਿੰਦ ਨਹਿਰ (Canal) ਵਿੱਚ ਨਹਾਉਣ ਲਈ ਉੱਤਰੇ ਦੋ ਨੌਜਵਾਨਾਂ ਦੇ ਡੁੱਬਣ ਦਾ ਪਤਾ ਲੱਗਿਆ ਹੈ। ਐਨਡੀਆਰਐਫ ਤੋਂ ਇਲਾਵਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਵੱਲੋਂ ਨੌਜਵਾਨਾਂ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਿਕ ਬੀਤੀ ਰਾਤ ਕੁਝ ਨੌਜਵਾਨ ਨਹਾਉਣ ਲਈ ਸਰਹਿੰਦ ਨਹਿਰ ਵਿੱਚ ਉੱਤਰੇ ਸੀ, ਜਿੰਨ੍ਹਾਂ ਵਿੱਚੋਂ ਦੋ ਲਾਪਤਾ ਹਨ। ਰਾਤ ਤੋਂ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਭਾਲ ਵਿੱਚ ਜੁਟੇ ਹੋਏ ਸੀ ਪਰ ਕੁਝ ਪਤਾ ਨਹੀਂ ਲੱਗਿਆ।

Canal
ਬਠਿੰਡਾ। ਨਹਿਰ ਵਿੱਚ ਡੁੱਬੇ ਨੌਜਵਾਨਾਂ ਨੂੰ ਲੱਭਦੇ ਹੋਏ ਐੱਨਡੀਆਰਐੱਫ਼ ਦੇ ਜਵਾਨ।

ਅੱਜ ਸਵੇਰ ਤੋਂ ਐਨਡੀਆਰਐਫ ਦੀ ਟੀਮ ਵੀ ਡੁੱਬੇ ਹੋਏ ਨੌਜਵਾਨਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਪਤਾ ਲੱਗਿਆ ਹੈ ਕਿ 4-5 ਨੌਜਵਾਨਾਂ ਨੇ ਰਾਤ ਨਹਿਰ ‘ਤੇ ਪਹਿਲਾਂ ਪਾਰਟੀ ਕੀਤੀ ਫਿਰ ਨਹਿਰ ਵਿੱਚ ਨਹਾਉਣ ਲੱਗ ਪਏ। ਇਹਨਾਂ ਵਿੱਚੋਂ 2 ਨੌਜਵਾਨ ਪਾਣੀ ਦੇ ਤੇਜ ਵਹਿਣ ਵਿੱਚ ਵਹਿ ਗਏ। ਉਹਨਾਂ ਦੇ ਸਾਥੀਆਂ ਨੇ ਬਚਾਉਣ ਲਈ ਲੋਕਾਂ ਨੂੰ ਆਵਾਜ਼ ਮਾਰੀ ਪਰ ਉਦੋਂ ਤੱਕ ਦੋਵੇਂ ਜਣੇ ਡੁੱਬ ਚੁੱਕੇ ਸੀ। ਇਸ ਵੇਲੇ ਐਨਡੀਆਰਐਫ ਦੀ ਟੀਮ ਵੱਲੋਂ ਲਾਪਤਾ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ਤੇ ਨੌਜਵਾਨਾਂ ਦੇ ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਹਨ।

ਇਹ ਵੀ ਪੜ੍ਹੋ : ਜਦੋਂ ਪਹਿਲੀ ਵਾਰ ਫਿਲਮ ਦੇਖ ਕੇ ਔਰਤਾਂ ਹੋਈਆਂ ਬੇਹੋਸ਼, ਆਓ ਜਾਣੀਏ ਕੀ ਹੈ ਮਾਮਲਾ…

Canal

LEAVE A REPLY

Please enter your comment!
Please enter your name here