ਵੱਡਾ ਹਾਦਸਾ : ਸੀਵਰੇਜ ਲਾਈਨ ’ਚ ਢਿੱਗ ਡਿੱਗਣ ਨਾਲ ਮਜ਼ਦੂਰ ਦੀ ਮੌਤ

Major Accident

ਹਿਸਾਰ (ਸੰਦੀਪ ਸ਼ੀਂਹਮਾਰ)। ਸ਼ਹਿਰ ਦੀ ਮਹਾਵੀਰ ਕਲੋਨੀ ’ਚ ਸੀਵਰੇਜ ਪਾਈਪਲਾਈਨ ਖੁਦਾਈ ਕਰਨ ਦੌਰਾਨ ਢਿੱਗ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ (Major Accident) ਹੋ ਗਈ। ਜਦੋਂਕਿ ਦੋ ਹੋਰ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਇਲਾਜ਼ ਲਈ ਮਹਾਰਾਜਾ ਅਗਰਸੈਨ ਨਾਗਰਿਕ ਹਸਪਤਾਲ ਐਮਰਜੈਂਸੀ ’ਚ ਦਾਖਲ ਕਰਵਾਇਆ ਗਿਆ ਹੈ। ਅਸਲ ’ਚ ਮੀਂਹ ਆਉਣ ਤੋਂ ਪਹਿਲਾਂ ਹੀ ਸ਼ਹਿਰ ਦੀ ਮਹਾਵੀਰ ਕਲੋਨੀ ’ਚ ਪਾਈਪਲਾਈਨ ਮੰਦਹਾਲੀ ਦੀ ਹਾਲਤ ’ਚ ਹੈ। ਸੀਵਰੇਜ ਲਾਈਨ ਨੂੰ ਦਰੁਸਤ ਕਰਨ ਲਈ ਅੰਦੋਲਨ ਵੀ ਚੱਲ ਰਿਹਾ ਹੈ।

ਸ਼ੁੱਕਰਵਾਰ ਸਵੇਰੇ ਠੇਕੇਦਾਰ ਦੇ ਜ਼ਰੀਏ 5 ਮਜ਼ਦੂਰ ਮਹਾਂਵੀਰ ਕਲੋਨੀ ਦੇ ਤਿਕੋਨਾ ਪਾਰਕ ਦੇ ਨੇੜੇ ਕੈਂਪ ਪਾਈਪਲਾਈਨ ਦੀ ਸਾਈਡ ਤੋਂ ਖੁਦਾਈ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਢਿੱਗ ਡਿੱਗਣ ਨਾਲ ਤਿੰਨ ਮਜ਼ਦੂਰ ਰਮੇਸ਼, ਮੋਨੂੰ ਤੇ ਬਲਜੀਤ ਮਿੱਟੀ ਦੇ ਹੇਠਾਂ ਦਬ ਗਏ। ਨੇੜੇ ਤੇੜੇ ਦੇ ਲੋਕਾਂ ਨੇ ਮੋਨੂੰ ਤੇ ਬਲਜੀਤ ਨੂੰ ਤਾਂ ਤੁਰੰਤ ਬਾਹਰ ਕੱਢ ਲਿਆ ਪਰ ਰਮੇਸ਼ ਨੂੰ ਜੇਸੀਬੀ ਦੀ ਮੱਦਦ ਨਾਲ ਕਰੀਬ ਅੱਧੇ ਘੰਟੇ ਬਾਹਰ ਕੱਢਣਾ ਸੰਭਵ ਹੋ ਸਕਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮਜ਼ਦੂਰ ਰਮੇਸ਼ ਨੂੰ ਮਿ੍ਰਤਕ ਐਲਾਨ ਦਿੱਤਾ। ਜਾਣਕਾਰੀ ਮਿਲਦੇ ਹੀ ਨਗਰ ਨਿਗਮ ਦੇ ਅਧਿਕਾਰੀ ਤੇ ਸਬੰਧਤ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਮਿ੍ਰਤਕ ਮਜ਼ਦੂਰ ਰਮੇਸ਼ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬਿਨਾ ਸੁਰੱਖਿਆ ਉਪਕਰਨਾਂ ਦੇ ਕੰਮ ਕਰ ਰਹੇ ਸਨ ਮਜ਼ਦੂਰ | Major Accident

ਸੀਵਰੇਜ ਦੀ ਸਫ਼ਾਈ, ਖੂਹਾਂ ਦੀ ਸਫ਼ਾਈ ਜਾਂ ਫਿਰ ਖੁਦਾਈ ਦਾ ਕੰਮ ਹੋਵੇ ਇਸ ਦੌਰਾਨ ਮਜ਼ਦੂਰਾਂ ਲਈ ਸੁਰੱਖਿਆ ਉਪਕਰਨ ਦੇ ਮਾਨਦੰਡ ਤੈਅ ਕੀਤੇ ਗਏ ਹਨ, ਜਿਸ ’ਚ ਹੈਲਮੇਟ ’ਚ ਆਕਸੀਜ਼ਨ ਸਿਲੰਡਰ ਸ਼ਾਮਲ ਹਨ। ਜ਼ਿਆਦਾ ਡੂੰਘਾ ਕੰਮ ਹੋਣ ’ਤੇ ਮੌਕੇ ’ਤੇ ਐਂਬੂਲੈਂਸ ਵੀ ਤਾਇਨਾਤ ਕੀਤੀ ਜਾਂਦੀ ਹੈ। ਪਰ ਜਦੋਂ ਵੀ ਕਿਤੇ ਅਜਿਹਾ ਦਰਦਨਾਕ ਹਾਦਸਾ ਹੁੰਦਾ ਹੈ। ਉੱਥੇ ਸੁਰੱਖਿਆ ਉਪਕਰਨਾਂ ਨੂੰ ਲੈ ਕੇ ਲਾਪ੍ਰਵਾਈ ਮਿਲਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਿਸਾਰ ਦੀ ਮਹਾਂਵੀਰ ਕਲੋਨੀ ’ਚ ਸੀਵਰੇਜ ਖੁਦਾਈ ਦੌਰਾਨ ਜੋ ਦਰਦਨਾਕ ਹਾਦਸਾ ਹੋਇਆ, ਉਸ ਦਾ ਕਾਰਨ ਵੀ ਠੇਕੇਦਾਰ ਦੀ ਲਾਪ੍ਰਵਾਹੀ ਹੀ ਹੈ। ਇੱਥੇ ਕੰਮ ਕਰਨ ਵਾਲੇ ਪੰਜਾਂ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਸੁਰੱਖਿਆ ਉਪਰਕਰਨ ਉਪਲੱਬਧ ਨਹੀਂ ਕਰਵਾਇਆ ਗਿਆ।