ਜਦੋਂ ਪਹਿਲੀ ਵਾਰ ਫਿਲਮ ਦੇਖ ਕੇ ਔਰਤਾਂ ਹੋਈਆਂ ਬੇਹੋਸ਼, ਆਓ ਜਾਣੀਏ ਕੀ ਹੈ ਮਾਮਲਾ…

New Movie
7 ਜੁਲਾਈ 1896 ਨੂੰ ਸਭ ਤੋਂ ਪਹਿਲੀ ਵਾਰ ਦਿਖਾਈ ਗਈ ਫਿਲਮ ਦਾ ਸੀਨ।

ਵੈੱਬ ਡੈਸਕ। ਅੱਜ ਦਾ ਦਿਨ 7 ਜੁਲਾਈ 1896 ਉਹ ਦਿਨ ਜਿਸ ਦੀ ਭਾਰਤ ਵਿੱਚ ਸਭ ਤੋਂ ਪਹਿਲੀ ਫਿਲਮ ਦਿਖਾਈ ਗਈ। ਇਸ ਨੂੰ ਸਭ ਤੋਂ ਪਹਿਲਾਂ ਇੱਕ ਚਮਤਕਾਰ ਦਿਖਾਉਣ ਦਾ ਨਾਂਅ ਦਿੱਤਾ ਗਿਆ ਸੀ। ਇਸ ਫਿਲਮ ਦੇ ਸ਼ੁਰੂ ਹੁੰਦਿਆਂ ਹੀ ਔਰਤਾਂ ਬੇਹੋਸ਼ ਹੋ ਗਈਆਂ ਅਤੇ ਮਰਦ ਆਪਣੀਆਂ ਸੀਟਾਂ ਛੱਡ ਕੇ ਸਿਨੇਮਾ ਹਾਲ ਵਿੱਚੋਂ ਭੱਜ ਨਿੱਕਲੇ ਸਨ। (New Movie)

ਜੀ ਹਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭਾਰਤ ਵਿੱਚ ਫਿਲਮ ਦਿਖਾਉਣ ਦਾ ਸਿਲਸਿਲਾ ਕਿਵੇਂ ਸ਼ੁਰੂ ਹੋਇਆ? ਇੱਕ ਅਖ਼ਬਰ ’ਚ ਛਪੀ ਰਿਪੋਰਟ ਮੁਤਾਬਿਕ ਪਤਾ ਲੱਗਿਆ ਹੈ ਕਿ ਅੱਜ ਤੋਂ 127 ਸਾਲ ਪਹਿਲਾਂ ਅੱਜ ਦੇ ਹੀ ਦਿਨ ਸ਼ਾਮ 6 ਵਜੇ ਇਹ ਫਿਲਮ ਦਿਖਾਉਣ ਦੀ ਤਿਆਰੀ ਕੀਤੀ ਗਈ। ਭਾਰਤ ਦੇ ਵੱਡੇ ਮਹਾਂਨਗਰ ਵਿੱਚ ਸ਼ਮ 6 ਵਜੇ 200 ਨਾਮੀ ਅਮੀਰ ਲੋਕ ਹੋਟਲ ਦੇ ਆਡੀਟੋਰੀਅਮ ’ਚ ਇਕੱਠੇ ਹੋ ਗਏ। ਜਿੱਥੇ ਇੱਕ ਚਮਤਕਾਰ ਦਿਖਾਇਆ ਜਾਣ ਦਾ ਦਾਅਵਾ ਕੀਤਾ ਗਿਆ।

ਸਫ਼ੈਦ ਪਰਦਾ ਲੱਗਿਆ ਹੋਇਆ ਸੀ | New Movie

ਆਡੀਟੋਰੀਅਮ ਦੇ ਇੱਕ ਪਾਸੇ ਸਫ਼ੈਦ ਪਰਦਾ ਲੱਗਿਆ ਹੋਇਆ ਸੀ, ਜਿਸ ਦੇ ਸਾਹਮਣੇ ਕੁਰਸੀਆਂ ’ਤੇ ਸਾਰੇ ਲੋਕਾਂ ਨੂੰ ਬਿਠਾਇਆ ਗਿਆ, ਉਵੇਂ ਹੀ ਜਿਵੇਂ ਅੱਜ ਸਿਨੇਮਾ ਹਾਲ ਵਿੱਚ ਸੀਟਾਂ ਲੱਗੀਆਂ ਹੁੰਦੀਆਂ ਹਨ। ਕੁਝ ਅੰਗਰੇਜ਼ ਇੱਥੇ ਉਹ ਚਿਜ਼ ਦਿਖਾਉਣ ਵਾਲੇ ਸਨ ਜਿਸ ਨੂੰ ਸਿਨੇਮਾ ਕਿਹਾ ਜਾ ਰਿਹਾ ਸੀ। ਦਾਅਵਾ ਸੀ ਕਿ ਪਰਦੇ ’ਤੇ ਲੋਕ ਅਤੇ ਜਾਨਵਰ ਚੱਲਦੇ-ਫਿਰਦੇ ਦਿਖਾਈ ਦੇਣਗੇ। ਇਸ ਚਮਤਕਾਰ ਨੂੰ ਦੇਖਣ ਲਈ ਇਨ੍ਹਾਂ 200 ਲੋਕਾਂ ਨੇ 1 ਰੁਪਏ ਵਿੱਚ ਟਿਕਟਾਂ ਖਰੀਦੀਆਂ ਸਨ। ਅਖ਼ਬਾਰ ਵਿੱਚ ਛਪੀ ਰਿਪੋਰਟ ਮੁਤਾਬਿਕ 1896 ਦੇ ਉਸ ਦੌਰ ’ਚ ਸੋਨਾ ਇਕ ਰੁਪਏ ਤੋਲਾ ਹੋਇਆ ਕਰਦਾ ਸੀ।

ਇਹ ਵੀ ਪੜ੍ਹੋ : ਸਕਾਟਲੈਂਡ ਨੂੰ ਹਰਾ ਕੇ ਨੀਦਰਲੈਂਡ ਨੇ ਕਟਵਾਈ ਵਿਸ਼ਵ ਕੱਪ ਦੀ ਟਿਕਟ

ਖੈਰ, ਆਡੀਟੋਰੀਅਮ ’ਚ ਹਨ੍ਹੇਰਾ ਹੋ ਗਿਆ ਅਤੇ ਸਿਨੇਮਾ ਸ਼ੁਰੂ ਹੋਇਆ। ਜੋ ਦਾਅਵਾ ਕੀਤਾ ਜਾ ਰਿਹਾ ਸੀ, ਉਹ ਸੱਚ ਨਿੱਕਲਿਆ। ਸਾਹਮਣੇ ਲੱਗੇ ਪਰਦੇ ’ਤੇ ਕੁਝ ਲੋਕ ਇੱਕ ਫੈਕਟਰੀ ਵਿੱਚੋਂ ਨਿੱਕਲਦੇ ਦਿਖਾਏ ਗਏ, ਇਸ ਫਿਲਮ ਦਾ ਨਾਂਅ ਸੀ ‘ਵਰਕਰਸ ਲਿਵਿੰਗ ਇਨ ਦਾ ਲੂਮੀਅਰ ਫੈਕਟਰੀ’। ਇਹ ਵਾਕਿਆ ਹੀ ਚਮਤਕਾਰ ਸੀ। ਲੋਕ ਅੱਖਾਂ ਗੱਡ ਕੇ ਪਰਦੇ ਵੱਲ ਦੇਖ ਰਹੇ ਸਨ। ਲੋਕਾਂ ਦੇ ਦਿਮਾਗ ਵਿੱਚ ਇਹ ਹੀ ਸਵਾਲ ਸੀ ਕਿ ਇੱਕ ਪਰਦੇ ’ਤੇ ਚੱਲਦੇ ਫਿਰਦੇ ਬੰਦੇ ਕਿਵੇਂ ਦਿਸ ਸਕਦੇ ਹਨ। ਪਹਿਲੀ ਫਿਲਮ 46 ਸਕਿੰਟ ਵਿੱਚ ਖ਼ਤਮ ਹੋ ਗਈ। ਲੋਕ ਹੈਰਾਨ ਹੋ ਰਹੇ ਸਨ। ਕੁਝ ਦੇਰ ’ਚ ਦੂਜੀ ਫਿਲਮ ਸ਼ੁਰੂ ਹੋਈ, ਇਹ ਵੀ ਕੁਝ ਸਕਿੰਟਾਂ ਦੀ ਸੀ। ਨਾਂਅ ਸੀ ‘ਦ ਅਰਾਇਵਲ ਆਫ਼ ਏ ਟਰੇਨ’ ਜਿਸ ’ਚ ਇੱਕ ਰੇਲਵੇ ਪਲੇਟਫਾਰਮ ਦਿਖਾਇਆ ਗਿਆ ਜਿਸ ’ੇਤੇ ਰੇਲਗੱਡੀ ਆ ਰਹੀ ਦਿਖਾਈ ਜਾਣੀ ਸੀ।

ਰੇਲ ਦੇਖ ਕੇ ਚੀਕ-ਚਿਹਾੜਾ ਪੈ ਗਿਆ

ਫਿਲਮ ਸ਼ੁਰੂ ਹੋਈ ਅਤੇ ਪਰਦੇ ’ਤੇ ਚੱਲਦੀ ਰੇਲ ਦੇਖ ਕੇ ਚੀਕ-ਚਿਹਾੜਾ ਪੈ ਗਿਆ। ਫਿਲਮ ਦੇਖ ਰਹੇ ਲੋਕਾਂ ਨੂੰ ਲੱਗਿਆ ਸੱਚਮੁੱਚ ਹੀ ਰੇਲਗੱਡੀ ਉਹਨਾਂ ਦੇ ਉੱਪਰ ਚੜ੍ਹ ਜਾਵੇਗੀ। ਉਹ ਅੱਜ ਨਹੀਂ ਬਚਣਗੇ। ਥਿਏਟਰ ਵਿੱਚ ਜਿੰਨੀਆਂ ਔਰਤਾਂ ਸਨ ਉਹ ਡਰਦੀਆਂ ਬੇਹੋਸ਼ ਹੋ ਗਈਆਂ। ਜ਼ਿਆਦਾਤਰ ਪੁਰਸ਼ ਦਰਸ਼ਕ ਸਿਨੇਮਾ ਹਾਲ ਵਿੱਚੋਂ ਭੱਜ ਗਏ। ਸਭ ਨੂੰ ਲੱਗ ਰਿਹਹਾ ਸੀ ਕਿ ਅੱਜ ਅੰਗਰੇਜ਼ ਰੇਲਗੱਡੀ ਹੇਠਾਂ ਲਤੜ ਕੇ ਉਨ੍ਹਾਂ ਨੂੰ ਮਰਵਾ ਦੇਣਗੇ।

127 ਸਾਲ ਪਹਿਲਾਂ ਕੁਝ ਇਸ ਅੰਦਾਜ ’ਚ ਭਾਰਤ ’ਚ ਸਿਨੇਮਾ ਦਿਖਾਏ ਜਾਣ ਦੀ ਸ਼ੁਰੂਆਤ ਹੋਈ। ਹਾਲਾਂਕਿ ਇਹ ਕੋਈ ਪਹਿਲਾਂ ਤੋਂ ਤੈਅ ਪਲਾਨਿੰਗ ਨਹੀਂ ਸੀ। ਫਿਲਮ ਦਾ ਸ਼ੋਅ ਆਸਟਰੇਲੀਆ ’ਚ ਹੋਣਾ ਸੀ ਪਰ ਜੋ ਲੂਮੀਅਰ ਬਰਦਰਜ਼ ਇਹ ਫਿਲਮ ਲੈ ਕੇ ਆਸਟਰੇਲੀਆ ਜਾ ਰਹੇ ਸਨ ਉਨ੍ਹਾਂ ਦਾ ਪ੍ਰੋਗਰਾਮ ਰੱਦ ਹੋ ਗਿਆ ਤੇ ਉਨ੍ਹਾਂ ਨੇ ਸੋਚਿਆ ਕਿਉਂ ਨਾ ਇਹ ਫਿਲਮ ਭਾਰਤ ਵਿੱਚ ਹੀ ਦਿਖਾਈ ਜਾਵੇ। ਬੱਸ ਇਹੀ ਉਹ ਦਿਨ ਸੀ ਜਦੋਂ ਭਾਰਤ ਵਿੱਚ ਸਿਨੇਮਾ ਅਤੇ ਫਿਲਮ ਦਿਖਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ।