ਟਮਾਟਰ ਦੇ ਵਧਦੇ ਭਾਅ ਤੇ ਵਿਗੜਦਾ ਮੌਸਮ

Government

ਇਸ ਵਾਰ ਟਮਾਟਰ ਦਾ ਭਾਅ (Tomato Prices) ਸੌ ਰੁਪਏ ਪ੍ਰਤੀ ਕਿੱਲੋ ਤੋਂ ਪਾਰ ਪਹੰੁਚ ਗਿਆ ਹੈ। ਕਦੇ ਪਿਆਜ਼ ਨੂੰ ਇਹ ਰੁਤਬਾ ਹਾਸਲ ਸੀ। ਜੋ ਨਾ ਸਿਰਫ਼ ਆਮ ਲੋਕਾਂ ਦੀਆਂ ਅੱਖਾਂ ’ਚ ਹੰਝੂ ਲਿਆ ਦਿੰਦਾ ਸੀ ਸਗੋਂ ਸਰਕਾਰ ਡੇਗਣ-ਬਣਾਉਣ ਦੀ ਖੇਡ ’ਚ ਸ਼ਾਮਲ ਰਹਿੰਦਾ ਸੀ। ਫ਼ਿਲਹਾਲ, ਪੂਰੇ ਭਾਰਤ ’ਚ ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜਿਸ ਨਾਲ ਦੇਸ਼ ਭਰ ਦੇ ਲੱਖਾਂ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ਬੇਨਿਯਮੇ ਮੌਸਮ ਦੇ ਮਿਜਾਜ਼ ਨੇ ਇਸ ਸਾਲ ਸਿਰਫ਼ ਟਮਾਟਰ ਹੀ ਨਹੀਂ ਸਗੋਂ ਕਈ ਫਸਲਾਂ ਦੀ ਪੈਦਾਵਾਰ ’ਤੇ ਅਸਰ ਪਾਇਆ ਹੈ, ਜਿਸ ਨਾਲ ਫ਼ਲ ਅਤੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ।

ਬਿਨਾਂ ਸ਼ੱਕ, ਹਰਿਆਣਾ-ਪੰਜਾਬ ਆਦਿ ਇਲਾਕਿਆਂ ’ਚ ਟਮਾਟਰ ਦੀ ਮਹਿੰਗਾਈ ਦੀ ਵਜ੍ਹਾ ਇਹੀ ਦੱਸੀ ਜਾ ਰਹੀ ਹੈ ਕਿ ਸਥਾਨਕ ਟਮਾਟਰ ਦੀ ਫਸਲ ਖ਼ਤਮ ਹੋ ਗਈ ਹੈ ਅਤੇ ਹੋਰ ਰਾਜਾਂ ਤੋਂ ਆਉਣ ਵਾਲੀ ਨਵੀਂ ਫਸਲ ਦੀ ਆਮਦ ਨਹੀਂ ਹੋ ਰਹੀ ਹੈ। ਪਰ ਮਾਨਸੂਨ ’ਚ ਪਹਿਲਾਂ ਕਦੇ ਟਮਾਟਰ ਦੀਆਂ ਕੀਮਤਾਂ ’ਚ ਅਜਿਹੀ ਅੱਗ ਨਹੀਂ ਲੱਗੀ।

ਟਮਾਟਰ ਦੀ ਪੈਦਾਵਾਰ ਘੱਟ | Tomato Prices

ਕਿਸਾਨਾਂ ਮੁਤਾਬਿਕ, ਆਮਦ ਘੱਟ ਹੋਣ ਨਾਲ ਟਮਾਟਰ ਦੇ ਭਾਅ ਵਧੇ ਹਨ। ਕੁਝ ਮਹੀਨੇ ਪਹਿਲਾਂ ਟਮਾਟਰ ਦੀ ਪੈਦਾਵਾਰ ਮੰਗ ਤੋਂ ਜ਼ਿਆਦਾ ਸੀ। ਇਸ ਲਈ ਟਮਾਟਰ ਐਨਾ ਸਸਤਾ ਹੋ ਗਿਆ। ਹੁਣ ਬੇਮੌਸਮੇ ਮੀਂਹ ਕਾਰਨ ਟਮਾਟਰ ਦੀ ਪੈਦਾਵਾਰ ਘੱਟ ਹੋ ਗਈ ਹੈ, ਜਿਸ ਨਾਲ ਬਜ਼ਾਰ ’ਚ ਟਮਾਟਰ ਦੀ ਆਮਦ ਘੱਟ ਹੋ ਗਈ ਹੈ। ਬੇਮੌਸਮੇ ਮੀਂਹ ਅਤੇ ਗੜੇਮਾਰੀ ਨਾਲ ਟਮਾਟਰ ਦੀ ਕਰੀਬ 50 ਫੀਸਦੀ ਫਸਲ ਬਰਬਾਦ ਹੋ ਗਈ ਹੈ। ਬਿਨਾਂ ਸ਼ੱਕ, ਕੁਝ ਹੋਰ ਕਾਰਨ ਵੀ ਇਸ ਅਣਉਮੀਦੀ ਮਹਿੰਗਾਈ ਦੇ ਹੋ ਸਕਦੇ ਹਨ। ਬਿਨਾਂ ਸ਼ੱਕ ਟਮਾਟਰ ਆਦਿ ਕੁਝ ਸਬਜ਼ੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਭੰਡਾਰਨ ਦੇਰ ਤੱਕ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਸਮਾਜ ਸੇਵੀ ਪ੍ਰਾਈਵੇਟ ਡਾਕਟਰ ਕਾਬੂ

ਜਲਦੀ ਫਸਲ ਤਿਆਰ ਹੰੁਦੀ ਹੈ ਅਤੇ ਜਲਦੀ ਖਤਮ ਵੀ ਹੋ ਜਾਂਦੀ ਹੈ। ਪਰ ਅਦਰਕ, ਲਸਣ ਅਤੇ ਪਿਆਜ਼ ਦਾ ਮੁਨਾਫਾਖੋਰਾਂ ਦੇ ਗੁਦਾਮਾਂ ’ਚ ਭੰਡਾਰਨ ਕੁਝ ਸਮੇਂ ਤੱਕ ਰਹਿ ਸਕਦਾ ਹੈ। ਮੌਸਮ ਅਜਿਹਾ ਹੈ ਕਿ ਟਮਾਟਰ ਹੀ ਨਹੀਂ, ਹੋਰ ਸਬਜ਼ੀਆਂ ਦੇ ਭਾਅ ’ਚ ਵੀ ਵਧਦੇ ਜਾ ਰਹੇ ਹਨ। ਤਾਮਿਲਨਾਡੂ ’ਚ ਤਾਂ ਸਰਕਾਰ ਟਮਾਟਰ ਨੂੰ ਸਹੀ ਕੀਮਤ ’ਤੇ ਵੇਚਣ ਲਈ ਯਤਨਸ਼ੀਲ ਹੈ। ਆਉਣ ਵਾਲੇ ਦਿਨਾਂ ’ਚ ਸਾਰੀਆਂ ਸਰਕਾਰਾਂ ਨੂੰ ਸੁਚੇਤ ਰਹਿਣਾ ਹੋਵੇਗਾ, ਤਾਂ ਕਿ ਟਮਾਟਰ ਦੇ ਭਾਅ ਅਣਉਮੀਦੇ ਤੌਰ ’ਤੇ ਵਧ ਨਾ ਸਕਣ। ਕਾਰੋਬਾਰੀ ਇਹ ਸੰਕੇਤ ਦੇ ਰਹੇ ਹਨ ਕਿ ਆਉਣ ਵਾਲੇ ਦਿਨਾਂ ’ਚ ਟਮਾਟਰ ਦੀ ਉਪਲੱਬਧਤਾ ਘੱਟ ਰਹਿ ਸਕਦੀ ਹੈ ਅਤੇ ਕੀਮਤਾਂ ’ਚ ਹੋਰ ਵਾਧੇ ਦੀ ਸੰਭਾਵਨਾ ਪ੍ਰਗਟਾਈ ਗਈ ਹੈ।