ਹੁਣ ਇਸ ਸੂਬੇ ਦੇ ਮੁੱਖ ਮੰਤਰੀ ਨੇ ਕਰ ਦਿੱਤਾ ਯੂਸੀਸੀ ਦਾ ਵਿਰੋਧ

UCC

ਕਿਹਾ, ਇਹ ਸਾਡੇ ਸੱਭਿਆਚਾਰ ਦੇ ਖਿਲਾਫ | UCC

ਨਵੀਂ ਦਿੱਲੀ (ਏਜੰਸੀ)। ਉੱਤਰ-ਪੂਰਬ ਵਿੱਚ ਭਾਜਪਾ ਦੇ ਪ੍ਰਮੁੱਖ ਸਹਿਯੋਗੀਆਂ ਵਿੱਚੋਂ ਇੱਕ ਨੈਸ਼ਨਲ ਪੀਪਲਜ਼ ਪਾਰਟੀ ਦੇ ਮੁਖੀ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਨੇ ਯੂਨੀਫਾਰਮ ਸਿਵਲ ਕੋਡ (UCC) ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ (30 ਜੂਨ) ਨੂੰ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਭਾਰਤ ਦੇ ਅਸਲ ਵਿਚਾਰ ਦੇ ਉਲਟ ਹੈ। ਭਾਰਤ ਇੱਕ ਵਿਭਿੰਨਤਾ ਵਾਲਾ ਦੇਸ਼ ਹੈ ਅਤੇ ਵਿਭਿੰਨਤਾ ਹੀ ਸਾਡੀ ਤਾਕਤ ਹੈ। ਇੱਕ ਸਿਆਸੀ ਪਾਰਟੀ ਹੋਣ ਦੇ ਨਾਤੇ, ਅਸੀਂ ਮਹਿਸੂਸ ਕਰਦੇ ਹਾਂ ਕਿ ਪੂਰੇ ਉੱਤਰ-ਪੂਰਬ ਦੀ ਇੱਕ ਵਿਲੱਖਣ ਸੰਸਕਿ੍ਰਤੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਸੁਰੱਖਿਅਤ ਰੱਖਿਆ ਜਾਵੇ।

ਇਹ ਵੀ ਪੜ੍ਹੋ : ਹਿਮਾਚਲ ਨੇ ਮੰਗਿਆ ਚੰਡੀਗੜ੍ਹ ’ਚ ਹਿੱਸਾ, ਬਣਾਈ ਕੈਬਨਿਟ ਸਬ ਕਮੇਟੀ

ਐਨਪੀਪੀ ਮੁਖੀ ਨੇ ਕਿਹਾ ਕਿ ਯੂਸੀਸੀ ਡਰਾਫਟ ਦੀ ਅਸਲ ਸਮੱਗਰੀ ਨੂੰ ਦੇਖੇ ਬਿਨਾਂ ਵੇਰਵਿਆਂ ਵਿੱਚ ਜਾਣਾ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਨੂੰ ਨਹੀਂ ਪਤਾ ਕਿ ਜੇਕਰ ਬਿੱਲ ਆਵੇਗਾ ਤਾਂ ਕਿਸ ਤਰ੍ਹਾਂ ਦਾ ਬਿੱਲ ਆਵੇਗਾ। ਭਾਜਪਾ ਨੇ ਮੇਘਾਲਿਆ ਵਿੱਚ ਸਰਕਾਰ ਬਣਾਉਣ ਲਈ ਕਾਨਰਾਡ ਸੰਗਮਾ ਦੀ ਨੈਸ਼ਨਲ ਪੀਪਲਜ਼ ਪਾਰਟੀ ਦਾ ਸਮਰੱਥਨ ਕੀਤਾ। ਐਨਪੀਪੀ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦਾ ਹਿੱਸਾ ਹੈ। ਮੇਘਾਲਿਆ ਦੀ 60 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਭਾਜਪਾ ਦੇ ਦੋ ਵਿਧਾਇਕ ਹਨ, ਜਦੋਂ ਕਿ ਸੰਗਮਾ ਦੀ ਪਾਰਟੀ ਕੋਲ 28 ਵਿਧਾਇਕ ਹਨ।