ਕੰਮ ਨਾ ਮਿਲਣ ਕਾਰਨ ਪਰਵਾਸੀ ਮਜ਼ਦੂਰ ਨੇ ਕੀਤੀ ਖੁਦਕੁਸ਼ੀ

Suicide
ਸੁਨਾਮ: ਜਾਣਕਾਰੀ ਦਿੰਦੇ ਹੋਏ ਨਵੀਂ ਅਨਾਜ ਮੰਡੀ ਚੌਕੀ ਇੰਚਾਰਜ ਕਸ਼ਮੀਰ ਸਿੰਘ

ਸੁਨਾਮ ਊਧਮ ਸਿੰਘ ਵਾਲਾ 1 ਜੁਲਾਈ (ਕਰਮ ਥਿੰਦ)। ਸਥਾਨਕ ਟ੍ਰਾਲੀ ਯੂਨਿਅਨ ਕੋਲ ਇੱਕ ਪ੍ਰਵਾਸੀ ਮਜਦੂਰ ਨੇ ਕੰਮ ਨਾ ਮਿਲਨ ਦੇ ਚੱਲਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। (Suicide ) ਜਿਸ ਸਬੰਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਨਵੀਂ ਅਨਾਜ ਮੰਡੀ ਚੌਕੀ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕੇ ਕਮਲੇਸ਼ ਕੁਮਾਰ ਬਿਹਾਰ ਤੋਂ ਇਥੇ ਲੈਬਰ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਸੋਨੀਪਤ ’ਚ ਔਰਤ ਦਾ ਬੇਰਹਿਮੀ ਨਾਲ ਕਤਲ

ਉਸ ਦੇ ਪਰਿਵਾਰਕ ਮੈਂਬਰ ਨੇ ਬਿਆਨ ਦਿੱਤਾ ਹੈ ਕੇ ਕਮਲੇਸ਼ ਕੁਮਾਰ ਨੂੰ ਇੱਥੇ ਕਾਫ਼ੀ ਸਮੇਂ ਤੋਂ ਕੰਮ ਨਹੀਂ ਮਿਲ ਰਿਹਾ ਸੀ। ਜਿਸ ਦੇ ਚੱਲਦੇ ਉਸਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਸੀ, ਜਿਸਨੂੰ ਲੈ ਕੇ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ। ਇਸ ਸਬੰਧੀ ਪੁਲਿਸ ਦੁਆਰਾ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।