ਜਦੋਂ ਅੰਜੂ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਚੰਡੀਗੜ੍ਹ
(ਐਮ. ਕੇ. ਸ਼ਾਇਨਾ) ਚੰਡੀਗੜ੍ਹ। ਬਲਾਕ ਚੰਡੀਗੜ੍ਹ ਦੇ ਨਵਾਂਗਾਓਂ ਦੇ 15 ਮੈਂਬਰ ਨਰਿੰਦਰ ਇੰਸਾਂ ਦੀ ਧਰਮਪਤਨੀ ਅੰਜੂ ਇੰਸਾਂ ਚੰਡੀਗੜ੍ਹ ਦੇ ਨੇਤਰਦਾਨੀ ਅਤੇ ਸਰੀਰਦਾਨੀ ਬਣ ਗਏ ਹਨ। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਪਰਿਵਾਰ ਵੱਲੋਂ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਮਿ੍ਰਤਕ ਦੇਹ ਮਾਨਵਤਾ ਭਲਾਈ ਕਾਰਜਾਂ ਤਹਿਤ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। (Body Donation)
ਲੋਕਾਂ ਲਈ ਮਿਸਾਲ ਬਣੀ ਅੰਜੂ ਇੰਸਾਂ ਦਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ ਤੇ ਹੁਣ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਸਰੀਰ ਅਤੇ ਅੱਖਾਂ ਦਾਨ ਕਰਨ ਨਾਲ ਨਗਰ ’ਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਨੇਤਰਦਾਨੀ ਅਤੇ ਸਰੀਰਦਾਨੀ ਅੰਜੂ ਇੰਸਾਂ ਦੇ ਪਤੀ ਨਰਿੰਦਰ ਇੰਸਾਂ ਨੇ ਆਖਿਆ ਕਿ ਜਿਉਂਦੇ ਜੀਅ ਗੁਰਦਾ ਦਾਨ, ਮਰਨ ਉਪਰੰਤ ਸਰੀਰਦਾਨ ਕਰਨਾ ਹੀ ਸਾਡੇ ਗੁਰੂ ਜੀ ਨੇ ਸਿਖਾਇਆ ਹੈ ਤੇ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਹੀ ਅੱਜ ਅਸੀਂ ਇਹ ਕਾਰਜ ਕੀਤਾ ਹੈ।
ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਤੇ ਫਿਰੋਜ਼ਪੁਰ ਵਾਲਿਆਂ ਨੇ ਧੋਤਾ ਸੇਬਾਂ ਵਾਲੇ ਟਰੱਕ ਦਾ ਲੱਗਿਆ ਦਾਗ, ਜਾਣੋ ਕੀ ਹੈ ਮਾਮਲਾ?
ਜਾਣਕਾਰੀ ਅਨੁਸਾਰ ਅੰਜੂ ਇੰਸਾਂ ਦਾ ਵੀਰਵਾਰ ਨੂੰ ਅਚਾਨਕ ਦੇਹਾਂਤ ਹੋ ਗਿਆ, ਜਿਸ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਚੰਡੀਗੜ੍ਹ ਦੇ ਜਿੰਮੇਵਾਰਾਂ ਨਾਲ ਤਾਲਮੇਲ ਕੀਤਾ। ਇਸ ਉਪਰੰਤ ਬਲਾਕ ਚੰਡੀਗੜ੍ਹ ਦੀ ਬਲਾਕ ਕਮੇਟੀ ਤੇ ਸੈਂਕੜਿਆਂ ਦੀ ਗਿਣਤੀ ’ਚ ਸੇਵਾਦਾਰਾਂ, ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਅੰਜੂ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਵਾਸਤੇ ਵੈਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨੈਸ਼ਨਲ ਹਾਈਵੇ 24 ਵੈਂਕਟੇਸ਼ਵਰ ਨਗਰ ਜਿਲ੍ਹਾ ਅਮਰੋਹਾ, ਯੂਪੀ ਨੂੰ ਦਾਨ ਕੀਤੀ ਗਈ। ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ-ਸੰਗਤ ਨੇ ਅਰਦਾਸ ਬੇਨਤੀ ਦਾ ਸ਼ਬਦ ਬੋਲਿਆ ਅਤੇ ਐਂਬੂਲੈਂਸ ’ਤੇ ਫੁੱਲਾਂ ਦੀ ਵਰਖਾ ਕੀਤੀ ਤੇ ਪਵਿੱਤਰ ਨਾਅਰਾ ਲਾ ਕੇ ਐਂਬੂਲੈਂਸ ਨੂੰ ਵਿਦਾ ਕੀਤਾ। (Body Donation)
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਬਹੁਤ ਚੰਗਾ ਉਪਰਾਲਾ (Body Donation)
ਇਸ ਵੇਲੇ ਪੂਰੇ ਨਵਾਂਗਾਓਂ ਇਲਾਕੇ ਵਿੱਚ ਮਨੁੱਖਤਾ ਦੀ ਸੱਚੀ ਰਾਖੀ ਦਾ ਨਾਂਅ ਹਰ ਇੱਕ ਦੇ ਮੂੰਹ ’ਤੇ ਸੀ ਅਤੇ ਅੰਜੂ ਰਾਣੀ ਇੰਸਾਂ ਅਮਰ ਰਹੇ… ਅਮਰ ਰਹੇ ਦੇ ਨਾਅਰੇ ਗੂੰਜ ਰਹੇ ਸਨ ਅਤੇ ਹਰ ਕੋਈ ਆਪਣੇ-ਆਪ ਹੀ ਹੱਥ ਖੜ੍ਹੇ ਕਰਕੇ ਸਰੀਰਦਾਨੀ ਦੀ ਮਿ੍ਰਤਕ ਦੇਹ ਵਾਲੀ ਐਂਬੂਲੈਂਸ ਨੂੰ ਦੇਖ ਸਲਾਮੀ ਦੇ ਰਿਹਾ ਸੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਬਲਾਕ ਦੇ ਜਿੰਮੇਵਾਰਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਬਹੁਤ ਚੰਗਾ ਉਪਰਾਲਾ ਹੈ।
ਇਸ ਮੌਕੇ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਵਿਖੇ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਜੋ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ ਦੇਣਗੀਆਂ। ਇਸ ਮੌਕੇ 85 ਮੈਂਬਰ ਚਮਨ ਇੰਸਾਂ, ਮੀਨਾਕਸ਼ੀ ਇੰਸਾਂ, 15 ਮੈਂਬਰ ਜਿੰਮੇਵਾਰ ਅਸ਼ੋਕ ਗਰਗ ਇੰਸਾਂ, ਰਵੀ ਇੰਸਾਂ, ਵਿੱਕੀ ਇੰਸਾਂ, ਪ੍ਰੇਮੀ ਸੇਵਕ ਰਣਵੀਰ ਇੰਸਾਂ, ਰਾਜੇਸ਼ ਇੰਸਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਤੇ ਸਾਧ-ਸੰਗਤ ਹਾਜ਼ਰ ਸੀ। (Body Donation)
ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੇਰੇ ਵਾਰਡ ਦੀ ਅੰਜੂ ਰਾਣੀ ਇੰਸਾਂ ਪਤਨੀ ਨਰਿੰਦਰ ਕੁਮਾਰ ਇੰਸਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਵੈਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ, 24, ਵੈਂਕਟੇਸ਼ਵਰ ਨਗਰ, ਜਿਲ੍ਹਾ ਅਮਰੋਹਾ (ਯੂ. ਪੀ.) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਇਹ ਡਾਕਟਰਾਂ ਨੂੰ ਲਾਇਲਾਜ ਬਿਮਾਰੀਆਂ ਦਾ ਪਤਾ ਲਾਉਣ ਵਿੱਚ ਮੱਦਦ ਕਰੇਗਾ ਅਤੇ ਇਹ ਮਨੁੱਖਤਾ ਲਈ ਇੱਕ ਵੱਡਾ ਕਦਮ ਹੈ। ਕੌਂਸਲਰ ਹੋਣ ਦੇ ਨਾਤੇ ਮੈਂ ਮਨੁੱਖਤਾ ਦੇ ਇਸ ਜ਼ਜ਼ਬੇ ਨੂੰ ਸਲਾਮ ਕਰਦੀ ਹਾਂ।
ਅਮਨਦੀਪ ਕੌਰ, ਨਗਰ ਕੌਂਸਲਰ, ਨਵਾਂਗਾਓਂ, ਜ਼ਿਲ੍ਹਾ ਮੁਹਾਲੀ।