ਮੌਸਮ ਵਿਭਾਗ ਦੀ ਚੇਤਾਵਨੀ, 17 ਸੂਬਿਆਂ ’ਚ ਮੀਂਹ ਦਾ ਅਲਰਟ ਜਾਰੀ, ਕੀ ਪੰਜਾਬ ’ਚ ਪਵੇਗਾ ਮੀਂਹ?

Rain Alert

ਨਵੀਂ ਦਿੱਲੀ। IMD ਨੇ ਇਸ ਹਫ਼ਤੇ ਲਗਭਗ ਸਾਰੇ ਸੂਬਿਆਂ ਵਿੱਚ ਮੀਂਹ ਦਾ ਅਲਰਟ (Rain Alert) ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ 24 ਘੰਟਿਆਂ ਵਿੱਚ ’ਚ ਮੱਧ ਪ੍ਰਦੇਸ਼-ਰਾਜਸਥਾਨ ਸਮੇਤ 17 ਸੂਬਿਆਂ ’ਚ ਭਾਰੀ ਮੀਂਹ ਦਾ ਅਨੁਮਾਨ ਹੈ। ਉੱਤਰਾਖੰਡ ਦੇ ਚਮੋਲੀ ’ਚ ਸ਼ਨਿੱਚਰਵਾਰ ਸਵੇਰੇ ਲੈਂਡਸਲਾਈਡ ਹੋਈ। ਬੀਤੇ ਤਿੰਨ ਦਿਨਾ ’ਚ ਲੈਂਡਸਲਾਈਡ ਦੀ ਇਹ ਦੂਜੀ ਘਅਨਾ ਹੈ। ਇਸ ਤੋਂ ਪਹਿਲਾਂ 29 ਜੂਨ ਨੂੰ ਹੋਏ ਲੈਂਡਸਲਾਈਡ ਕਾਰਨ ਬਦਰੀਨਾਥ ਹਾਈਵੇ 17 ਘੰਟਿਆਂ ਲਈ ਬੰਦ ਰਿਹਾ।

ਗੁਜਰਾਤ ਦੇ ਕਈ ਇਲਾਕਿਆਂ ’ਚ ਪਿਛਲੇ 30 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। 10 ਜਣਿਆਂ ਦੀ ਮੌਤ ਹੋ ਚੁੱਕੀ ਹੈ। ਕੁਝ ਜ਼ਿਲ੍ਹਿਆਂ ’ਚ ਗਾਂਧੀਧਾਮ ਰੇਲਵੇ ਸਟੇਸ਼ਨ ਦੇ ਅੰਦਰ ਤੇਜ਼ ਮੀਂਹ ਕਾਰਨ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ’ਚ ਪਿਛਲੇ ਇੱਕ ਹਫ਼ਤੇ ’ਚ 24 ਜਣਿਆਂ ਦੀ ਮੌਤ ਹੋਈ ਹੈ। ਦਿੱਲੀ ’ਚ ੱਿੲਕ ਆਟੋ ਚਾਲਕ ਦੀ ਡੇ੍ਰਨ ’ਚ ਡਿੱਗਣ ਨਾਲ ਮੌਤ ਹੋ ਗਈ। ਭਾਵ ਇਨ੍ਹਾਂ ਤਿੰਨ ਸੂਬਿਆਂ ’ਚ 35 ਮੌਤਾਂ ਹੋ ਚੁੱਕੀਆਂ ਹਨ।

ਮੌਸਮ ਵਿਭਾਗ ਮੁਤਾਬਿਕ ਰਾਜਸਥਾਨ ’ਚ ਜੂਨ ਮਹੀਨੇ ’ਚ ਆਮ ਨਾਲੋਂ ਤਿੰਨ ਗੁਣਾ ਜ਼ਿਆਦਾ ਪਾਣੀ 145.9 ਐੱਮਐੱਮ ਮੀਂਹ ਪਿਆ ਹੈ। ਸੂਬੇ ’ਚ ਲਗਭਗ ਜੂਨ ਮਹੀਨੇ ’ਚ 50.7 ਐੱਮਐੱਮ ਹੀ ਮੀਂਹ ਪੈਂਦਾ ਹੈ। ਇਸ ਦੇ ਨਾਲ ਹੀ ਪੰਜਾਬ ’ਚ ਪਹੁੰਚਦਿਆਂ ਹੀ ਮਾਨਸੂਨ ਸੁਸਤ ਹੋਣ ਲੱਗਿਆ ਹੈ। ਮੌਸਮ ਵਿਭਾਗ ਅਨੁਸਾਰ, ਆਉਣ ਵਾਲੇ ਅਗਲੇ 2 ਦਿਨ ਪੰਜਾਬ ਵਿੱਚ ਮੀਂਹ ਦੇ ਆਸਾਰ ਨਾਂਹ ਦੇ ਬਰਾਬਰ ਹਨ। ਜਿਸ ਤੋਂ ਅਗਲੇ 3 ਦਿਨਾਂ ’ਚ ਤਾਪਮਾਨ ’ਚ ਵੀ ਵਾਧਾ ਦੇਖਣ ਨੂੰ ਮਿਲੇਗਾ। ਦਿਨ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜੋ ਹੁਣ 33 ਡਿਗਰੀ ਦੇ ਕਰੀਬ ਹੈ, ਉਹ 36 ਡਿਗਰੀ ਦੇ ਨੇੜੇ ਤੇੜੇ ਪਹੰੁਚ ਜਾਵੇਗਾ। ਉੱਥੇ ਹੀ 6 ਜੁਲਾਈ ਤੱਕ ਪੂਰੇ ਪੰਜਾਬ ’ਚ ਮਾਨਸੂਨ ਆਮ ਤੋਂ ਘੱਟ ਰਹਿਣ ਦੀ ਉਮੀਦ ਹੈ।

4 ਜੁਲਾਈ ਤੋਂ ਬਾਅਦ ਮੀਂਹ ਦੀ ਉਮੀਦ | Rain Alert

ਪੰਜਾਬ ਅਤੇ ਹਰਿਆਣਾ ’ਚ 4 ਜੁਲਾਹੀ ਤੋਂ ਮੀਂਹ ਦੇ ਆਸਾਰ ਬਣ ਰਹੇ ਹਨ, ਪਰ ਇਹ ਮੀਂਹ ਵੀ ਬਹੁਤ ਘੱਟ ਹੀ ਰਹੇਗਾ। 2 ਤੇ 3 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਸਿਰਫ਼ 25 ਫ਼ੀਸਦੀ ਹੈ। ਉੱਥੇ ਹੀ 4 ਜੁਲਾਈ ਨੂੰ 50 ਫ਼ੀਸਦੀ ਤੱਕ ਮੀਂਹ ਦੇ ਆਸਾਰ ਬਣੇ ਹੋਏ ਹਨ ਪਰ ਉਹ ਵੀ ਸਿਰਫ਼ ਪੱਛਮ ਤੇ ਪੂਰਬੀ ਮਾਲਵੇ ’ਚ ਹੀ ਬਣ ਰਹੇ ਹਨ।