(ਏਜੰਸੀ) ਮੁੰਬਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਚੋਣ ਕਮੇਟੀ ਨੇ ਅਸਟਰੇਲੀਆ ਖਿਲਾਫ਼ ਆਗਾਮੀ ਲੜੀ ਦੇ ਦੋ ਟੈਸਟ ਮੈਚਾਂ ਲਈ ਆਪਣੀ 16 ਮੈਂਬਰੀ ਭਾਂਰਤੀ ਕ੍ਰਿਕਟ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਹੈ ਬੀਸੀਸੀਆਈ ਵੱਲੋਂ ਅੱਜ ਅਸਟਰੇਲੀਆ ਖਿਲਾਫ਼ ਚਾਰ ਟੈਸਟਾਂ ਦੀ ਲੜੀ ਦੇ ਪਹਿਲੇ ਦੋ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਗਿਆ ਹਾਲਾਂਕਿ ਬੋਰਡ ਨੇ ਇਸ ‘ਤੇ ਕੋਈ ਪੱਤਰਕਾਰ ਸੰਮੇਲਨ ਨਹੀਂ ਕੀਤਾ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਲੈੱਗ ਸਪਿੱਨਰ ਅਮਿਤ ਮਿਸ਼ਰਾ ਸੱਟਾਂ ਨਾਲ ਜੂਝ ਰਹੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਹਾਲੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਜਿਹੇ ‘ਚ 16 ਮੈਂਬਰੀ ਟੀਮ ਨੂੰ ਬਿਨਾ ਬਦਲਾਅ ਦੇ ਹੀ ਉਤਾਰਿਆ ਜਾਵੇਗਾ।
ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਮਿਸ਼ਰਾ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ
ਤਿੰਨ ਮੈਂਬਰੀ ਕੌਮੀ ਚੋਣ ਕਮੇਟੀ ਨੇ ਮੁੰਬਈ ‘ਚ ਬੰਗਲਾਦੇਸ਼ ਖਿਲਾਫ਼ ਹੈਦਰਾਬਾਦ ‘ਚ ਇੱਕਮਾਤਰ ਕ੍ਰਿਕਟ ਟੈਸਟ ਦੀ ਸਮਾਪਤੀ ਦੇ ਅਗਲੇ ਦਿਨ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ ਜੇਕਰ ਤਿੰਨਾਂ ਖਿਡਾਰੀ ਫਿੱਟ ਹੋ ਕੇ ਵਾਪਸੀ ਕਰਦੇ ਤਾਂ ਟੈਸਟ ਟੀਮ ‘ਚ ਕੁਝ ਬਦਲਾਅ ਸੰਭਵ ਸੀ ਸ਼ਮੀ ਨੂੰ ਇੰਗਲੈਂਡ ਖਿਲਾਫ਼ ਲੜੀ ਦੌਰਾਨ ਗੋਡੇ ‘ਚ ਸੱਟ ਲੱਗੀ ਸੀ ਜਦੋਂਕਿ ਮਿਸ਼ਰਾ ਬੰਗਲਾਦੇਸ਼ ਖਿਲਾਫ਼ ਮੈਚ ਤੋਂ ਪਹਿਲਾਂ ਜਖ਼ਮੀ ਹੋ ਗਏ ਸਨ ਇੰਗਲੈਂਡ ਖਿਲਾਫ਼ ਚੇਨੱਈ ਟੈਸਟ ‘ਚ ਤਿਹਰਾ ਸੈਂਕੜਾ ਬਣਾਉਣ ਵਾਲੇ ਕਰੁਨ ਨਾਇਰ ਨੂੰ ਰੋਹਿਤ ਦੀ ਗੈਰ-ਮੌਜ਼ੂਦਗੀ ‘ਚ ਫਿਰ ਫਾਇਦਾ ਮਿਲਿਆ ਹੈ ਅਤੇ ਉਹ 16 ਮੈਂਬਰੀ ਟੀਮ ‘ਚ ਬਣੇ ਹੋਏ ਹਨ ਰੋਹਿਤ ਦੇ ਨਿਊਜ਼ੀਲੈਂਡ ਖਿਲਾਫ਼ ਵਨਡੇ ਲੜੀ ‘ਚ ਜ਼ਖਮੀ ਹੋਣ ਤੋਂ ਬਾਅਦ ਮੱਧ ਕ੍ਰਮ ‘ਚ ਕਰੁਨ ਨੂੰ ਟੀਮ ਦਾ ਹਿੱਸਾ ਬਣਾਇਆ ਹੈ ਰੋਹਿਤ ਦੀ ਇੰਗਲੈਂਡ ‘ਚ ਸਰਜਰੀ ਹੋਈ ਹੈ ਅਤੇ ਉਨ੍ਹਾਂ ਨੇ ਬੀਤੇ ਹਫਤੇ ਹੀ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ ਹੈ ਬੰਗਲਾਦੇਸ਼ ਖਿਲਾਫ਼ ਇੱਕਮਾਤਰ ਮੈਚ ‘ਚ ਮਿਸ਼ਰਾ ਨੂੰ ਰਵੀਚੰਦਰਨ ਅਸ਼ਵਿਨ , ਰਵਿੰਦਰ ਜਡੇਜਾ ਅਤੇ ਜਯੰਤ ਯਾਦਵ ਨਾਲ ਚੌਥੇ ਸਪਿੱਨਰ ਦੇ ਤੌਰ ‘ਤੇ ਟੀਮ ਦਾ ਹਿੱਸਾ ਬਣਾਇਆ ਗਿਆ ਸੀ ਪਰ ਇੰਗਲੈਂਡ ਖਿਲਾਫ਼ ਆਖਰੀ ਟੀ-20 ਮੈਚ ਦੌਰਾਨ ਫਿਲਡਿੰਗ ਕਰਦੇ ਹੋਏ ਉਹ ਜਖ਼ਮੀ ਹੋ ਗਏ ਸਨ।
ਉੱਤਰ ਪ੍ਰਦੇਸ਼ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਮਿਸ਼ਰਾ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਸੀ ਹਾਲਾਂਕਿ ਉਨ੍ਹਾਂ ਨੂੰ ਆਖਰੀ ਇਲੈਵਨ ‘ਚ ਜਗ੍ਹਾ ਨਹੀਂ ਮਿਲੀ ਕੁਲਦੀਪ ਨੂੰ ਇਸ ਤੋਂ ਪਹਿਲਾਂ ਅਸਟਰੇਲੀਆ ਖਿਲਾਫ਼ ਅਭਿਆਸ ਮੈਚ ‘ਚ ਭਾਰਤ ਏ ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਹੈ ਉੱਥੇ ਹਾਰਦਿਕ ਪਾਂਡਿਆ ਵੀ ਭਾਰਤ ਏ ਟੀਮ ‘ਚ ਸ਼ਾਮਲ ਹਨ ਅਤੇ ਹਾਲੇ ਉਨ੍ਹਾਂ ਦੇ ਖੇਡਣ ‘ਤੇ ਸਥਿਤੀ ਸਾਫ਼ ਨਹੀਂ ਹੈ।