What is Artificial Intelligence
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨਾਲ ਹੋਈ ਮੁਲਾਕਾਤ ’ਚ ਸੁਰੱਖਿਅਤ ਅਤੇ ਭਰੋਸੇਮੰਦ ਸਾਈਬਰ ਸਪੇਸ਼, ਹਾਈ-ਟੈਕ ਵੈਲਿਊ ਚੇਨ, ਜੈਨਰੇਟਿਵ ਏਆਈ, 5ਜੀ ਅਤੇ 6ਜੀ ਟੈਲੀਕਾਮ ਨੈੱਟਵਰਕ ਵਰਗੇ ਵਿਸ਼ਿਆਂ ਨੂੰ ਰਣਨੀਤਿਕ ਮਹੱਤਵ ਮਿਲਿਆ ਹੈ। ਦੋਵੇਂ ਦੇਸ਼ ਨਿਰਯਾਤ ਕੰਟਰੋਲ ਅਤੇ ਉੱਚ-ਤਕਨੀਕੀ ਵਣਜ ਨੂੰ ਵਧਾਉਣ ਦੇ ਤਰੀਕਿਆਂ ਦਾ ਪਤਾ ਲਾਉਣ ਲਈ ਨਿਯਮਿਤ ਯਤਨ ਕਰਨ ’ਤੇ ਵੀ ਸਹਿਮਤ ਹੋਏ ਹਨ। (Artificial intelligence)
ਨਾਲ ਹੀ ਭਾਰਤ ਅਤੇ ਅਮਰੀਕਾ ਨੇ ਬਨਾਉਟੀ ਬੁੱਧੀਮਤਾ (ਆਰਟੀਫੀਸ਼ੀਅਲ ਇੰਟੈਂਲੀਜੈਂਸ) (ਏਆਈ) ਅਤੇ ਕਵਾਂਟਮ ਕੰਪਿਊਟਿੰਗ ਤੋਂ ਲੈ ਕੇ ਪੁਲਾੜ ਅਰਥਵਿਵਸਥਾ ਦੀ ਸੰਪੂਰਨ ਲੜੀ ਤੱਕ ਦੇ ਖੇਤਰਾਂ ’ਚ ਸਹਿਯੋਗ ਲਈ ਖੁਦ ਨੂੰ ਵਚਨਬੱਧ ਕੀਤਾ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਨੀਤੀਆਂ ਅਤੇ ਨਿਯਮਾਂ ਨੂੰ ਅਪਣਾਉਣ ਲਈ ਕੰਮ ਕਰਨਗੀਆਂ ਜੋ ਅਮਰੀਕੀ ਅਤੇ ਭਾਰਤੀ ਉਦਯੋਗ ਅਤੇ ਸਿੱਖਿਆ ਸੰਸਥਾਵਾਂ ਵਿਚਕਾਰ ਜ਼ਿਆਦਾ ਤਕਨੀਕੀ ਲੈਣ-ਦੇਣ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਮੌਕਿਆਂ ਨੂੰ ਸੁਵਿਧਾਜਨਕ ਬਣਾਉਂਦੀਆਂ ਹਨ। ਇਸ ਮੁਲਾਕਾਤ ਦੇ ਬਾਅਦ ਤੋਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ ’ਚ ਹੁਣ ਹੋਰ ਵੀ ਤਰੱਕੀ ਦੇਖਣ ਨੂੰ ਮਿਲੇਗੀ।
1970 ਦੇ ਦਹਾਕੇ ’ਚ ਹਰਮਨਪਿਆਰੀ ਹੋਣ ਲੱਗੀ ਸੀ Artificial intelligence
AI ਆਰਟੀਫ਼ੀਸ਼ੀਅਲ ਇੰਟੈਲੀਜੈਂਸ (Artificial intelligence) ਦੇ ਵਧਦੇ ਪ੍ਰਭਾਵ ਨਾਲ ਅਸੀਂ ਸਾਰੇ ਭਲੀ-ਭਾਂਤ ਜਾਣੂ ਹਾਂ। ਅੱਜ ਇਸ਼ਾਰੇ, ਬੋਲੀ ਜਾਂ ਚਿਹਰੇ ਦੇ ਸੰਕੇਤਾਂ ਨਾਲ ਬਹੁਤ ਕੁਝ ਕਰ ਗੁਜ਼ਰਨ ਦੀ ਸਮਰੱਥਾ ਹਾਸਲ ਹੰੁਦੀ ਜਾ ਰਹੀ ਹੈ। ਇਸ ’ਚ ਦੋ ਰਾਇ ਨਹੀਂ ਕਿ 21ਵੀਂ ਸਦੀ ਦਾ ਇਹ ਦੌਰ ਏਆਈ ਭਾਵ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਜਾਂ ਬਨਾਉਟੀ ਬੁੱਧੀਮਤਾ ਦਾ ਹੈ। ਹਾਲਾਂਕਿ ਇਸ ਦੀ ਸ਼ੁਰੂਆਤ 1950 ਦੇ ਦਹਾਕੇ ’ਚ ਹੋਈ। ਪਰ ਫੈਸਲਾਕੁੰਨ ਮੁਕਾਮ ਤੱਕ ਪਹੁੰਚਣ ’ਚ ਥੋੜ੍ਹਾ ਸਮਾਂ ਲੱਗਾ। ਇਸ ਦਾ ਮਤਲਬ ਇਹ ਨਹੀਂ ਕਿ ਇਹ ਅਚਾਨਕ ਪੈਰਾਸ਼ੂਟ ਰਾਹੀਂ ਆ ਡਿੱਗਿਆ ਅਤੇ ਦੁਨੀਆ ’ਚ ਛਾ ਗਿਆ।
ਏਆਈ 1970 ਦੇ ਦਹਾਕੇ ’ਚ ਹਰਮਨਪਿਆਰੀ ਹੋਣ ਲੱਗੀ ਸੀ ਜਦੋਂ ਜਾਪਾਨ ਇਸ ਦਾ ਅਗਵਾਈਕਾਰ ਬਣਿਆ। 1981 ਦੇ ਆਉਂਦੇ-ਆਉਦੇ ਸੁਪਰ ਕੰਪਿਊਟਰ ਦੇ ਵਿਕਾਸ ਦੀ 10 ਸਾਲਾ ਰੂਪਰੇਖਾ ਅਤੇ 5ਵੀਂ ਜਨਰੇਸ਼ਨ ਦੀ ਸ਼ੁਰੂਆਤ ਨੇ ਰਫਤਾਰ ਦਿੱਤੀ। ਜਾਪਾਨ ਤੋਂ ਬਾਅਦ ਬਿ੍ਰਟੇਨ ਵੀ ਜਾਗਿਆ ਉਸ ਨੇ ਐਲਬੀ ਪ੍ਰੋਜੈਕਟ ਤਾਂ ਯੂਰਪੀ ਸੰਘ ਨੇ ਵੀ ਐਸਪਿਰਿਟ ਦੀ ਸ਼ੁਰੂਆਤ ਕੀਤੀ। ਜ਼ਿਆਦਾ ਰਫ਼ਤਾਰ ਦੇਣ ਜਾਂ ਤਕਨੀਕੀ ਰੂਪ ਨਾਲ ਵਿਕਸਿਤ ਕਰਨ ਲਈ 1983 ’ਚ ਕੁਝ ਨਿੱਜੀ ਸੰਸਥਾਵਾਂ ਨੇ ਏਆਈ ਦੇ ਵਿਕਾਸ ਲਈ ਮਾਈਕ੍ਰੋਇਲੈਕਟ੍ਰਾਨਿਕਸ ਐਂਡ ਕੰਪਿਊਟਰ ਟੈਕਨਾਲੋਜੀ ਸੰਘ ਬਣਾ ਦਿੱਤਾ।
ਦੁਨੀਆ ਸਭ ਤੋਂ ਪਹਿਲਾਂ ਇਸ ਦੇ ਸਹਿਜ਼ ਰੂਪ ਰੋਬੋਟ ਨਾਲ ਰੂ-ਬ-ਰੂ ਹੋਈ
ਸੱਚ ਤਾਂ ਇਹੀ ਹੈ ਕਿ ਏਆਈ (AI) ਦੀ ਕਿੱਥੇ-ਕਿੱਥੇ ਅਤੇ ਕਿਹੋ-ਜਿਹਾ ਦਖਲ ਹੋਵੇਗਾ ਜਿਸ ਦੀ ਨਾ ਤਾਂ ਕੋਈ ਸੀਮਾ ਹੈ ਅਤੇ ਨਾ ਅੰਤ। ਹਰ ਦਿਨ ਨਵੇਂ-ਨਵੇਂ ਫੀਚਰਾਂ ਦੇ ਨਾਲ ਕਰਿਸ਼ਮਈ ਤਕਨੀਕ ਪਹਿਲਾਂ ਤੋਂ ਬਿਹਤਰ ਬਦਲਾਂ ਨਾਲ ਬਦਲਕੇ, ਸੁਧਾਰ ਕੇ ਜਾਂ ਵਿਕਸਿਤ ਹੋ ਕੇ ਸਾਹਮਣੇ ਹੁੰਦੀ ਹੈ। ਦੁਨੀਆ ਸਭ ਤੋਂ ਪਹਿਲਾਂ ਇਸ ਦੇ ਸਹਿਜ਼ ਰੂਪ ਰੋਬੋਟ ਨਾਲ ਰੂ-ਬ-ਰੂ ਹੋਈ ਜੋ ਸਾਰਿਆਂ ਦੀ ਪਹੁੰਚ ’ਚ ਨਹੀਂ ਰਿਹਾ। ਪਰ ਇਸ ਤਕਨੀਕ ਨੇ ਘਰ-ਘਰ ਦਸਤਕ ਦੇ ਕੇ ਆਪਣੀ ਨਿਰਭਰਤਾ ਖੂਬ ਵਧਾਈ। ਹੁਣ ਸਾਲ ਭਰ ’ਚ ਮੋਬਾਇਲ, ਟੀ. ਵੀ., ਗੈਜੇਟਸ, ਆਊਟਡੇਟਿਡ ਲੱਗਣ ਲੱਗਦੇ ਹਨ। ਅੱਗੇ ਕੀ ਹੋਵੇਗਾ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ। ਸੱਚ ਹੈ ਕਿ ਬਨਾਉਟੀ ਬੁੱਧੀ ਦੀ ਦੌੜ ਇਨਸਾਨੀ ਬੁੱਧੀ ’ਤੇ ਭਾਰੀ ਦਿਸਣ ਲੱਗੀ ਹੈ। ਏਆਈ ਨੇ ਵਪਾਰ ਦੇ ਪੂਰੇ ਤੌਰ-ਤਰੀਕੇ ਬਦਲ ਦਿੱਤੇ। ਹਰ ਉਦਯੋਗ, ਵਪਾਰ ਇਸ ਤੋਂ ਬਿਨਾਂ ਅਧੂਰਾ ਅਤੇ ਅਣਉਪਯੋਗੀ ਹੈ। (Artificial intelligence)
What is Artificial Intelligence
ਸਿਹਤ ਸਿੱਖਿਆ, ਖੇਤੀ ਜਾਂ ਫਿਰ ਨਾਗਰਿਕ ਸ਼ਾਸਨ ਪ੍ਰਣਾਲੀ ਸਭ ’ਚ ਜਬਰਦਸਤ ਦਖਲ ਬੇਇੰਤਹਾ ਹੈ। ਅਸਮਾਨ ’ਚ ਸੈਟੇਲਾਈਟ, ੳੱੁਡਦਾ ਹਵਾਈ ਜਹਾਜ਼, ਪੱਟੜੀ ’ਤੇ ਦੌੜਦੀ ਰੇਲ-ਮੈਟਰੋ ਸਭ ਬਨਾਉਟੀ ਮੁਹਾਰਤ ਦੇ ਕੰਟਰੋਲ ’ਚ ਹਨ। ਘਰ ’ਚ ਸਾਫ-ਸਫਾਈ ਤੋਂ ਲੈ ਕੇ ਖਾਣਾ ਬਣਾਉਣਾ, ਟੀ. ਵੀ. ਆਨ-ਆਫ ਕਰਨਾ, ਚੈਨਲ ਬਦਲਣਾ, ਏਸੀ ਚਾਲੂ-ਬੰਦ ਕਰਨ ਵਰਗੇ ਕੰਮ ਏਆਈ ਅਧਾਰਿਤ ਹੁੰਦੇ ਜਾ ਰਹੇ ਹਨ। ਕੱਲ੍ਹ ਸੁਰੱਖਿਆ ਵਿਵਸਥਾਵਾਂ ਵੀ ਮਨੁੱਖ ਰਹਿਤ ਤਕਨੀਕ ’ਤੇ ਅਧਾਰਿਤ ਹੋ ਕੇ ਜ਼ਿਆਦਾ ਚਾਕ-ਚੌਬੰਦ ਹੋਣੀਆਂ ਤੈਅ ਹੈ। ਭਾਰਤ ’ਚ ਡੀਆਰਡੀਓ ਸਮੇਤ ਕਈ ਸਟਾਰਟਰਅੱਪ ’ਤੇ ਕੰਮ ਚੱਲ ਰਿਹਾ ਹੈ। ਸਵੈਚਲਿਤ ਮੁਖਤਿਆਰੀ ਦੇ ਏਆਈ ਵਾਲੇ ਦੌਰ ’ਚ ਕਲਪਨਾ ਤੋਂ ਵੀ ਬਿਹਤਰ ਉਪਕਰਨ ਹੋਣਗੇ ਜੋ ਜ਼ਿਆਦਾ ਪ੍ਰਭਾਵਸ਼ਾਲੀ, ਹਮਲਾਵਰ ਤੇ ਸਟੀਕ ਭਾਵ ਗਲਤੀ ਰਹਿਤ ਹੋਣਗੇ। ਏਆਈ ਨਾਲ ਜਨਸੰਵਾਦ ਵੀ ਸੌਖਾ ਹੋਇਆ ਤੇ ਲੋਕਾਂ ਨੂੰ ਜਲਦ ਹੱਲ ਵੀ ਮਿਲਣ ਲੱਗਾ। ਹੁਣ ਸੱਚਾਈ ਇਹ ਹੈ ਿਕ ਲੋਕ ਸ਼ਿਕਾਇਤਾਂ ਅਤੇ ਨਿਪਟਾਰੇ ਵਿਚਕਾਰ ਇਨਸਾਨ ਨਹੀਂ ਸਿਰਫ ਨਿਰਪੱਖ ਤਕਨੀਕ ਹੈ।
ਮਸ਼ੀਨਾਂ ਇਨਸਾਨੀ ਭਾਵਨਾਵਾਂ ਨੂੰ ਵੀ ਪਹਿਚਾਨਣਗੀਆਂ
ਹਾਂ ਤਕਨੀਕ ਦਾ ਮਤਲਬ ਸਿਰਫ਼ ਇਹ ਵੀ ਨਹੀਂ ਕਿ ਲੋਕ ਇੰਟਰਨੈੱਟ ਅਤੇ ਡਿਜ਼ੀਟਲ ਟੈਕਨਾਲੋਜੀ ਤੱਕ ਸੀਮਿਤ ਰਹਿਣ। ਹੁਣ ਏਆਈ ਸਪੋਰਟਿਡ ਅਜਿਹੀਆਂ ਮਸ਼ੀਨਾਂ ਆਉਣਗੀਆਂ ਜੋ ਇਨਸਾਨੀ ਭਾਵਨਾਵਾਂ ਨੂੰ ਵੀ ਪਹਿਚਾਨਣਗੀਆਂ। ਅੱਗੇ ਰੋਬੋਟ ਅਤੇ ਡਰੋਨ ਜੰਗ ਦੇ ਮੈਦਾਨ ਅਤੇ ਹਸਪਤਾਲਾਂ ਦੇ ਆਪ੍ਰੇਸ਼ਨ ਥਿਏਟਰ ’ਚ ਕੰਮ ਕਰਦੇ ਦਿਸਣ ਤਾਂ ਹੈਰਾਨੀ ਨਹੀਂ ਹੋਵੇਗੀ। ਏਆਈ ਪੜ੍ਹਨ ਤੋਂ ਲੈ ਕੇ ਭਾਸ਼ਣ, ਐਂਕਰਿੰਗ ਤੋਂ ਲੈ ਕੇ ਰਸੋਈ ਅਤੇ ਘਰਾਂ ਦੀ ਸਾਫ-ਸਫਾਈ ਅਤੇ ਤਮਾਮ ਕੰਮਾਂ ’ਚ ਸਮਰੱਥ ਹੋ ਰਹੀ ਹੈ। ਇਸ ਦੇ ਫਾਇਦੇ ਅਤੇ ਭਵਿੱਖ ਸਾਰਿਆਂ ਨੂੰ ਸਮਝ ਆਉਣ ਲੱਗੇ ਹਨ। ਖੇਤੀ ਖੇਤਰ ’ਚ ਕੀਟਨਾਸ਼ਕਾਂ ਤੇ ਉਰਵਰਕਾਂ ਦੀ ਦੁਰਵਰਤੋ ਰੋਕਣ ਅਤੇ ਪਸ਼ੂ-ਪੰਛੀਆਂ ਤੋਂ ਫਸਲ ਦੇ ਬਚਾਅ ਦੀ ਕ੍ਰਾਂਤੀ ਦੀ ਸ਼ੁਰੂਆਤ ਹੋ ਗਈ ਹੈ।
ਸ਼ਾਇਦ ਹੀ ਕੋਈ ਖੇਤਰ ਬਚੇ ਜੋ ਇਸ ਤੋਂ ਅਛੂਤਾ ਰਹੇ। ਖੇਡ ਦੇ ਮੈਦਾਨਾਂ ’ਚ ਇੱਕ-ਇੱਕ ਮੂਵਮੈਂਟ ਅਤੇ ਮਾਈਕ੍ਰੋ ਸੈਕਿੰਡ ਤੰਕ ਹੋਈਆਂ ਗਤੀਵਿਧੀਆਂ ਦੀ ਰਿਕਾਰਡਡਿੰਗ ਨਾਲ ਸਾਫ-ਸੁਥਰੇ ਫੈਸਲਿਆਂ ਦਾ ਦੌਰ ਸਾਹਮਣੇ ਹੈ। ਕਾਰਪੋਰੇਟ ਸੈਕਟਰ, ਰੀਅਲ ਅਸਟੇਟ, ਵਿਨਿਰਮਾਣ ਜਾਂ ਮਸ਼ੀਨਾਂ ਦਾ ਸੰਚਾਲਨ ਭਾਵ ਸਭ ਕੁਝ ਏਆਈ ਆਸ਼ਰਿਤ ਹੋ ਕੇ ਕਾਮਯਾਬ ਹੋ ਰਹੇ ਹਨ। ਏਆਈ ਦੀ ਬੈਂਕਾਂ, ਵਿੱਤੀ ਸੰਸਥਾਵਾਂ ਦੇ ਡੇਟਾ ਨੂੰ ਵਿਵਸਥਿਤ, ਸੁਰੱਖਿਅਤ ਅਤੇ ਪ੍ਰਬੰਧਿਤ ਕਰਨ ਦੇ ਨਾਲ-ਨਾਲ ਤਮਾਮ ਸਮਾਰਟ ਅਤੇ ਡਿਜ਼ੀਟਲ ਕਾਰਡਾਂ ਦੇ ਸਫਲ ਸੰਚਾਲਨ ਦੇ ਨਾਲ ਸਮੁੰਦਰ ਦੇ ਡੂੰਘੇ ਗਰਭ ’ਚ ਖਣਿੱਜ, ਪੈਟਰੋਲ, ਈਂਧਨ ਦੀ ਪੱਤਾਸਾਜੀ ਅਤੇ ਖੁਦਾਈ ’ਚ ਭੂਮਿਕਾ ਜਬਰਦਸਤ ਹੈ। ਸਭ ਨੇ ਦੇਖਿਆ ਦਿੱਲੀ ਦੀ ਚਾਲਕ ਰਹਿਤ ਮੈਟਰੋ ਜਾਂ ਦੁਨੀਆ ’ਚ ਬਿਨਾਂ ਡਰਾਈਵਰ ਦੀ ਆਟੋਪਾਇਲਟ ਕਾਰ ਦੇ ਭਵਿੱਖ ਦੀ ਸ਼ੁਰੂਆਤ ਅਤੇ ਟੇਸਲਾ ਨੂੰ ਲੈ ਕੇ ਉਤਸ਼ਾਹ।
ਇਹ ਵੀ ਪੜ੍ਹੋ : ਊਰਜਾ ਤਬਦੀਲੀ ’ਚ ਸ਼ਲਾਘਾਯੋਗ ਪ੍ਰਦਰਸ਼ਨ
ਏਆਈ ਤਕਨੀਕ ਨਾਲ ਜਲਦ ਹੀ ਚੌਂਕ-ਚੁਰਾਹਿਆਂ ’ਤੇ ਬਿਨਾਂ ਪੁਲਿਸ ਦੇ ਅਚੂਕ ਸਮਾਰਟ ਪੁਲਿਸਿੰਗ ਦੀ ਪਹਿਰੇਦਾਰੀ ਦਿਸੇਗੀ। ਕਈ ਖੂਬੀਆਂ ਨਾਲ ਲੈਸ 360 ਡਿਗਰੀ ਘੰੁਮਣ ’ਚ ਸਮਰੱਥ ਕੈਮਰੇ ਜੋ ਹਰੇਕ ਗਤੀਵਿਧੀ ਨੂੰ ਟੋਹਣ, ਪਛਾਨਣ ’ਚ ਮਾਹਿਰ ਅਤੇ ਕੰਟਰੋਲ ਰੂਮ ’ਚ ਤੈਨਾਤ ਟੀਮ ਨੂੰ ਚੁਟਕੀਆਂ ’ਚ ਸੂਚਨਾ ਸ਼ੇਅਰ ਕਰਕੇ ਮੌਕੇ ’ਤੇ ਪਹੰੁਚਣ ’ਚ ਮੱਦਦਗਾਰ ਹੋਣਗੇ। ਉੱਥੇ ਸੜਕ ਹਾਦਸਿਆਂ ਨੂੰ ਰੋਕਣ ਲਈ ਵਰਦਾਨ ਬਣ ਕੇ ਹਰੇਕ ਵਾਹਨ ’ਚ ਅਜਿਹੀ ਸੈਂਸਰ ਪ੍ਰਣਾਲੀ ਵਿਕਸਿਤ ਵੀ ਹੋ ਸਕੇਗੀ ਜੋ ਖੁਦ-ਬ-ਖੁਦ ਸਾਹਮਣੇ ਵਾਲੀ ਗੱਡੀ ਦੀ ਸਥਿਤੀ, ਸੰਭਾਵਿਤ ਗਲਤੀ ਜਾਂ ਗੜਬੜੀ ਨੂੰ ਰੀਡ ਕਰਕੇ ਸਵੈ-ਨਿਯੰਤਰਿਤ ਹੋ ਜਾਵੇ ਤਾਂ ਵੀ ਹੈਰਾਨੀ ਨਹੀਂ ਹੋਣੀ ਚਾਹੀਦੀ। ਇਸ ’ਤੇ ਭਾਰਤ ’ਚ ਵੀ ਕੰਮ ਚਾਲੂ ਹੈ।
ਨਾਗਪੁਰ ’ਚ ਹੈਦਰਾਬਾਦ ਦੀ ਇੱਕ ਸੰਸਥਾ ਨਾਲ ਪ੍ਰੋਜੈਕਟ ਇੰਟੈਲੀਜੈਂਟ ਸਾਲਿਊਸ਼ੰਸ ਫਾਰ ਰੋਡ ਸੇਫਟੀ ਥਰੂ ਟੈਕਨਾਲੋਜੀ ਐਂਡ ਇੰਜੀਨੀਅਰਿੰਗ ਭਾਵ ਆਈਆਰਏਐਸਟੀਈ ਤਕਨੀਕ ਵਾਹਨ ਚਲਾਉਂਦੇ ਸਮੇਂ ਸੰਭਾਵਿਤ ਹਾਦਸੇ ਵਾਲੇ ਪਰਿਦਿ੍ਰਸ਼ਾਂ ਨੂੰ ਪਛਾਣੇਗੀ ਅਤੇ ਐਡਵਾਂਸ ਡਰਾਈਵਰ ਅਸਿਸਟੈਂਸ ਸਿਸਟਮ ਭਾਵ ਏਡੀਏਐਸ ਦੀ ਮੱਦਦ ਨਾਲ ਡਰਾਈਵਰਾਂ ਨੂੰ ਸੁਚੇਤ ਕਰੇਗੀ। ਭਾਰਤੀ ਸੜਕਾਂ ਲਈ ਲੇਨ ਰੋਡਨੇਟ ਭਾਵ ਐਲਆਰਨੇਟ ਨਾਲ ਲੇਨ ਦੇ ਨਿਸ਼ਾਨ, ਟੁੱਟੇ ਡਿਵਾਈਡਰ, ਦਰਾਰਾਂ, ਖੱਡੇ ਭਾਵ ਅੱਗੇ ਖਤਰੇ ਦੀ ਪਹਿਲਾਂ ਹੀ ਜਾਣਕਾਰੀ ਡਰਾਈਵਰ ਨੂੰ ਹੋ ਜਾਵੇਗੀ।
ਇਹ ਵੀ ਪੜ੍ਹੋ : ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਨੂੰ ਕੀਤਾ ਪੁਲਿਸ ਹਵਾਲੇ
ਜੈਨਰੇਟਿਵ ਏਆਈ ਕੰਪਨੀਆਂ ਦੇ ਅੰਦਰੂਨੀ ਵਿੱਤੀ ਵਿਭਾਗਾਂ ’ਚ ਵੀ ਭੂਮਿਕਾ ਨਿਭਾਏਗਾ। ਵਿੱਤੀ ਵਿਸ਼ਲੇਸ਼ਣ, ਮਾਡਲਿੰਗ ਅਤੇ ਅਗਾਊਂ ਅਨੁਮਾਨ ਵਰਗੀਆਂ ਭੂਮਿਕਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜਦੋਂ ਵੱਡੀ ਮਾਤਰਾ ’ਚ ਡੇਟਾ ਨੂੰ ਸੰਸਾਧਿਤ ਕਰਨ ਅਤੇ ਸੰਭਾਵਿਤ ਪਰਿਦਿ੍ਰਸ਼ ਅਤੇ ਵਿਨਿਯਮਨ ਰਿਪੋਰਟ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਏਆਈ ਕੋਲ ਵਾਧਾ ਹੈ। ਸਰਵੇ ’ਚ ਕਿਹਾ ਗਿਆ ਹੈ ਕਿ ਵਿਸ਼ੇਸ਼ ਤੌਰ ’ਤੇ ਏਆਈ ਦੀ ਵਰਤੋਂ ਦੇ ਵਿਸਥਾਰ ਦਾ ਮਤਲਬ ਨੌਕਰੀ ਦਾ ਨੁਕਸਾਨ ਨਹੀਂ ਹੋ ਸਕਦਾ ਹੈ, ਪਰ ਇਹ ਇਨ੍ਹਾਂ ਨੌਕਰੀਆਂ ਦੇ ਕੁਝ ਹਿੱਸਿਆਂ ਨੂੰ ਕਿਵੇਂ ਨਿਸ਼ਪਾਦਿਤ ਕੀਤਾ ਜਾਂਦਾ ਹੈ, ਇਸ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਗੂਗਲ ਅਤੇ ਓਪਨਏਆਈ (ਚੈਟਜੀਪੀਟੀ ਬਣਾਉਣ ਵਾਲੀ ਕੰਪਨੀ) ਖੁਦ ਕਹਿੰਦੇ ਹਨ ਕਿ ਇਸ ਨਾਲ ਹੋਰ ਨੌਕਰੀਆਂ ਪੈਦਾ ਹੋਣਗੀਆਂ। ਤੁਰੰਤ ਇੰਜੀਨੀਅਰਾਂ ਅਤੇ ਸਿਸਟਮ ਸਲਾਹਕਾਰਾਂ ਵਰਗੀਆਂ ਨਵੀਆਂ ਭੂਮਿਕਾਵਾਂ ਦੀ ਮੰਗ ਹੋਵੇਗੀ। ਏਆਈ ਨੂੰ ਲੈ ਕੇ ਡਰ ਉਵੇਂ ਹੈ ਜਿਵੇਂ ਅਸੀਂ 1980 ਦੇ ਦਹਾਕੇ ’ਚ ਕੰਪਿਊਟਰ ਆਉਣ’ਤੇ ਦੇਖਿਆ ਸੀ।
ਰਿਸ਼ਭ ਮਿਸ਼ਰਾ
(ਇਹ ਲੇਖਕ ਦੇ ਆਪਣੇ ਵਿਚਾਰ ਹਨ)