ਮੁਕਾਬਲਾ : ਤਿੰਨ ਜਵਾਨ ਸ਼ਹੀਦ, ਲਸ਼ਕਰ ਕਮਾਂਡਰ ਢੇਰ

Encounter

ਕਸ਼ਮੀਰ ‘ਚ ਬਾਂਦੀਪੋਰਾ ‘ਚ ਮੁਕਾਬਲਾ Encounter

ਏਜੰਸੀ ਸ੍ਰੀਨਗਰ। ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਸੁਰੱਖਿਆ ਫੋਰਸ ਨਾਲ ਭਿਆਨਕ  ਮੁਕਾਬਲੇ (Encounter) ਵਿੱਚ ਲਸ਼ਕਰ-ਏ-ਤਾਇਬਾ ਦਾ ਇੱਕ ਮੁੱਖ ਅੱਤਵਾਦੀ  ਮਾਰਿਆ ਗਿਆ ਤੇ ਸੁੱਖਿਆ ਫੋਰਸ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦੋਂ ਕਿ ਸੁਰੱਖਿਆ ਫੋਰ ਦੇ ਛੇ ਜਵਾਨ ਤੇ ਇੱਕ ਨਾਗਰਿਕ ਜ਼ਖ਼ਮੀ ਹੋ ਗਿਆ।

ਸੂਤਰਾਂ ਨੇ ਇੱਥੇ ਇਹ ਜਾਣਕਾਰੀ ਦਿੱਤੀ ਹਾਲਾਂਕਿ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ
ਜ਼ਖ਼ਮੀ ਜਵਾਨਾਂ ਨੂੰ ਜਹਾਜ ਨੂੰ ਜਹਾਜ ਰਾਹੀਂ  ਫੌਜੀ ਕੈਂਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈਸੁਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਫੌਜ ਤੇ ਸੁਬਾ ਪੁਲਿਸ ਦੀ ਵਿਸ਼ੇਸ਼  ਮੁਹਿੰਮ ਟੀਮ ਦੇ ਜਵਾਨਾਂ ਨੇ ਬਾਂਦੀਪੋਰਾ ਦੇ ਪਰਾਰਾਇ ਮੁਹੱਲੇ ਹਾਜਨ ਵਿੱਚ ਤੜਕੇ ਤਲਾਸੀ ਮੁਹਿੰਮ ਚਲਾਈ ਸੁਰੱਖਿਆ ਫੋਰਸ ਦੇ ਜਵਾਨ ਜਦੋਂ ਅੱਤਵਾਦੀਆਂ ਦੇ ਲੁਕੇ ਹੋਣ ਦੇ ਇਲਾਕੇ ਵੱਲ ਵਧ ਰਹੇ ਸਨ ਤਾਂ ਅੱਤਵਾਦੀਆਂ ਨ ੇ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਹਥਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਸੁਰੱਖਿਆ ਫੋਰਸ ਨੇ ਵੀ ਬਰਾਬਰ ਜਵਾਬ ਦਿੱਤਾ ਅੱਤਵਾਦੀਆਂ ਦੀ ਸ਼ੁਰੂਆਤੀ ਗੋਲੀਬਾਰੀ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ  ਦੇ ਇੱਕ ਸੀਨੀਅਰ ਅਧਿਕਾਰੀ ਚੇਤਨ ਥਾਪਾ ਸਮੇਤ 9 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਨੇ ਬਾਅਦ ਵਿੱਚ ਦਮ ਤੋੜ ਦਿੱਤਾ ਸ਼ਹੀਦ ਹੋਏ ਜਵਾਨ ਦੀ ਪਛਾਣ ਰਵੀ ਕੁਮਾਰ ਵਜੋਂ ਹੋਈ ਹੈ।

ਕਸ਼ਮੀਰ ‘ਚ ਬਾਂਦੀਪੋਰਾ ‘ਚ ਮੁਕਾਬਲਾ Encounter

ਸੂਤਰਾਂ ਨੇ ਦੱਸਿਆ ਕਿ ਹਨ੍ਹੇਰੇ ਕਾਰਨ ਤਲਾਸ਼ੀ ਮੁਹਿੰਮ ਥੋੜੀ ਦੇਰ ਲਈ ਰੋਕ  ਦਿੱਤੀ ਗਈ ਤੇ ਅੱਤਵਾਦੀਆਂ ਦੇ ਭੱਜਣ ਦੇ ੇਸਾਰੇ ਰਸਤੇ ਬੰਦ ਕਰ ਦਿੱਤੇ ਗਏ ਸੂਰਜ ਦੀ ਪਹਿਲੀ ਕਿਰਨ ਦੇ  ਨਾਲ ਹੀ ਅੱਤਵਾਦੀਆਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ  ਕਾਰਵਾਈ ਸ਼ੁਰੂ ਹੁੰਦੇ ੇਹੀ ਅੱਤਵਾਦੀਆਂ ਨੇ ਸੁਰੱਖਿਆ ਫੋਰਸ ਦੇ ਜਵਾਨਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਵਾਨਾਂ ਦੀ ਜਵਾਬੀ ਕਾਰਵਾਈ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ, ਜਿਸ ਦੀ ਪਛਾਣ ਐਲÂਟੀ ਦੇ ਮੁੱਖ ਕਮਾਂਡਰ ਅਬੂ ਹਰਿਸ ਦੇ ਰੂਪ ਵਿੱਚ ਹੋਈ ਹੈ ਗੋਲੀਬਾਰੀ ਵਿੱਚ ਇੱਕ ਵਿਅਕਤੀ ਵੀ ਜਖ਼ਮੀ ਹੋ ਗਿਆ ਆਖਾਰੀ ਰਿਪੋਰਟ ਮਿਲਣ ਤੱਕ ਮੁਕਾਬਲਾ ਜਾਰੀ ਸੀ।

ਜ਼ਿਕਰਯੋਗ ਹੈ ਕਿ ਬੀਤੀ 12 ਫਰਵਰੀ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਮੁਕਾਬਲੇ ਦੌਰਾਨਚਾਰ ਅੱਤਵਾਦੀਟਾਂ ਤੇ ਇੱਕ ਵਿਅਕਤੀ ਦੇ ਮਾਰੇ ਜਾਣ ਤੇ ਦੋ ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਨਾਲ ਵੀ  ਮੁਕਾਬਲੇ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ। ਕੁਲਗਾਮ ਵਿੱਚ ਮੁਕਾਬਲੇ ਦੌਰਾਨ ਤਿੰਨ ਜਵਾਨ ਜਖ਼ਮੀ ਵੀ ਹੋਏ ਸਲ ਇਸ ਤੋਂ ਬਾਅਦ ਕੁਲਗਾਮ ਤੇ ਅਨੰਤਨਾਗ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਨੂੰ ਖਦੇੜਣ ਲਈ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਹੰਝੂ ਗੈਸ ਦੇ ਗੋਲੇ ਵੀ ਛੱਡਣੇ ਪਏ ਸਨ ਤੇ ਗੋਲੀਆਂ ਵੀ ਚਲਾਉਣੀਆਂ ਪਈਆਂ ਸਨ ਜਿਸ ਵਿੱਚ ਇੱਕ ਵਿਅਕਤੀ  ਮਾਰਿਆ ਗਿਆ ਸੀ ਤੇ ਕਈ ਹੋਰ ਜਖ਼ਮੀ ਹੋ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ