ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਨਾਭਾ ਜੇਲ &#82...

    ਨਾਭਾ ਜੇਲ ‘ਚੋਂ ਫਰਾਰ ਗੈਂਗਸਟਰ ਗੁਰਪ੍ਰੀਤ ਸੇਖੋਂ ਗ੍ਰਿਫ਼ਤਾਰ

    Nabha Jail

    (ਕਿਰਨ ਰੱਤੀ) ਅਜੀਤਵਾਲ। ਨਾਭਾ ਜੇਲ੍ਹ Nabha Jail ਬਰੇਕ ਕਾਂਡ ਦੇ ਮੁੱਖ ਸਰਗਨਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਤਿੰਨ ਸਾਥੀ ਮਨਵੀਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਰਾਜਾ ਉਰਫ ਸੁਲਤਾਨ ਮੰਗੇਵਾਲਾ,ਕੁਲਵਿੰਦਰ ਸਿੰਘ ਢਿੰਬਰੀ ਵਾਸੀ ਸਿਧਾਣਾ ਨੂੰ ਅੱਜ ਮੋਗਾ ਜਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਤੋਂ ਇੱਕ ਐਨ.ਆਰ.ਆਈ ਦੇ ਘਰੋਂ ਇਕ ਅਪਰੇਸ਼ਨ ਦੌਰਾਨ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਆਈ.ਜੀ ਗੁਰਮੀਤ ਸਿੰਘ ਚੌਹਾਨ ਕਾÀੂਂਟਰ ਇੰਟੈਲੀਜੈਂਸ ਪਟਿਆਲਾ ਤੇ ਐਸ.ਐਸ.ਪੀ ਮੋਗਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਇਸ ਅਪਰੇਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ ਹੈ। Nabha Jail

    ਉਨਾਂ ਦੱਸਿਆ ਕਿ ਇਹ ਗੈਂਗਸਟਰ ਢੁੱਡੀਕੇ ਦੇ ਇਕ ਘਰ ਠਹਿਰੇ ਹੋਏ ਸਨ।ਉਨਾਂ ਦੱਸਿਆ ਕਿ ਉਕਤ ਗੈਂਗਸਟਰਾਂ ਪਾਸੋ ਤਿੰਨ ਪਿਸਟਲ, ਇਕ ਬਾਰਾਂ ਬੋਰ ਰਾਈਫਲ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।ਇਹ ਮਕਾਨ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਦੇ ਨਾਲ ਹੀ ਹੈ।ਜਿਸ ਵਿੱਚ ਵਿਦੇਸ਼ ਤੋਂ ਪਰਤਿਆ ਇਕ ਨੌਜਵਾਨ ਰਹਿ ਰਿਹਾ ਸੀ।ਇਸ ਸਬੰਧੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਅੱਠ ਤੋਂ ਦਸ ਗੱਡੀਆਂ ਵਿੱਚ ਸਵਾਰ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਉਕਤ ਘਰ ਨੂੰ ਘੇਰਾ ਪਾ ਲਿਆ ਅਤੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਅੰਦਰ ਚਲੇ ਜਾਣ ਲਈ ਕਿਹਾ।ਕੁੱਝ ਸਮਂੇ ਬਾਅਦ ਗੋਲੀ ਚੱਲਣ ਦੀਆਂ ਅਵਾਜਾਂ ਵੀ ਸੁਣਾਈ ਦਿੱਤੀਆਂ।ਪਰ ਪੁਲਿਸ ਅਧਿਕਾਰੀਆਂ ਨੇ ਗੋਲੀ ਚੱਲਣ ਤੋਂ ਇਨਕਾਰ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ 

    LEAVE A REPLY

    Please enter your comment!
    Please enter your name here