ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਪਾਇਆ ਕਾਬੂ
(ਕਾਲਾ ਸ਼ਰਮਾ) ਭਦੌੜ। ਭਦੌੜ ਦੇ ਬਾਜਾਖਾਨਾ ਰੋਡ ’ਤੇ ਸਥਿਤ ਇੱਕ ਕਬਾੜੀਏ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਚਮਕੌਰ ਸਕ੍ਰੈਪ ਸਟੋਰ ਦੇ ਮਾਲਕ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਚਮਕੌਰ ਸਕਰੈਪ ਸਟੋਰ ਦੇ ਨਾਂਅ ’ਤੇ ਕਬਾੜ ਦੀ ਦੁਕਾਨ ਚਲਾ (Junk Shop Fire) ਰਿਹਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਉਹ ਕੱਲ ਰਾਤ ਵੀ ਆਪਣੀ ਦੁਕਾਨ ਨੂੰ ਜਿੰਦਰਾ ਲਗਾ ਕੇ ਚਲਾ ਗਿਆ ਸਵੇਰੇ ਉਸ ਨੂੰ ਤਕਰੀਬਨ 5 ਵੱਜ ਕੇ 50 ਮਿੰਟ ’ਤੇ ਚੌਕੀਦਾਰਾਂ ਨੇ ਫੋਨ ’ਤੇ ਦੱਸਿਆ ਕਿ ਤੇਰੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਉਹ ਜਲਦੀ ਨਾਲ ਦੁਕਾਨ ’ਤੇ ਆ ਗਿਆ ਅਤੇ ਪੁਲਿਸ ਨੂੰ ਵੀ ਤੁਰੰਤ ਸੂਚਿਤ ਕਰ ਦਿੱਤਾ।
ਇਹ ਵੀ ਪੜ੍ਹੋ : ਹਰਿਆਣਾ ਦੇ 20 ਸੂਬਿਆਂ ’ਚ ਮੀਂਹ ਦਾ ਕਹਿਰ, ਕਈ ਟ੍ਰੇਨਾਂ ਰੱਦ
ਅਸੀਂ ਅੱਗ ਬੁਝਾਉਣੀ ਚਾਹੀ ਤਾਂ ਅੱਗ ਜਿਆਦਾ ਤੇਜ਼ ਹੋਣ ਕਾਰਨ ਫਾਇਰ ਬਿ੍ਰਗੇਡ ਦੀ ਗੱਡੀ ਬੁਲਾ ਲਈ ਗਈ। ਜਿਸ ਨੇ ਅੱਗ ਨੂੰ ਕਾਫ਼ੀ ਹੱਦ ਤੱਕ ਰੋਕ ਕੇ ਰੱਖਿਆ ਅਤੇ ਉਦੋਂ ਤੱਕ ਬਰਨਾਲਾ ਤੋਂ ਫਾਇਰ ਬਿ੍ਰਗੇਡ ਦੀ ਗੱਡੀ ਆ ਗਈ। ਦੋਵਾਂ ਗੱਡੀਆਂ ਦੀ ਮੱਦਦ ਨਾਲ ਤਕਰੀਬਨ ਡੇਢ ਘੰਟੇ ਵਿਚ ਅੱਗ ’ਤੇ ਕਾਬੂ ਪਾਇਆ ਗਿਆ। ਉਸ ਨੇ ਕਿਹਾ ਕਿ ਅੱਗ ਕਾਰਨ ਉਸ ਦੁਕਾਨ ’ਚ ਰੱਖਿਆ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਉਸ ਦਾ ਲਗਭਗ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਉਸਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਰਥਿਕ ਤੰਗੀ ਤੋਂ ਬਚ ਸਕੇ ਅਤੇ ਆਪਣਾ ਅਤੇ ਅਪਣੇ ਬੱਚਿਆਂ ਦਾ ਪੇਟ ਪਾਲ ਸਕੇ। (Junk Shop Fire)