ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਸਰਚ ਆਪ੍ਰੇਸ਼ਨ ਜਾਰੀ | Bhakra Canal
ਫਤੇਹਾਬਾਦ, (ਸੱਚ ਕਹੂੰ ਨਿਊਜ਼)। ਕੱਲ੍ਹ ਪਿੰਡ ਖੋਖਰ ਨੇੜੇ ਭਾਖੜਾ (Bhakra Canal ) ਨਹਿਰ ’ਚ ਡਿੱਗਣ ਵਾਲੇ ਟਰੈਕਟਰ ਕਾਰਨ ਭਾਖੜਾ ’ਚ ਰੁੜ੍ਹੀਆਂ ਤਿੰਨ ਮਜ਼ਦੂਰ ਔਰਤਾਂ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਹੈ। ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਜਾਰੀ ਹੈ। ਐੱੱਨਡੀਆਰਐੱਫ ਦੀ 32 ਲੋਕਾਂ ਦੀ ਟੀਮ ਲਗਾਤਾਰ ਇਸ ਕੰਮ ’ਚ ਲੱਗੀ ਹੋਈ ਹੈ। ਪਰ ਮਜ਼ਦੂਰ ਔਰਤਾਂ ਦਾ 4 ਕਿਲੋਮੀਟਰ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਕੱਲ੍ਹ ਤੋਂ ਹੀ ਐੱਨਡੀਆਰਐੱਫ ਦੀ ਟੀਮ ਲੱਗੀ ਹੋਈ ਹੈ। ਟੀਮ ਘੱਟੋ ਘੱਟ ਰਾਤ 10 ਵਜੇ ਤੱਕ ਨਹਿਰ ’ਚ ਸਰਚ ਕਰਦੀ ਰਹੀ ਪਰ ਕੁਝ ਵੀ ਹੱਥ ਨਹੀਂ ਲੱਗਿਆ।
ਇਹ ਵੀ ਪੜ੍ਹੋ : Weather Update : ਕਦੋਂ ਪਵੇਗਾ ਮੀਂਹ, ਜਾਣੋ ਪੂਰੇ ਦੇਸ਼ ਭਰ ਦੇ ਮੌਸਮ ਦਾ ਹਾਲ
ਅੱਜ ਸਵੇਰੇ 6 ਵਜੇ ਤੋਂ ਵੀ ਸਰਚ ਆਪ੍ਰੇਸ਼ਨ ਜਾਰੀ ਹੈ ਪਰ ਫਿਰ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਕੱਲ੍ਹ ਘਟਨਾ ਤੋਂ ਬਾਅਦ ਪੰਜਾਬ ਦੇ ਮੂਣਕ ਕੇ ਐੱਸਡੀਐੱਮ ਅਤੇ ਤਹਿਸੀਲਦਾਰ ਨੇ ਇਸ ਘਟਨਾ ’ਚ ਬਚਣ ਵਾਲੀਆਂ ਹੋਰ ਔਰਤਾਂ ਦਾ ਹਾਲ-ਚਾਲ ਪੁੱਛਿਆ। ਅੱਜ ਵੀ ਨਹਿਰ ਕਿਨਾਰੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਪਿੰਡ ਮਨੀਆਣਾਂ ਤੋਂ 12 ਮਜ਼ਦੂਰਾਂ ਨੂੰ ਲੈ ਕੇ ਝੋਨਾ ਲਾਉਣ ਲਈ ਟਰੈਕਟਰ ਭਾਖੜਾ ਨਹਿਰ ਦੀ ਪਟੜੀ ’ਤੇ ਜਾ ਰਿਹਾ ਸੀ। ਕੁਝ ਦੂਰੀ ’ਤੇ ਜਾ ਕੇ ਮੋੜ ’ਤੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਦੋ ਵਿਅਕਤੀ ਅਤੇ ਇੱਕ ਔਰਤ ਤਾਂ ਬਾਹਰ ਛਾਲ ਮਾਰ ਗਏ।
ਜਦਕਿ 8 ਔਰਤਾਂ ਅਤੇ ਡਰਾਈਵਰ ਨਹਿਰ ’ਚ ਡਿੱਗ ਪਏ। ਉਸ ਤੋਂ ਬਾਅਦ ਰੌਲਾ ਪੈਣ ’ਤੇ ਡਰਾਈਵਰ ਅਤੇ 5 ਔਰਤਾਂ ਨੂੰ ਤਾਂ ਬਚਾ ਲਿਆ ਗਿਆ ਪਰ 3 ਔਰਤਾਂ ਕਮਲੇਸ਼ ਪਤਨੀ ਗੁਰਮੀਤ ਸਿੰਘ 38 ਸਾਲ, ਗੀਤਾ ਪਤਨੀ ਸੁਖਚੈਨ ਸਿੰਘ 35 ਸਾਲ, ਪਾਇਲ ਪੁੱਤਰੀ ਕਾਲਾ 16 ਸਾਲ ਇਹ ਤਿੰਨੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਣੀ ’ਚ ਰੁੜ੍ਹ ਗਈਆਂ। ਲੋਕਾਂ ਦੀ ਬਾਹਰ ਕੱਢਣ ਦੀ ਵੀਡੀਓ ਫੁਟੇਜ ਵੀ ਸਾਹਮਣੇ ਆਈ ਹੈ ਅਤੇ ਕੱਲ੍ਹ ਟਰੈਕਟਰ ਨੂੰ ਵੀ ਜੇਸੀਬੀ ਦੀ ਮੱਦਦ ਨਾਲ ਬਾਹਰ ਕੱਢ ਲਿਆ ਗਿਆ ਸੀ।
ਗੋਤਾਖੋਰ ਵੱਲੋਂ ਲਗਾਤਾਰ ਨਹਿਰ ’ਚ ਔਰਤਾਂ ਦੀ ਤਲਾਸ਼ ਜਾਰੀ ਸੀ ਪਰ ਕੁਝ ਪਤਾ ਨਹੀਂ ਲੱਗ ਸਕਿਆ ਹੈ। ਨਹਿਰ ਕਰੀਬ 16 ਫੁੱਟ ਡੂੰਘੀ ਹੈ, ਪੁਲਿਸ ਵੱਲੋਂ ਡਾਇਵਰਸ਼ਨ ’ਤੇ ਵੀ ਚੈਕ ਕੀਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਤੱਕ ਔਰਤਾਂ ਦਾ ਪਤਾ ਨਹੀਂ ਲਗਦਾ ਤਾਂ ਇਹ ਸਰਚ ਆਪ੍ਰੇਸ਼ਨ ਜਾਰੀ ਰਹੇਗਾ।