ਐਂਟੀ ਨਾਰਕੋਟਿਕਸ ਸੈਲ ਟੀਮਾਂ ਵੱਲੋਂ 3 ਜਣੇ ਕਾਬੂ, 345 ਗ੍ਰਾਮ ਹੈਰੋਇਨ ਤੇ ਹੋਰ ਸਮਾਨ ਬਰਾਮਦ

Ludhiana News
ਲੁਧਿਆਣਾ ਵਿਖੇ ਕਾਬੂ ਕੀਤੇ ਵਿਅਕਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਂਟੀ ਨਾਰਕੋਟਿਕਸ ਸੈੱਲ ਇੰਚਾਰਜ।

ਕਮਿਸ਼ਨਰੇਟ ਸਿੱਧੂ ਦੀਆਂ ਹਦਾਇਤਾਂ ’ਤੇ ਪੁਲਿਸ ਜ਼ਿਲੇ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੱਬਾਂ ਭਾਰ : ਹੁੰਦਲ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ (Ludhiana News) ਨੇ 3 ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ਵਿਅਕਤੀਆਂ ਕੋਲੋਂ ਐਟੀ ਨਾਰਕੋਟਿਕਸ ਸੈਲ 1 ਅਤੇ 2 ਲੁਧਿਆਣਾ ਦੀ ਟੀਮ ਨੂੰ 345 ਗ੍ਰਾਮ ਹੈਰੋਇਨ ਤੇ ਇਸਨੂੰ ਵੇਚਣ ਲਈ ਵਰਤੋਂ ’ਚ ਆਉਣ ਵਾਲਾ ਸਮਾਨ ਬਰਾਮਦ ਹੋਇਆ ਹੈ।

ਪੈ੍ਰਸ ਕਾਨਫਰੰਸ ਦੌਰਾਨ ਡੀਸੀਪੀ ਇੰਨਵੈਸਟੀਗੇਸ਼ਨ ਹਰਮੀਤ ਸਿੰਘ ਹੰੁਦਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ 345 ਗ੍ਰਾਮ ਹੈਰੋਇਨ ਸਮੇਤ 3 ਮੁਲ਼ਜਮਾਂ ਨੂੰ ਕਾਬੂ ਕੀਤਾ ਹੈ। ਜਿੰਨਾਂ ਪਾਸੋਂ ਹੈਰੋਇਨ ਵੇਚਣ ਲਈ ਵਰਤਿਆ ਜਾਂਦਾ ਸਮਾਨ ਵੀ ਬਰਾਮਦ ਹੋਇਆ ਹੈ। ਉਨਾਂ ਦੱਸਿਆ ਕਿ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਦੀਆਂ ਹਦਾਇਤਾਂ ’ਤੇ ਜ਼ਿਲੇ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਪੱਬਾਂ ਭਾਰ ਹੈ।

Ludhiana News

ਕਿਸੇ ਵੀ ਮਾੜੇ ਅਨਸਰ ਨੂੰ ਸਮਾਜ ਅੰਦਰ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਪੁਲਿਯ ਨੇ ਰੁਪਿੰਦਰ ਕੌਰ ਸਰਾਂ ਏਡੀਸੀਪੀ ਇੰਨਵੈਸਟੀਗੇਸ਼ਨ ਅਤੇ ਅਸੋਕ ਕੁਮਾਰ ਏਸੀਪੀ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਿ੍ਰਤਪਾਲ ਸਿੰਘ ਇੰਚਾਰਜ ਐਟੀ ਨਾਰਕੋਟਿਕਸ ਸੈਲ- 2 ਲੁਧਿਆਣਾ ਦੀ ਅਗਵਾਈ ਵਿੱਚ ਸ਼ਹਿਰ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਵਿੱਢ ਰੱਖੀ ਹੈ। ਜਿਸ ਤਹਿਤ 22 ਜੂਨ ਨੂੰ ਐਟੀ ਨਾਰਕੋਟਿਕਸ ਸੈਲ- 2 ਲੁਧਿਆਣਾ ਦੀ ਪੁਲਿਸ ਪਾਰਟੀ ਦੇ ਐਸਆਈ ਸਤਨਾਮ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਨਾਕਾਬੰਦੀ ਦੌਰਾਨ ਕੱਟ ਪਿੰਡ ਬੁਲਾਰਾ ਰੋਡ ਤੋਂ ਅਮਨਦੀਪ ਸਿੰਘ ਉਰਫ਼ ਅਮਨ ਨੂੰ ਕਾਬੂ ਕੀਤਾ। ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 180 ਗ੍ਰਾਮ ਹੈਰੋਇਨ ਬਰਾਮਦ ਹੋਈ।

ਜਿਸ ਪਿੱਛੋਂ ਅਮਨ ਖਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ਼ ਕੀਤਾ ਗਿਆ। ਉਨਾਂ ਦੱਸਿਆ ਅਮਨਦੀਪ ਸਿੰਘ ਉਰਫ਼ ਅਮਨ ਵਿਰੁੱਧ ਪਹਿਲਾਂ ਵੀ ਥਾਣਾ ਦੁੱਗਰੀ ਵਿਖੇ 3 ਮਾਮਲੇ ਦਰਜ਼ ਹਨ। ਉਨਾਂ ਅੱਗੇ ਦੱਸਿਆ ਕਿ ਉਕਤ ਵਾਂਗ ਦੂਸਰੇ ਮੁਕੱਦਮੇ ਵਿੱਚ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈੱਲ- 1 ਲੁਧਿਆਣਾ ਦੀ ਟੀਮ ਨੇ ਗਸ਼ਤ ਦੌਰਾਨ ਚੰਡੀਗੜ ਰੋਡ ’ਤੋੀ ਫੋਰਟਿਸ ਹਸਪਤਾਲ ਲਾਗਿਓਂ ਪ੍ਰਕਾਸ਼ ਕੁਮਾਰ ਉਰਫ਼ ਪੰਡਿਤ ਅਤੇ ਅਭਿਸ਼ੇਕ ਕੁਮਾਰ ਉਰਫ਼ ਮਨੀ ਨੂੰ ਮੋਟਰਸਾਇਕਲ ਸਮੇਤ ਗਿ੍ਰਫ਼ਤਾਰ ਕੀਤਾ। ਤਲਾਸ਼ੀ ਦੌਰਾਨ ਪੁਲਿਸ ਨੂੰ ਉਕਤਾਨ ਦੇ ਕਬਜੇ ’ਚੋਂ 165 ਗ੍ਰਾਮ ਹੈਰੋਇਨ, 20 ਲਿਫ਼ਾਫੀਆਂ ਅਤੇ ਇੱਕ ਇਲੈਕ੍ਰਟੋਨਿਕ ਕੰਡਾ ਬਰਾਮਦ ਹੋਇਆ।

ਇਹ ਵੀ ਪੜ੍ਹੋ ; ਅੰਡਰਗ੍ਰਾਊਂਡ ਹੋਣ ਤੋਂ ਬਾਅਦ ਪੰਨੂੰ ਦੀ ਨਵੀਂ ਵੀਡੀਓ ਜਾਰੀ, ਕਿਹਾ ਨਿੱਜਰ ਦਾ ਲਵੇਗਾ ਬਦਲਾ

ਉਨਾਂ ਦੱਸਿਆ ਉਕਤਾਨ ਵਿਰੁੱਧ ਥਾਣਾ ਜਮਾਲਪੁਰ ਵਿਖੇ ਮਾਮਲ ਰਜਿਸਟਰ ਕੀਤਾ ਗਿਆ। ਜਿਸ ਦੇ ਤਫ਼ਤੀਸੀ ਅਫ਼ਸਰ ਏਐਸਆਈ ਰਾਮ ਕ੍ਰਿਸ਼ਨ ਹਨ। ਉਨਾਂ ਦੱਸਿਆ ਕਿ ਪ੍ਰਕਾਸ਼ ਕੁਮਾਰ ਉਰਫ਼ ਪੰਡਿਤ ਦੇ ਖਿਲਾਫ਼ ਪਹਿਲਾਂ ਵੀ ਥਾਣਾ ਦੁੱਗਰੀ ’ਚ ਇੱਕ ਮਾਮਲਾ ਦਰਜ਼ ਹੈ। ਉਨਾਂ ਦੱਸਿਆ ਕਿ ਹੋਰ ਪੁੱਛਗਿੱਛ ਲਈ ਉਕਤਾਨ ਤਿੰਨੇ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।