ਬੁਰੀ ਖਬਰ : ਕੁਰੂਕਸ਼ੇਤਰ ’ਚ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ

ਕੁਰੂਕਸ਼ੇਤਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਕੁਰੂਕਸ਼ੇਤਰ ਦੇ ਸੈਕਟਰ-2 ’ਚ ਇੱਕ ਵਿਅਕਤੀ ਨੇ ਪਸ਼ੂਆਂ ਦੇ ਡਾਕਟਰ ਉਸ ਦੀ ਪਤਨੀ ਨੂੰ ਗੋਲੀ (Murder) ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਡਾਕਟਰ ਦੀ ਮੌਤ ਹੋ ਗਈ ਹੈ, ਜਦਕਿ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਮਾਰਨ ਵਾਲਾ ਮੁਲਜ਼ਮ ਉਸ ਡਾਕਟਰ ਦਾ ਸਾਢੂ ਹੈ ਜੋ ਕਿ ਬੀਏਐੱਮਐੱਫ ਡਾਕਟਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਤਨੀ ਨਾਲ ਚੱਲ ਰਹੀ ਸੀ ਅਣਬਣ | Murder

ਗੋਲੀ ਮਾਰਨ ਦੇ ਮੁਲਜ਼ਮ ਦੀ ਆਪਣੀ ਪਤਨੀ ਨਾਲ ਅਣਬਣ ਚੱਲ ਰਹੀ ਸੀ। ਇਸ ਦੇ ਚਲਦੇ ਉਸ ਦੀ ਪਤਨੀ ਆਪਣੀ ਭੈਣ ਦੇ ਘਰ ਕਰੀਬ ਇੱਕ ਮਹੀਨਾ ਪਹਿਲਾਂ ਆਈ ਸੀ। ਵੀਰਵਾਰ ਸਵੇਰੇ ਮੁਲਜ਼ਮ ਆਪਣੀ ਪਤਨੀ ਨੂੰ ਲੈਣ ਸਾਢੂ ਘਰ ਪਹੁੰਚਿਆ। ਜਿੱਥੇ ਉਸ ਨੇ ਆਪਣੀ ਪਤਨੀ ’ਤੇ ਲਾਈਸੇਂਸੀ ਪਸਤੌਲ ਤਾਨ ਲਈ। ਤਾਂ ਉਸ ਵਿਚਕਾਰ ਮਿ੍ਰਤਕ ਡਾਕਟਰ ਨੇ ਬਚਾਅ ਕਰਨ ਦਾ ਯਤਨ ਕੀਤਾ। ਇਸ ਵਿੱਚ ਤੈਸ਼ ’ਚ ਆਏ ਮੁਲਜ਼ਮ ਨੇ ਆਪਣੇ ਸਾਢੂ ਅਤੇ ਪਤਨੀ ਨੂੰ ਗੋਲੀ (Murder) ਮਾਰ ਦਿੱਤੀ।

ਨਿਜੀ ਹਸਪਤਾਲ ’ਚ ਹੋਈ ਮੌਤ | Murder

ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ । ਸੂਚਨਾ ਮਿਲਣ ’ਤੇ ਪੁਲਿਸ ਨੇ ਦੋਵਾਂ ਨੂੰ ਸੈਕਟਰ-2 ਦੇ ਨਿਜੀ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਡਾਕਟਰ ਨੂੰ ਡਾਕਟਰ ਸਾਹਿਬਾਨਾਂ ਨੇ ਮਿ੍ਰਤਕ ਐਲਾਨ ਦਿੱਤਾ, ਅਤੇ ਔਰਤ ਦੀ ਸਥਿਤੀ ਗੰਭੀਰ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਨਾਲ ਪੂਰੇ ਖੇਤਰ ’ਚ ਦਹਸ਼ਤ ਫੈਲ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਬੱਧਨੀ ਵਿੱਖੇ ਕਬੱਡੀ ਖਿਡਾਰੀ ਤੇ ਉਸਦੀ ਮਾਤਾ ਤੇ ਜਾਨਲੇਵਾ ਹਮਲਾ