2024 ’ਚ ਭਾਜਪਾ ਮੁੜ ਬਹੁਮਤ ਨਾਲ ਬਣੇਗੀ ਸਰਕਾਰ, ਮੋਦੀ ਹੋਣਗੇ : Amit Shah
ਸਰਸਾ/ਗੁਰਦਾਸਪੁਰ (ਸੱਚ ਕਹੂੰ ਨਿਊਜ)। ਐਤਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੇ ਪੰਜਾਬ ਦੇ ਗੁਰਦਾਸਪੁਰ ਤੇ ਹਰਿਆਣਾ ਦੇ ਸਰਸਾ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਗੁਰਦਾਸਪੁਰ ’ਚ ਉਨ੍ਹਾਂ ਨੇ ਜਿੱਥੇ ਮੌਜ਼ੂਦਾ ‘ਆਪ’ ਸਰਕਾਰ ਨੂੰ ਘੇਰਿਆ, ਉੱਥੇ ਹੀ ਹਰਿਆਣਾ ਦੇ ਸਰਸਾ ’ਚ ਪਿਛਲੀਆਂ ਸਰਕਾਰਾਂ ਖਾਸ ਕਰਕੇ ਭੁਪਿੰਦਰ ਹੁੱਡਾ ਦੇ ਸਾਸਨ ’ਤੇ ਤਿੱਖੇ ਹਮਲੇ ਕੀਤੇ। ਇਸ ਦੇ ਨਾਲ ਹੀ ਗ੍ਰਹਿ ਮੰਤਰੀ (Amit Shah) ਨੇ ਦਾਅਵਾ ਕੀਤਾ ਕਿ 2024 ’ਚ ਇੱਕ ਵਾਰ ਫਿਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣੇਗੀ।
ਸ਼ਾਹ ਨੇ ਮੌਜ਼ੂਦਾ ਮੋਦੀ ਸਰਕਾਰ ਦੀਆਂ ਪਿਛਲੇ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਉਨ੍ਹਾਂ ਕਿਹਾ ਕਿ ਮੈਂ ਹਰਿਆਣਾ ਦੀਆਂ ਮਾਵਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਦੇਸ ਦੀ ਫੌਜ ‘ਚ ਆਪਣੇ ਪੁੱਤਰ ਦਿੱਤੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਮ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਵਿੱਚ ਅੰਨ ਦੀ ਲੋੜ ਨੂੰ ਪੂਰਾ ਕੀਤਾ ਹੈ। ਉਨ੍ਹਾਂ ਖਿਡਾਰੀਆਂ ਦੀ ਸ਼ਲਾਘਾ ਵੀ ਕੀਤੀ।
Amit Shah ਦੀ ਭੁਪਿੰਦਰ ਹੁੱਡਾ ਨੂੰ ਚੁਣੌਤੀ
ਉਨ੍ਹਾਂ ਭੁਪਿੰਦਰ ਸਿੰਘ ਹੁੱਡਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਦੋਂ ਉਹ ਕਿਸਾਨਾਂ ਦੀ ਗੱਲ ਕਰਦੇ ਹਨ ਤਾਂ ਦਸ ਸਾਲਾਂ ਦਾ ਰਿਕਾਰਡ ਲੈ ਕੇ ਆਉਣ, ਕਿਸ ਨੇ ਵੱਧ ਪੈਸੇ ਲੈ ਕੇ ਝੋਨਾ ਤੇ ਕਣਕ ਖਰੀਦੀ। ਉਨ੍ਹਾਂ ਕਿਹਾ ਕਿ ਹੁੱਡਾ ਸਾਹਿਬ ਨੇ 10 ਸਾਲਾਂ ’ਚ ਕਦੇ ਵੀ ਕਿਸਾਨਾਂ ਨੂੰ ਸਿੱਧੇ ਪੈਸੇ ਨਹੀਂ ਭੇਜੇ, ਮਨੋਹਰ ਲਾਲ ਨੇ ਭਾਵੰਤਰ ਭਾਰਪਾਈ ਯੋਜਨਾ ਲਾਗੂ ਕੀਤੀ। ਅਮਿਤ ਸ਼ਾਹ ਨੇ ਕਿਹਾ ਕਿ ਹੁੱਡਾ ਦੇ ਸਮੇਂ 3ਡੀ ਸਰਕਾਰ ਸੀ, ਭਾਵ ਦਰਬਾਰੀਆਂ, ਜਵਾਈ ਅਤੇ ਡੀਲਰਾਂ ਦੀ ਸਰਕਾਰ ਸੀ। ਇਸ ਨੂੰ ਮਨੋਹਰ ਲਾਲ ਨੇ ਖ਼ਤਮ ਕੀਤਾ। ਪਹਿਲੀ ਵਾਰ ਹਰਿਆਣਾ ਨੂੰ ਪੂਰੇ ਹਰਿਆਣਾ ਦਾ ਮੁੱਖ ਮੰਤਰੀ ਮਿਲਿਆ ਹੈ। ਪਹਿਲਾਂ ਰੋਹਤਕ ਵਿੱਚ ਮੁੱਖ ਮੰਤਰੀ ਹੁੰਦਾ ਸੀ।
ਸ਼ਾਹ ਨੇ ਚੌਧਰੀ ਦੇਵੀ ਲਾਲ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਜੋ ਸੁਪਨੇ ਲਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਸਰਸਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਦੀ ਵੀ ਤਾਰੀਫ ਕੀਤੀ। ਅਮਿਤ ਸ਼ਾਹ ਨੇ ਰੈਲੀ ’ਚ ਸਰਕਾਰ ਦੇ ਕਈ ਕੰਮਾਂ ਨੂੰ ਗਿਣਿਆ ਅਤੇ ਹੁੱਡਾ ’ਤੇ ਨਿਸ਼ਾਨਾ ਬਿੰਨ੍ਹਿਆ। ਉਨ੍ਹਾਂ ਕਿਹਾ ਕਿ ਕਸ਼ਮੀਰ ਸਾਡਾ ਹੈ, ਹਰਿਆਣਾ ਵਾਲਿਆਂ ਨੇ ਦਸ ਵਿੱਚੋਂ ਦਸ ਸੀਟਾਂ ਦਿੱਤੀਆਂ, ਅਸੀਂ 370 ਹਟਾ ਦਿੱਤੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਆਸ਼ੀਰਵਾਦ ਨਾਲ ਤੁਸੀਂ ਮੋਦੀ ਨੂੰ ਦੋ ਵਾਰ ਪ੍ਰਧਾਨ ਮੰਤਰੀ ਬਣਾਇਆ ਹੈ। ਹਰਿਆਣਾ ਨੇ 10 ਵਿੱਚੋਂ 10 ਸੀਟਾਂ ਭਾਜਪਾ ਨੂੰ ਦਿੱਤੀਆਂ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ 2024 ਵਿੱਚ ਵੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਓ। ਇਸ ਤੋਂ ਬਾਅਦ ਉਨ੍ਹਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਆਪਣਾ ਸੰਬੋਧਨ ਪੂਰਾ ਕੀਤਾ।
ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ: ਸ਼ਾਹ
ਗੁਰਦਾਸਪੁਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਨਿਸ਼ਾਨਾ ਬਿੰਨ੍ਹਦੇ ਹੋਏ ਕਿਹਾ ਕਿ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਸਾਰਾ ਸਮਾਂ ਅਰਵਿੰਦ ਕੇਜਰੀਵਾਲ ਨਾਲ ਦੇਸ਼ ਭਰ ਦੀ ਯਾਤਰਾ ’ਤੇ ਬਿਤਾਉਂਦੇ ਹਨ। ਸ਼ਾਹ ਨੇ ਕਿਹਾ ਕਿ ਕਈ ਵਾਰ ਉਹ ਸੋਚਦੇ ਹਨ ਕਿ ਮਾਨ ਮੁੱਖ ਮੰਤਰੀ ਹੈ ਜਾਂ ਪਾਇਲਟ।
ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਭਾਜਪਾ ਦੀ ਜਨਸੰਪਰਕ ਮੁਹਿੰਮ ਦੇ ਹਿੱਸੇ ਵਜੋਂ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਹ ਨੇ ਕਿਹਾ, “ਮੈਂ ਆਪਣੀ ਪੂਰੀ ਜ਼ਿੰਦਗੀ ਵਿਚ ਤੁਹਾਡੀ ਅਗਵਾਈ ਵਾਲੀ ਅਜਿਹੀ ਸਰਕਾਰ ਕਦੇ ਨਹੀਂ ਦੇਖੀ, ਜੋ ਖਾਲੀ ਵਾਅਦੇ ਕਰਦੀ ਹੋਵੇ। “ਮਾਨ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, ‘ਮੁੱਖ ਮੰਤਰੀ ਕੋਲ ਸਿਰਫ ਇੱਕ ਹੀ ਕੰਮ ਹੈ। ਜੇ ਕੇਜਰੀਵਾਲ ਨੇ ਚੇਨਈ ਜਾਣਾ ਹੈ ਤਾਂ ਉਹ ਦਿੱਲੀ ਨੂੰ ਚੇਨਈ ਲੈ ਜਾਣ ਲਈ ਉਡਾਰੀ ਮਾਰਦੇ ਹਨ। ਜੇਕਰ ਉਨ੍ਹਾਂ (ਕੇਜਰੀਵਾਲ) ਨੇ ਕੋਲਕਾਤਾ ਜਾਣਾ ਹੈ ਤਾਂ ਉਹ (ਮਾਨ) ਜਹਾਜ ਲੈ ਕੇ ਕੋਲਕਾਤਾ ਲੈ ਜਾਂਦੇ ਹਨ।
ਇਹ ਵੀ ਪੜ੍ਹੋ : ਇਸ ਵਿਭਾਗ ਵੱਲੋਂ ਡਿਜ਼ੀਟਲ ਰਸੀਦਾਂ ਦੀ ਮੱਦਦ ਨਾਲ ਕੀਤੀ ਕਰੋੜਾਂ ਕਾਗਜ਼ਾਂ ਦੀ ਬੱਚਤ
ਮੈਂ ਅਕਸਰ ਸੋਚਦਾ ਹਾਂ ਕਿ ਉਹ ਮੁੱਖ ਮੰਤਰੀ ਹੈ ਜਾਂ ਪਾਇਲਟ। ਉਨ੍ਹਾਂ ਦਾ ਸਾਰਾ ਸਮਾਂ ਕੇਜਰੀਵਾਲ ਦੇ ਦੌਰਿਆਂ ’ਚ ਬੀਤ ਜਾਂਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਪੰਜਾਬ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸ਼ਾਹ ਨੇ ਕਿਹਾ ਕਿ ਇੱਥੇ ਲੋਕ ਸੁਰੱਖਿਅਤ ਨਹੀਂ ਹਨ।