13 ਮਾਰਚ ਤੋਂ ਸਮਾਪਤ ਹੋਵੇਗੀ ਨਗਦ ਨਿਕਾਸੀ ਹੱਦ
(ਏਜੰਸੀ) ਮੁੰਬਈ। ਰਿਜ਼ਰਵ ਬੈਂਕ ਨੇ ਲੋਕਾਂ ਨੂੰ ਹੋਲੀ ਦਾ ਤੋਹਫਾ ਦਿੰਦਿਆਂ 13 ਮਾਰਚ ਤੋਂ ਬੱਚਤ ਖਾਤਿਆਂ ਤੋਂ ਹਫਤਾਵਰੀ ਨਗਦ ਨਿਕਾਸੀ ਦੀ ਹੱਦ ਸਮਾਪਤ ਕਰਨ ਦਾ ਐਲਾਨ ਕੀਤਾ ਹੈ, ਇਸ ਤੋਂ ਪਹਿਲਾਂ ਮਾਮੂਲੀ ਰਾਹਤ ਦਿੰਦਿਆਂ 20 ਫਰਵਰੀ ਤੋਂ ਨਗਦ ਨਿਕਾਸੀ ਦੀ ਹੱਦ ਵਧਾ ਕੇ 50 ਹਜ਼ਾਰ ਰੁਪਏ ਹਫ਼ਤਾ ਕੀਤੀ ਜਾਵੇਗੀ।
13 ਮਾਰਚ ਤੋਂ ਨਗਦ ਨਿਕਾਸੀ ਦੀ ਹੱਦ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੀ ਜਾਵੇਗੀ
ਆਰਬੀਆਈ ਦੀ ਕਰੰਸੀ ਨੀਤੀ ਕਮੇਟੀ ਦੀਆਂ ਦੋ ਰੋਜ਼ਾ ਮੀਟਿੰਗ ਤੋਂ ਬਾਅਦ ਅੱਜ ਨੀਤੀਗਤ ਬਿਆਨ ‘ਤੇ ਪ੍ਰੈੱਸ ਕਾਨਫਰੰਸ ਸੰਮੇਲਨ ‘ਚ ਆਰਬੀਆਈ ਡਿਪਟੀ ਗਵਰਨਰ ਆਰ. ਗਾਂਧੀ ਨੇ ਕਿਹਾ ਕਿ ਬੱਚਤ ਖਾਤਿਆਂ ਤੋਂ ਨਿਕਾਸੀ ਦੇ ਮਾਮਲੇ ‘ਚ ਦੋ ਗੇੜਾਂ ‘ਚ ਸਥਿਤੀ ਆਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਨ੍ਹਾਂ ਖਾਤਿਆਂ ‘ਚ ਮੌਜ਼ੂਦਾ 24 ਹਜ਼ਾਰ ਰੁਪਏ ਪ੍ਰਤੀ ਹਫ਼ਤੇ ਦੀ ਜਗ੍ਹਾ 20 ਫਰਵਰੀ ਤੋਂ ਹਰ ਹਫ਼ਤੇ 50 ਹਜ਼ਾਰ ਰੁਪਏ ਕੱਢੇ ਜਾ ਸਕਣਗੇ ਤੇ 13 ਮਾਰਚ ਤੋਂ ਨਗਦ ਨਿਕਾਸੀ ਦੀ ਹੱਦ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੀ ਜਾਵੇਗੀ।
ਬੱਚਤ ਖਾਤਿਆਂ ਤੋਂ ਇਲਾਵਾ ਹੋਰ ਖਾਤਿਆਂ ਤੇ ਏਟੀਐੱਮ ਤੋਂ ਨਿਕਾਸੀ ਹੱਦ 30 ਜਨਵਰੀ ਨੂੰ ਹੀ ਹਟਾ ਲਈ ਗਈ ਸੀ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬੈਂਕਾਂ ਤੇ ਏਟੀਐੱਮ ਤੋਂ ਨਿਕਾਸੀ ਦੇ ਮਾਮਲੇ ‘ਚ ਪੂਰੀ ਤਰ੍ਹਾਂ ਨੋਟਬੰਦੀ ਤੋਂ ਪਹਿਲਾਂ ਦੀ ਸਥਿਤੀ ਬਹਾਲ ਹੋ ਜਾਵੇਗੀ ਆਰਬੀਆਈ ਗਵਰਨਰ ਉਰਜਿਤ ਆਰ ਪਟੇਲ ਨੇ ਪ੍ਰੈੱਸ ਕਾਨਫਰੰਸ ਸੰਮੇਲਨ ਦੌਰਾਨ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ 27 ਜਨਵਰੀ ਤੱਕ 9 ਲੱਖ 92 ਹਜ਼ਾਰ ਕਰੋੜ ਰੁਪਏ ਚੱਲ ਰਹੇ ਸਨ ਜਿਸ ‘ਚੋਂ 500 ਤੇ 2000 ਰੁਪਏ ਦੇ ਨਵੇਂ ਨੋਟਾਂ ਨਾਲ ਘੱਟ ਮੁੱਲ ਦੇ ਨਵੇਂ ਤੇ ਪੁਰਾਣੇ ਨੋਟ ਵੀ ਸ਼ਾਮਲ ਹਨ ।
ਉਨ੍ਹਾਂ ਕਿਹਾ ਕਿ ਨਗਦ ਨਿਕਾਸੀ ਦੀ ਹੱਦ ਸਮਾਪਤ ਕੀਤੇ ਜਾਣ ਨਾਲ ਸਥਿਤੀ ਹੋਰ ਸੁਧਰੇਗੀ ਹਾਲਾਂਕਿ ਨੋਟਬੰਦੀ ਤੋਂ ਬਾਅਦ ਹੁਣ ਤੱਕ ਤੱਕ ਆਏ ਪੁਰਾਣੇ ਨੋਟਾਂ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੁਝ ਦਿਨਾਂ ਬਾਅਦ ਜਾਣਕਾਰੀ ਦਿੱਤੀ ਜਾ ਸਕੇਗੀ ਜਦੋਂਕਿ ਦੇਸ਼ ਤੋਂ ਬਾਹਰ ਰਹੇ ਲੋਕਾਂ ਦੇ ਰਿਜ਼ਰਵ ਬੈਂਕ ‘ਚ ਪੁਰਾਣੇ ਨੋਟ ਜਮ੍ਹਾਂ ਕਰਾਉਣ ਤੇ ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕਾਂ ‘ਚ ਪੁਰਾਣੇ ਨੋਟਾਂ ‘ਚ ਜਮ੍ਹਾਂ ਕਰਵਾਈ ਗਈ ਰਾਸ਼ੀ ‘ਤੇ ਵੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ