ਸਰਸਾ (ਸੁਰਿੰਦਰਪਾਲ)। ਸਿੱਖਿਆ ਮੌਲਿਕ ਵਿਭਾਗ ਵੱਲੋਂ ਇਸ ਵਾਰ ਵਿਦਿਆਰਥੀਆਂ (New Education Policy) ਨੂੰ ਬਹੁਤ ਹੀ ਦਿਲਚਸਪ ਤੇ ਰੂਚੀਕਰ ਹੋਮਵਰਕ ਦਿੱਤਾ ਗਿਆ ਹੈ। ਜਿਸ ਨੂੰ ਕਰਨ ’ਚ ਵਿਦਿਆਰਥੀ ਖੂਬ ਰੁਚੀ ਦਿਖਾ ਰਹੇ ਹਨ। ਇਸ ਵਾਰ ਵਿਦਿਆਰਥੀ ਪਹਾੜਾਂ ਨੂੰ ਰਟਣ ਦੀ ਬਜਾਇ ਮਾਪਿਆਂ ਦੇ ਨੰਬਰ ਯਾਦ ਕਰ ਰਹੇ ਹਨ। ਦੂਜੇ ਪਾਸੇ ਵਿਦਿਆਰਥੀ ਇਸ ਵਾਰ ਆਪਣੇ ਘਰ ਦੀ ਰਸੋਈ ’ਚ ਜਾ ਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਦੀ ਨਾਨਾ-ਨਾਨੀ ਤੇ ਦਾਦਾ-ਦਾਦੀ ਦੀ ਸ਼ਾਦੀ ’ਚ ਕਿਹੜੇ ਪਕਵਾਨ ਬਣੇ ਸਨ। ਇਸ ਵਾਰ ਸਿੱਖਿਆ ਵਿਭਾਗ ਨੇ ਕੁਝ ਪੁਆਇੰਟਸ ਤਿਆਰ ਕੀਤੇ ਹਨ।
- ਇਸ ਤਹਿਤ ਹੋਮਵਰਕ ’ਚ ਲੇਖ, ਸੁਲੇਖ, ਪਹਾੜੇ, ਗਿਣਤੀ ਦੇਖਣ ਲਿਖਣ-ਰਟਣ ਦੀ ਬਜਾਇ ਐਕਸਪੀਰੀਅੰਸ ਲਰਨਿੰਗ ’ਤੇ ਜੋਰ ਦਿੱਤਾ ਹੈ।
- ਇਹ ਕੰਮ ਵਿਦਿਆਰਥੀ ਆਪਣੇ ਘਰ ਵਾਲਿਆਂ ਦੀ ਮੱਦਦ ਨਾਲ ਕਰ ਰਹੇ ਹਨ।
- ਇਸ ਸਮੇਂ ਗਰਮ ਰੁੱਤ ਛੁੱਟੀਆਂ ਚੱਲ ਰਹੀਆਂ ਹਨ।
ਵਿਦਿਆਰਥੀਆਂ ਦਾ ਆਮ ਗਿਆਨ ਵਧਾਉਣਾ ਜ਼ਰੂਰੀ | New Education Policy
ਇਸ ਵਾਰ ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਨੂੰ ਹੋਮਵਰਕ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਦੀ ਕੋਸ਼ਿਸ਼ ਹੈ ਕਿ ਵਿਦਿਆਰਥੀਆ ਨੂੰ ਗਰਮੀ ਦੀਆਂ ਛੁੱਟੀਆਂ ’ਚ ਰੱਟਾ ਮਾਰਨ ਵਾਲੇ ਹੋਮਵਰਕ ਦੀ ਬਜਾਇ ਅਜਿਹਾ ਹੋਮਵਰਕ ਦਿੱਤਾ ਜਾਵੇ, ਜਿਸ ਨਾਲ ਵਿਦਿਆਰਥੀਆਂ ਦਾ ਆਮ ਗਿਆਨ ਵਧੇ ਭਾਵ ਪਹਿਲਾਂ ਬੁਨਿਆਦੀ ਕਲੀਅਰ ਹੋਵੇ।
ਡਾ. ਕਪਿਲ ਦੇਵ, ਕੋਆਰਡੀਨੇਟਰ, ਐੱਫਐੱਲਐੱਨ, ਸਰਸਾ।