ਇੰਫਾਲ। ਮਨੀਪੁਰ ’ਚ 3 ਮਈ ਤੋਂ ਜਾਰੀ ਹਿੰਸਾ (Manipur violence) ਅਜੇ ਵੀ ਜਾਰੀ ਹੈ। ਸ਼ੁੱਕਰਵਾਰ ਰਾਤ 5 ਵੱਡੀਆਂ ਘਟਨਾਵਾਂ ਹੋਈਆਂ। ਇੰਫਾਲ ਪੱਛਮ ਦੇ ਇਰੀਗਬਾਮ ਥਾਣੇ ’ਤੇ ਸੈਂਕੜੇ ਲੋਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ। ਇੱਥੇ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਸੁਰੱਖਿਆ ਬਲਾਂ ਨੇ ਭੀੜ ਨੂੰ ਭਜਾ ਦਿੱਤਾ।
ਦੂਜੀ ਘਟਨਾ ’ਚ ਭੀੜ ਨੇ ਭਾਜਪਾ ਦੇ ਇੱਕ ਵਿਧਾਇਕ ਵਿਸ਼ਵਜੀਤ ਦੇ ਘਰ ’ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸੇ ਨੂੰ ਮਨੀਪੁਰ ਰੈਪਿਡ ਐਕਸ਼ਨ ਫੋਰਸ ਦੀ ਟੀਮ ਨੇ ਨਾਕਾਮ ਕਰ ਦਿੱਤਾ। ਤੀਜੀ ਘਅਨਾ ਸਿੰਜੇਮਾਈ ਦੀ ਹੈ। ਇੱਥੇ ਭੀੜ ਨੇ ਬੀਜੇਪੀ ਫ਼ਤਰ ਨੂੰ ਘੇਰ ਲਿਆ, ਪਰ ਫੌਜ ਦੇ ਜਵਾਨਾ ਨੇ ਉਨ੍ਹਾਂ ਨੂੰ ਭਜਾ ਦਿੱਤਾ।
ਚੌਥੀ ਘਟਨਾ | Manipur violence
ਚੌਥੀ ਘਟਨਾ ’ਚ ਰਾਜਧਾਨੀ ਇੰਫਾਲ ’ਚ ਪੋਰਮਪੇਟ ਦੇ ਕੋਲ ਸ਼ੁੱਕਰਵਾਰ ਦੇਰ ਰਾਤ ਬੀਜੇਪੀ ਦੀ ਮਹਿਲਾ ਪ੍ਰਧਾਨ ਸ਼ਾਰਦਾ ਦੇਵੀ ਦੇ ਘਰ ’ਚ ਭੀੜ ਨੇ ਭੰਨ੍ਹਤੋੜ ਕਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਨੇ ਨੌਜਵਾਨਾਂ ਨੂੰੂ ਭੁੱਥੋਂ ਭਜਾਇਆ।
ਪੰਜਵੀਂ ਘਟਨਾ ਰਾਜਧਾਨੀ ਦੇ ਪ੍ਰਸਿੱਧ ਪੈਲੇਸ ਕੰਪਾਊਂਡ ਦੀ ਹੈ। ਇੱਥੇ ਕਰੀਬ ਇੱਕ ਹਜ਼ਾਰ ਲਕੋਾਂ ਦੀ ਭੀੜ ਕੰਪਾਊਂਡ ਨੂੰ ਸਾੜਨ ਲਈ ਆਈ, ਪਰ ਆਰਏਐੱਫ਼ ਦੇ ਜਵਾਨਾ ਨੇ ਅੱਥਰੂ ਗੋਲੇ ਦਾਗੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਭੀੜ ਉੱਥੋਂ ਹਟੀ।
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਬਿਸ਼ਣੂਪੁਰ ਜ਼ਿਲ੍ਹੇ ਦੇ ਕਵਾਕਟਾ ਅਤੇ ਚੁਰਾਚੰਦਪੁਰ ਜ਼ਿਲ੍ਹੇ ਦੇ ਕੰਗਵਹੀ ਆਟੋਮੈਟਿਕ ਹਥਿਆਰਾਂ ਨਾਲ ਗੋਲੀਆਂ ਚੱਲੀਆਂ ਹਨ। ਫੌਜ, ਅਸਮ ਰਾਇਫਲਸ ਅਤੇ ਮਣੀਪੁਰ ਰੈਪਿਡ ਐਕਸ਼ਨ ਫੋਰਸ ਨੇ ਰਾਜਧਾਨੀ ਇੰਫਾਲ ’ਚ ਅੱਧੀ ਰਾਤ ਤੱਕ ਸਾਂਝਾ ਮਾਰਚ ਕੀਤਾ।