ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News ਬਾਗੇਸ਼ਵਰ &#82...

    ਬਾਗੇਸ਼ਵਰ ‘ਚ ਵੱਡਾ ਸੜਕ ਹਾਦਸਾ 3 ਦੀ ਮੌਤ, 3 ਜ਼ਖਮੀ

    Bageshwar Road Accident
    ਬਾਗੇਸ਼ਵਰ 'ਚ ਵੱਡਾ ਸੜਕ ਹਾਦਸਾ 3 ਦੀ ਮੌਤ, 3 ਜ਼ਖਮੀ

    ਬਾਗੇਸ਼ਵਰ/ਨੈਨੀਤਾਲ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਬਾਗੇਸ਼ਵਰ ਵਿੱਚ ਮੰਗਲਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ। (Bageshwar Road Accident) ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਤੜਕੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਰੀਬ 4.15 ਮਿੰਟ ‘ਤੇ ਬਾਗੇਸ਼ਵਰ ਕੋਤਵਾਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਗੇਸ਼ਵਰ-ਗਿਰੇਚੀਨਾ ਰੋਡ ‘ਤੇ ਨੇਲਗੜ੍ਹ ਨੇੜੇ ਇਕ ਪਿਕਅੱਪ ਗੱਡੀ ਨੰਬਰ UK 018 CA 6994 ਬੇਕਾਬੂ ਹੋ ਕੇ ਖੱਡ ‘ਚ ਡਿੱਗੀ।

    ਇਹ ਵੀ ਪੜ੍ਹੋ : ਹਰਿਆਣਾ ‘ਚ ਕਿਸਾਨਾਂ ਨੇ ਗੱਡੇ ਟੈਂਟ, ਕੀਤਾ ਹਾਈਵੇਅ ਜਾਮ

    ਥਾਣਾ ਇੰਚਾਰਜ ਇੰਸਪੈਕਟਰ ਕੈਲਾਸ਼ ਸਿੰਘ ਨੇਗੀ ਦੀ ਅਗਵਾਈ ਹੇਠ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪੁੱਜੀ। ਸਾਰਿਆਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ‘ਚ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਇਕ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਗੱਡੀ ਵਿੱਚ ਕੁੱਲ ਛੇ ਲੋਕ ਸਵਾਰ ਸਨ। ਮਰਨ ਵਾਲਿਆਂ ‘ਚ ਇਰਸ਼ਾਦ, ਅਸਲਮ ਅਤੇ ਸਾਜਿਦ ਸ਼ਾਮਲ ਹਨ, ਜਦਕਿ ਸੁਲੇਮਾਨ, ਜ਼ੇਹਰਾਨ ਅਤੇ ਆਕਾਸ਼ ਜ਼ਖਮੀ ਹਨ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਪੰਚਨਾਮਾ ਭਰਨ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। (Bageshwar Road Accident)

    LEAVE A REPLY

    Please enter your comment!
    Please enter your name here