ਰੋਡਵੇਜ ਨੇ ਇਨ੍ਹਾਂ ਸ਼ਹਿਰਾਂ ਨੂੰ ਦਿੱਤੀ ਖੁਸ਼ਖਬਰੀ

Roadways

ਹਿਸਾਰ ਤੋਂ ਕਟੜਾ ਲਈ ਨਵੀਂ ਬੱਸ ਸੇਵਾ ਸ਼ੁਰੂ | Roadways

  • ਫਤਿਹਾਬਾਦ ਜ਼ਿਲ੍ਹੇ ਤੋਂ ਇਲਾਵਾ ਹਿਸਾਰ ਦੇ ਲੋਕਾਂ ਨੂੰ ਵੀ ਮਿਲੇਗਾ ਫਾਇਦਾ
  • ਜੰਮੂ-ਕਸ਼ਮੀਰ ਜਾਣ ਆਰਮੀ ਜਵਾਨਾਂ ਨੂੰ ਵੀ ਹੋਵੇਗਾ ਲਾਭ

ਟੋਹਾਣਾ (ਸੁਰਿੰਦਰ ਸਮੈਣ)। ਫਤਿਹਾਬਾਦ ਸਮੇਤ ਹਿਸਾਰ ਸਮੇਤ ਜ਼ਿਲ੍ਹੇ ਦੇ ਮਾਤਾ ਵੈਸ਼ਣੋ ਦੇਵੀ ਭਗਤਾਂ ਲਈ ਖੁਸ਼ਖਬਰੀ ਹੈ। ਹਰਿਆਣਾ ਰੋਡਵੇਜ ਫਤਿਹਾਬਾਦ ਡਿੱਪੂ (Roadways) ਨੇ ਹਿਸਾਰ ਤੋਂ ਕਟੜਾ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਰੋਜ਼ਾਨਾ ਹਿਸਾਰ ਤੋਂ ਸਵੇਰੇ 8 ਵਜੇ ਚੱਲੇਗੀ ਅਤੇ ਰਾਤ 10 ਵਜੇ ਕਟੜਾ ਪਹੰੁਚੇਗੀ। ਉੱਥੇ ਹੀ ਸਵੇਰੇ 4 ਵਜੇ ਵਾਪਸੀ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 2 ਵਜੇ ਤੱਕ ਟੋਹਾਣਾ ਪਹੰੁਚ ਜਾਵੇਗੀ। ਇਸ ਬੱਸ ਸੇਵਾ ਰਾਹੀਂ ਨਾ ਸਿਰਫ਼ ਵੈਸ਼ਣੋ ਦੇਵੀ ਧਾਮ ਜਾਣ ਵਾਲੇ ਭਗਤਾਂ ਨੂੰ ਸਹੂਲਤ ਹੋਵੇਗੀ ਸਗੋਂ ਹਿਸਾਰ ਕੈਂਟ ਤੋਂ ਜੰਮੂ ਕਸ਼ਮੀਰ ਜਾਣ ਵਾਲੇ ਆਰਮੀ ਜਵਾਨਾਂ ਨੂੰ ਵੀ ਲਾਭ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰ ਭਾਰਤ ’ਚ ਆਇਆ ਭੂਚਾਲ

ਫਤਿਹਾਬਾਦ ਦੇ ਸਬ ਡਿੱਪੂ ਟੋਹਾਣਾ ਬੱਸ ਸਟੈਂਡ ਇੰਚਾਰਜ਼ ਸੁਰੇਸ਼ ਦਹੀਆ ਨੇ ਦੱਸਿਆ ਕਿ ਲਮੇਂ ਸਮੇਂ ਤੋਂ ਜਨਤਾ ਦੀ ਮੰਗ ਸੀ ਕਿਉਂਕਿ ਹਰ ਸਾਲ ਭਾਰੀ ਗਿਣਤੀ ’ਚ ਮਾਤਾ ਵੈਸ਼ਣੋਂ ਦੇਵੀ ਦੇ ਦਰਸ਼ਨ ਕਰਨ ਭਗਤ ਜਾਂਦੇ ਹਨ। ਫਤਿਹਾਬਾਦ ਜ਼ਿਲ੍ਹੇ ਤੋਂ ਇਲਾਵਾ ਹਿਸਾਰ ਜ਼ਿਲ੍ਹੇ ਦੇ ਲੋਕ ਵੀ ਇਸ ਦਾ ਲਾਭ ਲੈਣਗੇ। ਨਾਲ ਹੀ ਹਿਸਾਰ ਕੈਂਟ ਨੂੰ ਪਠਾਨਕੋਟ ਤੇ ਜਲੰਧਰ ਕੈਂਟ ਤੋਂ ਵੀ ਸਿੱਧੀ ਕਨੈਕਟੀਵਿਟੀ ਮਿਲੇਗੀ, ਜਿਸ ਨਾਲ ਅਰਮੀ ਜਵਾਨਾਂ ਨੂੰ ਆਉਣ-ਜਾਣ ’ਚ ਸਹੂਲਤ ਹੋਵੇਗੀ। ਬੱਸ ਹਿਸਾਰ ਤੋਂ ਟੋਹਾਣਾ, ਪਾਤੜਾਂ, ਸੰਗਰੂਰ, ਮਾਲੇਰਕੋਟਲਾ, ਜਲੰਧਰ, ਪਠਾਨਕੋਟ ਹੁੰਦੇ ਹੋਏ ਕਟੜਾ ਪਹੰੁਚੇਗੀ। (Roadways)

ਬੱਸ ਦੀ ਸਮਾ ਸਾਰਣੀ

  • ਹਿਸਾਰ : ਸਵੇਰੇ 8 ਵਜੇ
  • ਟੋਹਾਣਾ : 10:20 ਵਜੇ
  • ਕਟੜਾ : ਰਾਤ 10 ਵਜੇ

ਬੱਸ ਵਾਪਸੀ

  • ਕਟੜਾ : ਸਵੇਰੇ 4 ਵਜੇ
  • ਜਲੰਧਰ :9 ਵਜੇ
  • ਲੁਧਿਆਣਾ : 10 ਵਜੇ
  • ਟੋਹਾਣਾ :2 ਵਜੇ

ਇਸ ਬੱਸ ਨਾਲ ਵੈਸ਼ਣੋਂ ਦੇਵੀ ਧਾਮ ਜਾਣ ਵਾਲੇ ਭਗਤਾਂ ਨੂੰ ਹੋਵੇਗਾ ਵੱਡਾ ਫ਼ਾਇਦਾ।