ਵਾਈਸ ਚੇਅਰਮੈਨ ਬੋਲੋ, ਕਾਰਵਾਈ ਕਰੇ ਸਰਕਾਰ
(ਏਜੰਸੀ) ਨਵੀਂ ਦਿੱਲੀ। ਕੋਚਿੰਗ ਸੈਂਟਰਾਂ ‘ਚ ਵਿਦਿਆਰਥੀਆਂ ਦੇ ਖੁਦਕੁਸ਼ੀ (Suicide Students) ਦੀਆਂ ਵਧੀਆਂ ਘਟਨਾਵਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਰਾਜ ਸਭਾ ਤੇ ਵਾਈਸ ਚੇਅਰਮੈਨ ਪੀ. ਜੇ. ਕੁਰੀਅਨ ਨੇ ਅੱਜ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦੀ ਰੋਕਥਾਮ ਲਈ ਉੱਚਿਤ ਕਾਰਵਾਈ ਕਰਨੀ ਚਾਹੀਦੀ ਹੈ ਕਾਂਗਰਸ ਦੀ ਵਿਪਲਵ ਠਾਕੁਰ ਨੇ ਸਦਨ ‘ਚ ਸਿਫਰ ਕਾਲ ਦੌਰਾਨ ਕੋਟਾ ਦੇ ਕੋਚਿੰਗ ਸੈਂਟਰਾਂ ‘ਚ ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਮਾਮਲਾ ਚੁੱਕਿਆ ਤੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਰੋਕਣ ਦੀ ਦਿਸ਼ਾ ‘ਚ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਅੰਦਰ ਹੀ 100 ਤੋਂ ਜ਼ਿਆਦਾ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ ਸ੍ਰੀਮਤੀ ਠਾਕੁਰ ਦੀ ਇਸ ਗੱਲ ਦੀ ਹਮਾਇਤ ਕਰਦਿਆਂ ਕੁਰੀਅਨ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਤੇ ਵਿਦਿਆਰਥੀਆਂ ਨੂੰ ਇਸ ਸਥਿਤੀ ਤੋਂ ਬਚਣ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਨ੍ਹਾਂ ਸੱਤਾਧਾਰੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਹਾਲਾਂਕਿ ਉਸ ਸਮੇਂ ਸਬੰਧਿਤ ਮੰਤਰੀ ਸਦਨ ‘ਚ ਮੌਜ਼ੂਦ ਨਹੀਂ ਸਨ ਤਾਂ ਉਨ੍ਹਾਂ ਸੂਚਨਾ ਤੇ ਪ੍ਰਸਾਰਨ ਮੰਤਰੀ ਐਮ. ਵੈਂਕੱਇਆ ਨਾਇਡੂ ਤੋਂ ਜਵਾਬ ਦੇਣ ਲਈ ਕਿਹਾ।
ਇਸ ‘ਤੇ ਨਾਇਡੂ ਨੇ ਭਰੋਸਾ ਦਿੱਤਾ ਕਿ ਵਿਦਿਆਰਥੀਆਂ ‘ਤੇ ਮੈਰਿਟ ‘ਚ ਆਉਣ ਲਈ ਦਬਾਅ ਬਣਾ ਰਹੇ ਕੋਚਿੰਗ ਸੈਂਟਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਸਰਕਾਰ ਵਿਦਿਅਰਥੀਆਂ ਨੂੰ ਕੋਚਿੰਗ ਸੈਂਟਰਾਂ ਦੇ ਜ਼ਿਆਦਾ ਦਬਾਅ ਤੋਂ ਬਚਣ ਦਾ ਹੱਲ ਕਰੇਗੀ ਤੇ ਇਸ ਮਾਮਲੇ ਨੂੰ ਦੇਖੇਗੀ ਸ੍ਰੀਮਤੀ ਠਾਕੁਰ ਨੇ ਕਿਹਾ ਕਿ ਵਿਦਿਆਰਥੀਆਂ ‘ਤੇ ਮਾਤਾ-ਪਿਤਾ ਤੇ ਇਨ੍ਹਾਂ ਕੋਚਿੰਗ ਸੈਂਟਰਾਂ ਦਾ ਭਾਰੀ ਦਬਾਅ ਹੁੰਦਾ ਹੈ, ਜਿਸ ਨਾਲ ਉਹ ਆਪਣਾ ਸੁਭਾਵਿਕ ਜੀਵਨ ਭੁੱਲ ਜਾਂਦੇ ਹਨ ਕਈ ਵਿਦਿਆਰਥੀ ਇਸ ਦਬਾਅ ਤੋਂ ਟੁੱਟ ਜਾਂਦੇ ਹਨ ਤੇ ਆਪਣਾ ਜੀਵਨ ਖਤਮ ਕਰ ਲੈਂਦੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਚਿੰਗ ਸੈਂਟਰਾਂ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ ਤੇ ਪੂਰੇ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ