(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਅਹਿਮ ਬਿੱਲਾਂ ‘ਤੇ ਮੋਹਰ ਲਗਾਉਣ ਲਈ ਪੰਜਾਬ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ 19-20 ਜੂਨ ਨੂੰ ਬੁਲਾਇਆ ਜਾਵੇਗਾ। (Punjab Vidhan Sabha) ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ’ਤੇ ਦਿੱਤੀ। ਉਨਾਂ ਕਿਹਾ ਕਿ ਇਸ ਸਪੈਸ਼ਲ ਸੈਸ਼ਨ ’ਚ ਕਈ ਅਹਿਮ ਮਸਲਿਆਂ ‘ਤੇ ਬਹਿਸ ਹੋਵੇਗੀ।
ਇਹ ਵੀ ਪੜ੍ਹੋ : ਤਪਦੀ ਗਰਮੀ ਤੋਂ ਮੀਂਹ ਪੈਣ ਨਾਲ ਮਿਲੀ ਰਾਹਤ
ਪੰਜਾਬ ਦੇ ਅਹਿਮ ਬਿੱਲਾਂ ‘ਤੇ ਮੋਹਰ ਲਗਾਉਣ ਲਈ ਪੰਜਾਬ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ 19-20 ਜੂਨ ਨੂੰ ਬੁਲਾਇਆ ਜਾਵੇਗਾ…ਹੋਰ ਵੀ ਅਹਿਮ ਮਸਲਿਆਂ ‘ਤੇ ਬਹਿਸ ਹੋਵੇਗੀ… pic.twitter.com/KvqRZC2NCW
— Bhagwant Mann (@BhagwantMann) June 10, 2023
ਉਨਾਂ ਕਿਹਾ ਕਿ ਇਹ ਸਪੈਸ਼ਲ ਸੈਸ਼ਨ ਹੈ ਇਸ ਤੋਂ ਬਾਅਦ ਮੌਨਸੂਨ ਸੈਸ਼ਨ ਵੀ ਹੋਵੇਗਾ। ਉਨਾਂ ਕਿਹਾ ਕਿ ਜੋ ਨਵੇਂ ਮੁੱਦੇ ਆਉਣਗੇ ਉਨਾਂ ’ਤੇ ਵੀ ਬਹਿਸ ਹੋ ਸਕਦੀ ਹੈ ਜੇਕਰ ਕੋਈ ਬਿੱਲ ਲੈ ਕੇ ਆਉਣਾ ਪਿਆ ਤਾਂ ਲਿਆਂਦਾ ਜਾ ਸਕਦਾ ਹੈ। ਪੰਜਾਬ ਸਰਕਾਰ 2 ਦਿਨ ਲਈ 19 ਅਤੇ 20 ਜੂਨ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦ ਰਹੀ ਹੈ ਤਾਂ ਨਿਯਮਾਂ ਅਨੁਸਾਰ ਇਸ ਸੈਸ਼ਨ ਦੀ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ ਹੈ ਅਤੇ ਵਿਧਾਨ ਸਭਾ ਦੇ ਸਕੱਤਰ ਵੱਲੋਂ ਹੀ ਇਸ ਸੈਸ਼ਨ ਸਬੰਧੀ ਸਾਰੇ ਵਿਧਾਇਕਾਂ ਨੂੰ ਪੱਤਰ ਭੇਜਿਆ ਜਾਣਾ ਹੈ।