ਸੀਬੀਐੱਸਸੀ ਕਰਨ ਜਾ ਰਿਹੈ ਵੱਡਾ ਬਦਲਾਅ, ਵਿਦਿਆਰਥੀ ਦੇਣ ਧਿਆਨ

CBSE

ਨਵੀਂ ਦਿੱਲੀ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ (CBSE) ਨੇ 10ਵੀਂ ਅਤੇ 12ਕਲਾਸ ਦੇ ਪ੍ਰਸ਼ਨ ਪੱਤਰਾਂ ਦੇ ਹਰ ਹਿੱਸੇ ਨੂੰ ਰੰਗੀਨ ਕਰਨ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਕਿ ਬੋਰਡ ਪ੍ਰੀਖਿਆ ’ਚ ਹਰ ਪ੍ਰਸ਼ਨ ਆਸਾਨੀ ਨਾਲ ਦੇਖੇ ਜਾ ਸਕਣ ਅਤੇ ਵਿਦਿਆਰਥੀ ਨੂੰ ਉੱਤਰ ਦੇਣ ’ਚ ਕੋਈ ਮੁਸ਼ਕਲ ਨੂੰ ਸੈਕਸ਼ਨ ਵਾਈਜ਼ ਪ੍ਰਸ਼ਨਾਂ ਦੀ ਗਿਣਤੀ ਦਿਖਾਈ ਦੇਵੇ। ਇੱਕ ਸੈਕਸ਼ਨ ਤੋਂ ਦੂਰੇ ਸੈਕਸ਼ਨ ਦੇ ਵਿੱਚ ਕੁਝ ਗੈਪ ਵੀ ਹੋਵੇਗਾ। ਇਸ ਨੂੰ ਸਾਲ 2024 ਦੀ ਬੋਰਡ ਪ੍ਰੀਖਿਆ ਤੋਂ ਲਾਗੂ ਕੀਤਾ ਜਾਵੇਗਾ।

ਦੱਸ ਦੇਈਏ ਕਿ ਹੁਣ ਤੱਕ ਪ੍ਰਸ਼ਨ ਪੱਤਰ ਦੀ ਇੱਕ ਬਣਾਵਟ ਹੰੁਦੀ ਸੀ। ਇੱਕ ਸੈਕਸ਼ਨ ਤੋਂ ਦੂਜੇ ਸੈਕਸ਼ਨ ਵਿੱਚ ਸਮਾਨਤਾ ਹੋਣ ਕਾਰਨ ਵਿਦਿਆਰੀੀ ਸੈਕਸ਼ਨ ਵਾਈਜ਼ ਜਵਾਬ ਨਹੀਂ ਦਿੰਦੇ ਸਨ। ਇਸ ਨਾਲ ਉੱਤਰ ਪੁਸਤਿਕਾ ਜਾਂਚ ’ਚ ਪ੍ਰੇਸ਼ਾਨੀ ਹੁੰਦੀ ਸੀ ਪਰ ਹੁਣ ਵਿਦਿਆਰਥੀ ਇੱਕ ਸੈਕਸ਼ਨ ਦਾ ਉੱਤਰ ਇੱਕ ਹੀ ਜਗ੍ਹਾ ਲਿਖਣਗੇ।

ਮਾਰਕਿੰਗ ਸਕੀਮ ਦੱਸੇਗੀ ਉੱਤਰ ਲਿਖਣ ਦਾ ਸਹੀ ਤਰੀਕਾ | CBSE

ਬੋਰਡ ਪ੍ਰੀਖਿਆ ’ਚ ਆਬਜੈਕਟਿਵ ਟਾਈਪ ਜਾਂ ਸ਼ਾਰਟ ਆਂਸਰ ਟਾਈਪ, ਵੈਰੀ ਸ਼ਾਰਟ ਆਂਸਰ ਟਾਈਪ ਅਤੇ ਲਾਂਗ ਆਂਸਰ ਟਾਈਪ ਪ੍ਰਸ਼ਨ ਉੱਤਰ ਕਿਵੇਂ ਦੇਣ, ਕਿੰਨੇ ਸ਼ਬਦਾਂ ’ਚ ਦੇਣ? ਉੱਤਰ ਦੇਣ ’ਚ ਪ੍ਰਸ਼ਨ ਗਿਣਤੀ ਲਿਖਣਾ ਜ਼ਰੂਰੀ ਹੈ ਜਾਂ ਨਹੀਂ? ਇਹ ਸਾਰੀ ਜਾਣਕਾਰੀ ਬੋਰਡ ਨੇ ਮਾਰਕਿੰਗ ਦੇ ਜ਼ਰੀਏ ਦਿੱਤੀ ਹੈ। ਬੋਰਡ ਦੀ ਮੰਨੀਏ ਤਾਂ ਜ਼ਿਆਦਾਤਰ ਵਿਦਿਆਰਥੀ ਆਬਜੈਕਟਿਵ ਟਾਈਪ ਦੇ ਉਤਰ ’ਚ ਸਿਰਫ਼ ਉੱਤਰ ਦੀ ਗਿਣਤੀ ਲਿਖ ਦਿੰਦੇ ਹਨ, ਜਦੋਂਕਿ ਗਿਣਤੀ ਦੇ ਨਾਲ ਉੱਤਰ ਵੀ ਇੱਕ ਸ਼ਬਦ ’ਚ ਲਿਖਣਾ ਹੁੰਦਾ ਹੈ ਤਾਂ ਹੀ ਪੂਰੇ ਅੰਕ ਮਿਲਦੇ ਹਨ। ਇਸ ਨੂੰ ਬੋਰਡ ਵੱਲੋਂ ਮਾਰਕਿੰਗ ਸਕੀਮ ਨਾਲ ਸਮਝਾਇਆ ਗਿਆ ਹੇ।

12ਵੀਂ ’ਚ ਘੱਟ ਰਹੇਗੀ ਪ੍ਰਸ਼ਨਾਂ ਦੀ ਗਿਣਤੀ

ਬੋਰਡ ਮੁਤਾਬਿਕ 10ਵੀਂ ਵਿੱਚ ਕੁੱਲ ਪ੍ਰਸ਼ਨਾਂ ਦੀ ਗਿਣਤੀ 12ਵੀਂ ਤੋਂ ਜ਼ਿਆਦਾ ਰਹੇਗੀ। 10ਵੀਂ ਦੇ ਹਰ ਵਿਸ਼ੇ ਵਿੱਚ 39 ਤੋਂ 40 ਪ੍ਰਸ਼ਨ ਸ਼ਾਮਲ ਰਹਿਣਗੇ। 12ਵੀਂ ਵਿੱਚ ਬਾਇਓਲੌਜੀ, ਕੈਮਿਸਟਰੀ, ਫਿਜ਼ੀਕਸ ’ਚ ਪ੍ਰਸ਼ਨਾਂ ਦੀ ਗਿਣਤੀ 33 ਹੋਵੇਗੀ। ਗਿਣਤੀ ਵਿੱਚ ਕੁੱਲ 38 ਪ੍ਰਸ਼ਨ ਪੁੱਛੇ ਜਾਣਗੇ। ਕਾਮਰਸ ਤੇ ਆਰਟਸ ’ਚ ਵੀ ਪ੍ਰਸ਼ਨਾਂ ਦੀ ਗਿਣਤੀ ਵਿਗਿਆਨ ਸਟਰੀਮ ਵਾਂਗ ਹੀ ਰਹੇਗੀ।