ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਵਿਦਿਆਰਥੀ ਰਿਹੈ ਹੋਣਹਾਰ ਖਿਡਾਰੀ | Indian Taekwondo Team
- 28 ਜੁਲਾਈ ਤੋਂ ਚੀਨ ’ਚ ਸ਼ੁਰੂ ਹੋਵੇਗਾ ਟੂਰਨਾਮੈਂਟ
ਧਮਤਾਨ ਸਾਹਿਬ (ਕੁਲਦੀਪ ਨੈਨ)। ਕਿਸਾਨ ਰਾਮਮੇਹਰ ਦੇ ਘਰ ਜਨਮੇ ਤੇ ਪਿੰਡ ਦੀਆਂ ਗਲੀਆਂ ’ਚੋਂ ਨਿੱਕਲੇ ਵਿਕਾਸ ਪੂਨੀਆ ਦੀ ਚੋਣ ਅਗਲੇ ਮਹੀਨੇ 28 ਜੁਲਾਈ ਤੋਂ ਚੀਨ ’ਚ ਹੋਣ ਵਾਲੀਆਂ ਗੇਮਾਂ ’ਚ ਭਾਰਤੀ ਤਾਈਕਵਾਂਡੋ ਟੀਮ (Indian Taekwondo Team) ’ਚ ਹੋਈ ਹੈ। ਵਿਕਾਸ ਨੇ ਦੱਸਿਆ ਕਿ ਅਜੇ ਹਾਲ ਹੀ ’ਚ ਵਰਲਡ ਯੂਨੀਵਰਸਿਟੀ ਗੇਮਾਂ ਦੇ ਟਰਾਇਲ ਹੋਏ ਸਨ। ਇਨ੍ਹਾਂ ਟਰਾਇਲਾਂ ’ਚ ਆਲ ਇੰਡੀਆ ਦੇ ਮੈਡਲਿਸਟ ਸ਼ਾਮਲ ਹੋਏ। ਜੇਤੂਆਂ ਦੀ ਭਾਰਤੀ ਟੀਮ ’ਚ ਚੋਣ ਹੋਈ ਹੈ। ਭਾਰਤੀ ਟੀਮ ’ਚ ਕੁੱਲ 16 ਲੜਕੇ-ਲੜਕੀਆਂ ਦੀ ਚੋਣ ਹੋਈ ਹੈ, ਜਿਸ ’ਚੋਂ 8 ਹਰਿਆਣਾ ਦੇ ਹਨ ਤੇ ਉਨ੍ਹਾਂ ’ਚੋਂ ਵੀ ਦੋ ਨਰਵਾਨਾ ਖੇਤਰ ਤੋਂ ਹਨ।
ਇਹ ਵੀ ਪੜ੍ਹੋ : ਪਹਿਲੇ ਗੇੜ ’ਚ ਝੋਨੇ ਲਈ ਅੱਠ ਘੰਟੇ ਬਿਜਲੀ ਸਪਲਾਈ ਅੱਜ ਤੋਂ
ਇਹ ਨਰਵਾਨਾ ਤੇ ਹਰਿਆਣਾ ਲਈ ਬਹੁਤ ਹੀ ਮਾਣ ਦੀ ਗੱਲ ਹੈ। ਵਿਕਾਸ ਨੇ ਦੱਸਿਆ ਕਿ ਚਾਈਨਾ ਗੇਮਾਂ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਮਹੀਨੇ ਦਾ ਕੈਂਪ ਹੈ ਤੇ ਅਸਟਰੇਲੀਆ ਵੀ ਖੇਡਣ ਜਾਣਾ ਹੈ। ਇਸ ਅਧਾਰ ’ਤੇ ਹੀ ਅੱਗੇ ਚੱਲ ਕੇ ਓਲੰਪਿਕ ਲਈ ਰੈਂਕ ਤੈਅ ਹੋਵੇਗੀ। ਵਿਕਾਸ ਨੇ ਕਿਹਾ ਕਿ ਅਜੇ ਮੇਰਾ ਮੁੱਖ ਟੀਚਾ ਵਰਲਡ ਯੂਨੀਵਰਸਿਟੀ ਗੇਮਾਂ, ਏਸ਼ੀਅਨ ਗੇਮਾਂ ਤੇ ਇਸ ’ਚ ਮੈਡਲ ਲਿਆ ਕੇ ਆਪਣੇ ਪਿੰਡ, ਸ਼ਹਿਰ, ਸੂਬੇ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਹੈ। ਮੇਰੇ ਪਰਿਵਾਰ ਨੇ ਗੇਮਾਂ ’ਚ ਮੇਰਾ ਬਹੁਤ ਸਹਿਯੋਗ ਕੀਤਾ ਹੈ, ਹੁਣ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਵੀ ਮੇਰਾ ਟੀਚਾ ਹੈ। ਉਨ੍ਹਾਂ ਦੇ ਚਾਚਾ ਸੁਸ਼ੀਲ ਪੂਨੀਆ ਨੇ ਕਿਹਾ ਕਿ ਪੂਰੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਕੋਈ ਇੱਥੋਂ ਭਾਰਤ ਵੱਲੋਂ ਖੇਡਣ ਜਾ ਰਿਹਾ ਹੈ।
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਤੋਂ ਹੋਈ ਸ਼ੁਰੂਆਤ | Indian Taekwondo Team
ਵਿਕਾਸ ਪੂਨੀਆ ਨੇ ਦੱਸਿਆ ਕਿ 2015 ’ਚ ਉਨ੍ਹਾਂ ਨੇ ਸਰਸਾ ਦੇ ਡੇਰਾ ਸੱਚਾ ਸੌਦਾ ਸਥਿਤ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਤੋਂ ਇਸ ਗੇਮ ਦੀ ਸ਼ੁਰੂਆਤ ਕੀਤੀ ਸੀ। ਮੈਂ 7ਵੀਂ ਤੋਂ 12ਵੀਂ ਤੱਕ ਓਥੇ ਪੜ੍ਹਾਈ ਕੀਤੀ ਹੈ। ਉੱਥੇ ਜਾਣ ਤੋਂ ਬਾਅਦ ਹੀ ਮੈਨੂੰ ਪਤਾ ਚੱਲਿਆ ਕਿ ਅਜਿਹੀ ਵੀ ਕੋਈ ਗੇਮ ਹੁੰਦੀ ਹੈ। ਉੱਥੋਂ ਮੇਰੀ ਖੇਡ ਦੀ ਸ਼ੁਰੂਆਤ ਹੋਈ ਤੇ ਇਹੀ ਕਹਾਂਗਾ ਜੇਕਰ ਮੈਂ ਉਸ ਸਮੇਂ ਉੱਥੇ ਨਾ ਹੁੰਦਾ ਤਾਂ ਅੱਜ ਸ਼ਾਇਦ ਇੱਥੇ ਨਾ ਹੁੰਦਾ।
ਪੂਜਨੀਕ ਗੁਰੂ ਜੀ ਦੇ ਟਿਪਸ ਬਣੇ ਮੱਦਦਗਾਰ
ਵਿਕਾਸ ਪੂਨੀਆ ਨੇ ਕਿਹਾ ਕਿ ਜਦੋਂ-ਜਦੋਂ ਵੀ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ’ਚ ਖੇਡਾਂ ਹੁੰਦੀਆਂ ਸਨ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਉੱਥੇ ਖੇਡ ਮੈਦਾਨ ’ਚ ਆਉਂਦੇ ਤੇ ਉਹ ਅਜਿਹੀਆਂ ਬਿਹਤਰੀਨ ਟੈਕਨੀਕ ਤੇ ਟਿਪਸ ਖਿਡਾਰੀਆਂ ਨੂੰ ਦੱਸਦੇ ਕਿ ਜੋ ਪਹਿਲਾਂ ਕਦੇ ਨਾ ਦੇਖੇ ਹੁੰਦੇ ਸਨ ਤੇ ਨਾ ਸੁਣੇ ਹੰੁਦੇ ਸਨ ਤੇ ਜਦੋਂ ਉਨ੍ਹਾਂ ’ਤੇ ਅਮਲ ਕਰਦੇ ਤਾਂ ਖੇਡ ’ਚ ਬਹੁਤ ਸੁਧਾਰ ਮਹਿਸੂਸ ਕਰਦੇ। ਪੂਜਨੀਕ ਗੁਰੂ ਜੀ ਦੇ ਟਿਪਸਾਂ ਦੀ ਬਦੌਲਤ ਹੀ ਅੱਜ ਮੈਂ ਇਸ ਮੁਕਾਮ ’ਤੇ ਪਹੁੰਚ ਸਕਿਆ ਹਾਂ। ਪੂਜਨੀਕ ਗੁਰੂ ਜੀ ਦੇ ਟਿਪਸਾਂ ਨੂੰ ਫਾਲੋ ਕਰਕੇ ਅੱਜ ਪਤਾ ਨਹੀਂ ਕਿੰਨੇ ਖਿਡਾਰੀ ਇੰਡੀਆ ਲਈ ਖੇਡਦੇ ਹੋਏ ਆਪਣਾ ਝੰਡਾ ਪੂਰਾ ਦੁਨੀਆ ’ਚ ਲਹਿਰਾ ਚੁੱਕੇ ਹਨ।