ਲੰਡਨ (ਏਜੰਸੀ)। ਵਿਸ਼ਵ ਟੈਸਟ ਚੈਂਪੀਅਨਸ਼ਿਪ (India-Australia WTC Final) ਦਾ ਫਾਈਨਲ ਮੈਚ ਇੰਗਲੈਂਡ ਦੇ ਲੰਡਨ ਦੇ ਓਵਲ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦੀ ਖੇਡ ਦੁਪਹਿਰ 3:00 ਵਜੇ ਸ਼ੁਰੂ ਹੋਵੇਗੀ। ਦੂਜਾ ਦਿਨ ਵੀ ਅਸਟਰੇਲੀਆ ਦੇ ਨਾਂ ਰਿਹਾ। ਟੀਮ ਇੰਡੀਆ ਨੂੰ ਮੁਕਾਬਲੇ ’ਚ ਬਣੇ ਰਹਿਣ ਲਈ ਅੱਜ ਪੂਰਾ ਦਿਨ ਬੱਲੇਬਾਜ਼ੀ ਕਰਨੀ ਹੋਵੇਗੀ। ਭਾਰਤੀ ਟੀਮ ਅਜੇ ਵੀ 318 ਦੌੜਾਂ ਨਾਲ ਪਿੱਛੇ ਹੈ। ਭਾਰਤ ਨੂੰ ਫਾਲੋਆਨ ਤੋਂ ਬਚਣ ਲਈ ਅਜੇ 119 ਦੌੜਾਂ ਹੋਰ ਚਾਹੀਦੀਆਂ ਹਨ। ਟੀਮ ਇੰਡੀਆ ਨੇ ਵੀਰਵਾਰ ਨੂੰ ਸਟੰਪ ਖਤਮ ਹੋਣ ਤੱਕ 151 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਅਜਿੰਕਿਆ ਰਹਾਣੇ 29 ਅਤੇ ਵਿਕਟਕੀਪਰ ਕੇਐੱਸ ਭਰਤ 5 ਦੌੜਾਂ ਬਣਾ ਕੇ ਨਾਬਾਦ ਹਨ।
ਪਹਿਲਾ ਸੈਸ਼ਨ : ਤੇਜ਼ ਗੇਂਦਬਾਜ਼ਾਂ ਨੇ ਕਰਵਾਈ ਟੀਮ ਇੰਡੀਆ ਨੂੰ ਵਾਪਸੀ | India-Australia WTC Final
ਦੂਜੇ ਦਿਨ ਦਾ ਪਹਿਲਾ ਸੈਸ਼ਨ ਭਾਰਤ ਦੇ ਨਾਂ ਰਿਹਾ। ਪਹਿਲੇ ਸੈਸ਼ਨ ’ਚ ਕੰਗਾਰੂ ਟੀਮ ਨੇ 95 ਦੌੜਾਂ ਬਣਾ ਕੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਪਹਿਲੇ ਦਿਨ ਦੇ ਸੈਂਕੜੇ ਵਾਲੇ ਟ੍ਰੈਵਿਸ ਹੈੱਡ 163, ਸਟੀਵ ਸਮਿਥ 121, ਕੈਮਰਨ ਗ੍ਰੀਨ 6 ਅਤੇ ਮਿਸ਼ੇਲ ਸਟਾਰਕ 5 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਸ਼ਮੀ, ਸਿਰਾਜ ਅਤੇ ਠਾਕੁਰ ਨੇ ਇੱਕ-ਇੱਕ ਵਿਕਟ ਲਈ।
ਇਹ ਵੀ ਪੜ੍ਹੋ : ਨਵੇਂ ਦੌਰ ’ਚ ਭਾਰਤ-ਨੇਪਾਲ ਸਬੰਧਾਂ ’ਚ ਵਧਦੀ ਮਿਠਾਸ
ਦੂਜਾ ਸੈਸ਼ਨ : ਦੋਵਾਂ ਟੀਮਾਂ ਦਾ ਮਿਸ਼ਰਤ ਪ੍ਰਦਰਸ਼ਨ ਦਿਨ ਦਾ ਦੂਜਾ ਸੈਸ਼ਨ ਮਿਲਿਆ-ਜੁਲਿਆ ਰਿਹਾ। ਸੈਸ਼ਨ ਦੀ ਸ਼ੁਰੂਆਤ ’ਚ ਭਾਰਤ ਦਾ ਦਬਦਬਾ ਰਿਹਾ ਅਤੇ ਅੰਤ ’ਚ ਕੰਗਾਰੂਆਂ ਦਾ। ਇਸ ਸੈਸ਼ਨ ’ਚ 84 ਦੌੜਾਂ ਬਣਾਈਆਂ ਅਤੇ 5 ਵਿਕਟਾਂ ਡਿੱਗੀਆਂ। ਅਸਟਰੇਲੀਆ ਨੇ ਇਸ ਸੈਸ਼ਨ ’ਚ 47 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ, ਜਦਕਿ ਭਾਰਤ ਨੂੰ 37 ਦੌੜਾਂ ’ਤੇ ਦੋ ਵਿਕਟਾਂ ਮਿਲੀਆਂ। ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਵਿਰਾਟ ਕੋਹਲੀ ਕ੍ਰੀਜ਼ ’ਤੇ ਡਟੇ ਰਹੇ।
ਤੀਜਾ ਸੈਸ਼ਨ : ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ | India-Australia WTC Final
ਪਿਛਲੇ ਸੈਸ਼ਨ ’ਚ ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਇਸ ’ਚ ਟੀਮ ਇੰਡੀਆ ਨੇ 114 ਦੌੜਾਂ ਦੇ ਸਕੋਰ ’ਤੇ 3 ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ। ਪੁਜਾਰਾ ਅਤੇ ਕੋਹਲੀ 14-14 ਦੌੜਾਂ ਬਣਾ ਕੇ ਆਊਟ ਹੋਏ ਅਤੇ ਜਡੇਜਾ ਨੇ 48 ਦੌੜਾਂ ਬਣਾਈਆਂ। ਕੰਗਾਰੂ ਟੀਮ ਦੇ 5 ਗੇਂਦਬਾਜ਼ਾਂ ਨੇ ਇਕ-ਇਕ ਵਿਕਟ ਲਈ।
ਟਾਪ ਆਰਡਰ ਫੇਲ, ਕੋਈ ਵੀ ਬੱਲੇਬਾਜ਼ 20 ਦਾ ਅੰਕੜਾ ਪਾਰ ਨਹੀਂ ਕਰ ਸਕਿਆ | India-Australia WTC Final
ਕੰਗਾਰੂਆਂ ਦੇ 469 ਦੌੜਾਂ ਦੇ ਜਵਾਬ ’ਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲਾਂ ਤਾਂ ਰੋਹਿਤ ਅਤੇ ਗਿੱਲ ਨੇ ਕੁਝ ਚੰਗੇ ਸ਼ਾਰਟਸ ਦਿਖਾਏ ਪਰ ਦੋਵੇਂ ਸਲਾਮੀ ਬੱਲੇਬਾਜ਼ ਆਪਣੀ ਪਾਰੀ ਨੂੰ ਅੱਗੇ ਨਹੀਂ ਵਧਾ ਸਕੇ। ਪਹਿਲਾਂ ਰੋਹਿਤ ਸ਼ਰਮਾ 15 ਦੌੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣੇ। ਫਿਰ ਗਿੱਲ ਨੇ ਵੀ 13 ਦੌੜਾਂ ਦੇ ਨਿੱਜੀ ਸਕੋਰ ’ਤੇ ਰੋਹਿਤ ਦਾ ਪਿੱਛਾ ਕੀਤਾ। ਅਜਿਹੇ ’ਚ ਪੁਜਾਰਾ ਅਤੇ ਕੋਹਲੀ ਤੋਂ ਉਮੀਦਾਂ ਸਨ ਪਰ ਇਹ ਦੋਵੇਂ ਦਿੱਗਜ ਵੀ 14-14 ਦੌੜਾਂ ਬਣਾ ਕੇ ਚੱਲਦੇ ਰਹੇ। 71 ਦੇ ਸਕੋਰ ’ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਰਹਾਣੇ ਅਤੇ ਜਡੇਜਾ ਨੇ 100 ਗੇਂਦਾਂ ’ਤੇ 71 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਪਾਰੀ ਨੂੰ ਕੁਝ ਸਮੇਂ ਲਈ ਵਿਗੜਨ ਤੋਂ ਰੋਕਿਆ। ਜਡੇਜਾ ਆਪਣੇ ਅਰਧ ਸੈਂਕੜੇ ਤੋਂ ਮਹਿਜ਼ ਦੋ ਦੌੜਾਂ ਦੂਰ ਸਨ ਜਦੋਂ ਲਾਇਨ ਨੇ ਉਸ ਨੂੰ ਸਮਿਥ ਦੇ ਹੱਥੋਂ ਕੈਚ ਕਰਵਾ ਕੇ ਪਵੇਲਿਅਨ ਭੇਜ ਦਿੱਤਾ।