ਭਾਰਤੀ ਹੱਦ ’ਚ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, ਬੀਐੱਸਐੱਫ਼ ਨੇ ਡੇਗਿਆ

Pakistani Drone

ਅੰਮਿ੍ਰਤਸਰ (ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਭੈਣੀ ਰਾਜਪੂਤਾਨਾ ਵਿੱਚ ਇੱਕ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਹੈ। ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9.10 ਵਜੇ ਬੀਐਸਐਫ ਦੇ ਡੂੰਘਾਈ ਵਿੱਚ ਤਾਇਨਾਤ ਜਵਾਨਾਂ ਨੇ ਪਿੰਡ ਭੈਣੀ ਰਾਜਪੂਤਾਨਾ ਜ਼ਿਲ੍ਹਾ ਅੰਮਿ੍ਰਤਸਰ ਨੇੜੇ ਇੱਕ ਸ਼ੱਕੀ ਡਰੋਨ ਦੀ ਹਲਕੀ ਗੂੰਜ ਸੁਣੀ। ਨਿਰਧਾਰਤ ਅਭਿਆਸ ਦੇ ਅਨੁਸਾਰ, ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਰੋਕਣ ਲਈ ਤੁਰੰਤ ਪ੍ਰਤੀਕਿਰਿਆ ਦਿੱਤੀ। ਇਸ ਦੌਰਾਨ ਬੀਐਸਐਫ ਪਾਰਟੀ ਨਾਲ ਪੁਲਿਸ ਨਾਕਾ ਪਾਰਟੀ ਵੀ ਸ਼ਾਮਲ ਹੋ ਗਈ ਅਤੇ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਪਿੰਡ ਭੈਣੀ ਰਾਜਪੂਤਾਨਾ ਦੇ ਬਾਹਰਵਾਰ ਇੱਕ ਖੇਤ ਵਿੱਚੋਂ ਟੁੱਟੀ ਹਾਲਤ ਵਿੱਚ ਇੱਕ ਮਾਡਲ ਡੀਜੇਆਈ 300 ਸੀਰੀਜ ਦਾ ਕਵਾਡਕਾਪਟਰ ਡਰੋਨ ਬਰਾਮਦ ਹੋਇਆ। (Pakistani Drone)

ਕੁਪਵਾੜਾ ’ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ, ਹਥਿਆਰ ਤੇ ਗੋਲਾ ਬਾਰੂਦ ਬਰਾਮਦ | Pakistani Drone

ਜੰਮੂ-ਕਸਮੀਰ ’ਚ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਕੁਪਵਾੜਾ ਜ਼ਿਲ੍ਹੇ ’ਚ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼ ਕਰਨ ਤੋਂ ਬਾਅਦ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਬਰਾਮਦ ਕੀਤਾ। ਪੁਲਿਸ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਲਾਬ ਇਲਾਕੇ ’ਚ ਅੱਤਵਾਦੀਆਂ ਦੇ ਛੁਪਣਗਾਹ ਦਾ ਪਰਦਾਫਾਸ਼ ਕੀਤਾ ਗਿਆ। ਇਸ ਆਪਰੇਸ਼ਨ ਰਾਹੀਂ ਅੱਤਵਾਦੀਆਂ ਦੀਆਂ ਸੱਕੀ ਗਤੀਵਿਧੀਆਂ ਅਤੇ ਇਲਾਕੇ ਦੀ ਸ਼ਾਂਤੀ ਭੰਗ ਕਰਨ ਦੇ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਗਿਆ।

ਪੁਲਿਸ ਨੇ ਦੱਸਿਆ ਕਿ ਲੋਲਾਬ ਦੇ ਚਾਰਕੁਟ ਖੇਤਰ ’ਚ ਤਾਇਨਾਤ ਰਾਸ਼ਟਰੀ ਰਾਈਫਲਜ ਦੇ ਜਵਾਨਾਂ ਨੂੰ ਮੰਗਲਵਾਰ ਸਵੇਰੇ ਕਾਂਗੂਰ ਨਾਲਾ, ਟੇਕੀਪੋਰਾ ਦੇ ਜਨਰਲ ਖੇਤਰ ’ਚ ਅੱਤਵਾਦੀਆਂ ਦੇ ਇੱਕ ਪੁਰਾਣੇ ਟਿਕਾਣੇ ਤੇ ਕੁਝ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਮੌਜੂਦਗੀ ਬਾਰੇ ਭਰੋਸੇਯੋਗ ਸੂਚਨਾ ਮਿਲੀ।

ਇਹ ਵੀ ਪੜ੍ਹੋ : ਉਦਾਸੀਨਤਾ ਦੀ ਬਜਾਏ ਹਮਦਰਦੀ ਦੀ ਲੋੜ

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਲੋਲਾਬ ਵਿਖੇ ਤਾਇਨਾਤ 28 ਰਾਸਟਰੀ ਰਾਈਫਲਜ ਨੇ ਤੁਰੰਤ ਉੱਥੇ ਤਲਾਸੀ ਮੁਹਿੰਮ ਸ਼ੁਰੂ ਕੀਤੀ ਪਰ ਗਹਿਰੀ ਤਲਾਸ਼ੀ ਦੇ ਬਾਵਜ਼ੂਦ ਕੱਲ੍ਹ ਕੋਈ ਨਤੀਜਾ ਨਹੀਂ ਨਿਕਲਿਆ। ਸੂਤਰਾਂ ਨੂੰ ਅੱਤਵਾਦੀ ਟਿਕਾਣੇ ਦੀ ਮੌਜੂਦਗੀ ਬਾਰੇ ਪੂਰਾ ਭਰੋਸਾ ਸੀ, ਇਸ ਲਈ, ਆਰਆਰ ਅਤੇ ਵਿਸ਼ੇਸ਼ ਬਲਾਂ ਦੇ ਵਾਧੂ ਜਵਾਨਾਂ ਨੇ ਅੱਜ ਤੜਕੇ ਇੱਕ ਤੀਬਰ ਤਲਾਸੀ ਅਭਿਆਨ ਚਲਾਇਆ ਅਤੇ ਕੰਗੂਰ ਨਾਲੇ ਦੇ ਦੋਵੇਂ ਪਾਸੇ ਫੈਲੇ ਅੱਤਵਾਦੀਆਂ ਦੇ ਛੁਪਣਗਾਹ ਦਾ ਪਰਦਾਫ਼ਾਸ਼ ਕੀਤਾ। ਆਪਰੇਸਨ ਦੌਰਾਨ ਇੱਕ ਰੂਸੀ ਬਣਿਆ ਅੰਡਰ ਬੈਰਲ ਗ੍ਰੇਨੇਡ ਲਾਂਚਰ, ਇੱਕ ਗ੍ਰਨੇਡ, ਛੇ ਚੀਨੀ ਗਰਨੇਡ ਟਾਈਪ 1, ਦੋ ਚੀਨੀ ਹੈਂਡ ਗ੍ਰੇਨੇਡ, ਦੋ ਏਕੇ 47 ਮੈਗਜੀਨ, ਕੁਝ ਏਕੇ 47 ਰਾਊਂਡ, ਇੱਕ ਦੂਰਬੀਨ ਅਤੇ ਇੱਕ ਪਾਊਚ ਬਰਾਮਦ ਕੀਤਾ ਗਿਆ ਹੈ।