ਲੜਕੀ ਸਮੇਤ 3 ਜ਼ਖਮੀ, ਵਕੀਲ ਦੇ ਭੇਸ ‘ਚ ਆਇਆ ਹਮਲਾਵਰ ਗ੍ਰਿਫਤਾਰ
ਲਖਨਊ। ਲਖਨਊ ਦੇ ਕੈਸਰਬਾਗ ‘ਚ ਅਦਾਲਤ ‘ਚ ਪੇਸ਼ੀ ਲਈ ਆਏ ਮੁਖਤਾਰ ਗੈਂਗ ਦੇ ਸ਼ੂਟਰ ਸੰਜੀਵ ਮਹੇਸ਼ਵਰੀ ਉਰਫ ਜੀਵਾ ਦੀ ਬੁੱਧਵਾਰ ਦੁਪਹਿਰ ਨੂੰ ਇਕ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। (Gangster Sanjeev Jeeva ) ਹਮਲਾਵਰ ਵਕੀਲ ਦੇ ਕੱਪੜੇ ਪਹਿਨ ਕੇ ਆਇਆ ਸੀ। ਇਹ ਘਟਨਾ ਅਦਾਲਤ ਦੇ ਅੰਦਰ ਦੁਪਹਿਰ 3.50 ਵਜੇ ਵਾਪਰੀ। ਹਮਲਾਵਰ ਨੇ 9 ਐਮਐਮ ਪਿਸਤੌਲ ਨਾਲ 5-6 ਰਾਉਂਡ ਫਾਇਰ ਕੀਤੇ ਅਤੇ ਜੀਵਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਇੱਕ ਲੜਕੀ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਵੀ ਗੋਲੀਆਂ ਲੱਗੀਆਂ।
ਘਟਨਾ ਤੋਂ ਬਾਅਦ ਅਦਾਲਤੀ ਕੰਪਲੈਕਸ ਛਾਉਣੀ ਵਿੱਚ ਤਬਦੀਲ (Gangster Sanjeev Jeeva )
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਭੱਜ ਰਹੇ ਹਮਲਾਵਰ ਨੂੰ ਵਕੀਲਾਂ ਨੇ ਫੜ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਸੇ ਤਰ੍ਹਾਂ ਉਸ ਨੂੰ ਵਕੀਲਾਂ ਤੋਂ ਛੁਡਵਾਇਆ। ਹਮਲਾਵਰ ਦੀ ਪਛਾਣ ਵਿਜੇ ਯਾਦਵ ਵਾਸੀ ਜੌਨਪੁਰ ਵਜੋਂ ਹੋਈ ਹੈ। ਦੋਸ਼ੀ ਨੇ ਜੀਵਾ ਦੇ ਕਤਲ ਦੇ ਕਾਰਨਾਂ ਬਾਰੇ ਅਜੇ ਤੱਕ ਕੁਝ ਨਹੀਂ ਦੱਸਿਆ ਹੈ। ਘਟਨਾ ਤੋਂ ਬਾਅਦ ਅਦਾਲਤੀ ਕੰਪਲੈਕਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਵਕੀਲ ਕਾਫੀ ਗੁੱਸੇ ‘ਚ ਹਨ, ਜਿਸ ਕਾਰਨ ਉਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਲੋਕਾਂ ਨੇ ਕਈ ਪੁਲਿਸ ਮੁਲਾਜ਼ਮਾਂ ਨੂੰ ਗੇਟ ਤੋਂ ਬਾਹਰ ਕੱਢ ਕੇ ਗੇਟ ਬੰਦ ਕਰ ਦਿੱਤਾ। (Lucknow Civil Court Firing)
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਤੀਹਰੇ ਕਤਲ ਕਾਂਡ ’ਚ ਗ੍ਰਿਫਤਾਰ ਵਿਅਕਤੀ
ਚਸ਼ਮਦੀਦਾਂ ਮੁਤਾਬਿਕ ਪਤਾ ਲੱਗਾ ਹੈ ਕਿ ਇਹ ਸਾਰੀ ਘਟਨਾ ਬਾਅਦ ਦੁਪਹਿਰ 3.50 ਤੋਂ 3.55 ਦੇ ਦਰਮਿਆਨ ਵਾਪਰੀ। ਬੁੱਧਵਾਰ ਨੂੰ ਸੰਜੀਵ ਉਰਫ ਜੀਵਾ ਨੂੰ ਪੁਲਿਸ ਹਿਰਾਸਤ ‘ਚ ਲੈ ਕੇ ਐੱਸਸੀ/ਐੱਸਟੀ ਕੋਰਟ ਪਹੁੰਚੀ। ਫਿਰ ਉੱਥੇ ਪਹਿਲਾਂ ਤੋਂ ਮੌਜੂਦ ਹਮਲਾਵਰ ਨੇ ਜੀਵਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਭਗਦੜ ਮੱਚ ਗਈ। ਜੀਵਾ ਅਦਾਲਤ ਵਿਚ ਜ਼ਮੀਨ ‘ਤੇ ਡਿੱਗ ਪਿਆ। ਇਹ ਸਾਰੀ ਘਟਨਾ ਪੰਜ ਮਿੰਟਾਂ ਵਿੱਚ ਵਾਪਰੀ।
ਘਟਨਾ ਤੋਂ ਥੋੜ੍ਹੀ ਦੇਰ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜੀਵਾ ਅਤੇ ਤਿੰਨ ਹੋਰ ਜ਼ਖਮੀਆਂ ਨੂੰ ਬਲਰਾਮਪੁਰ ਹਸਪਤਾਲ ਪਹੁੰਚਾਇਆ। ਜਿੱਥੇ ਸੀਐਮਐਸ ਡਾਕਟਰ ਜੀਪੀ ਗੁਪਤਾ ਨੇ ਜੀਵਾ ਨੂੰ ਮ੍ਰਿਤਕ ਐਲਾਨ ਦਿੱਤਾ। ਡਾ.ਨੇ ਦੱਸਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 2 ਸਾਲ ਦੀ ਬੱਚੀ ਨੂੰ ਵੀ ਪਿੱਛਿਓਂ ਗੋਲੀ ਲੱਗੀ ਹੈ। ਉਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਭਗਦੜ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਦੂਜਾ ਜ਼ਖ਼ਮੀ ਹੋ ਗਿਆ।