ਬੀਡੀਪੀਓ ਦਫਤਰ ਵਿਚ ਸਰਪੰਚਾਂ ਨੇ ਮੀਟਿੰਗ ਕਰ ਸਰਬ ਸੰਮਤੀ ਨਾਲ ਮਤਾ ਕੀਤਾ ਪਾਸ | Sarpanch
ਗੁਰੂਹਰਸਹਾਏ (ਸੱਤਪਾਲ ਥਿੰਦ)। ਪੰਜਾਬ ਸਰਕਾਰ ਅਤੇ ਮਾਨਯੋਗ ਹਾਈਕੋਰਟ ਵੱਲੋਂ ਪਿੰਡਾਂ ਵਿਚ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ ਕਬਜੇ ਹਟਾਉਣ ਦੇ ਸਰਪੰਚਾਂ ਨੂੰ ਨੋਟਿਸ ਜਾਰੀ ਹੋਏ ਹਨ। ਜਿਸ ਦਾ ਬਲਾਕ ਗੁਰੂਹਰਸਹਾਏ ਦੇ ਸਮੂਹ ਸਰਪੰਚ ਯੂਨੀਅਨ (Sarpanch) ਦੀ ਇੱਕ ਮੀਟਿੰਗ ਬੀਡੀਪੀਓ ਦਫਤਰ ਵਿੱਚ ਕੀਤੀ ਗਈ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਰਪੰਚ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਕੀਤੇ ਗਏ ਨਾਜਾਇਜ ਕਬਜਿਆਂ ਨੂੰ ਹਟਾਉਣ ਦੇ ਮਾਨਯੋਗ ਹਾਈਕੋਰਟ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ।
ਜਿਸ ’ਤੇ ਬੀਤੇ ਦਿਨ ਪਿੰਡ ਮੇਘਾ ਰਾਏ ਹਿਠਾੜ ਦੇ ਮੌਜ਼ੂਦਾ ਸਰਪੰਚ ਵੱਲੋਂ ਪੰਚਾਇਤੀ ਵਿਭਾਗ ਨੂੰ ਕਬਜਾ ਲੈਣ ਦੀ ਤਾਰੀਕ ਰੱਖੀ ਗਈ ਸੀ ਪਰ ਪੁਲਿਸ ਪ੍ਰਸਾਸਨ ਨੇ ਝੂਠਾ ਕੇਸ ਬਣਾ ਕੇ ਸਾਡੇ ਯੂਨੀਅਨ ਦੇ ਸਰਪੰਚ ਨੂੰ ਰਾਹ ਸਮਝ ਲਿਆ ਤੇ ਉਨ੍ਹਾਂ ਉਪੱਰ ਪਰਚਾ ਦਰਜ ਕਰ ਦਿੱਤਾ ਹੈ । ਜਿਸ ਦੀ ਕੇ ਸਰਪੰਚ ਯੂਨੀਅਨ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਪੰਚ ਪਿੰਡਾਂ ਵਿੱਚੋਂ ਕਬਜੇ ਛਡਵਾਉਂਦਾ ਹੈ ਤਾਂ ਕਬਜਾਧਾਰਕਾਂ ਸਰਪੰਚ ਦਾ ਦੁਸਮਣ ਬਣ ਜਾਂਦਾ ਹੈ ਕਿ ਇਸ ਸਰਪੰਚ ਨੇ ਸਾਡੇ ਕਬਜੇ ਹਟਾਏ ਹਨ ਅਗਰ ਸਰਪੰਚ ਕਬਜਾ ਨਹੀਂ ਛਡਵਾਉਂਦਾ ਤਾਂ ਉਸ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ । (Sarpanch)
ਇਹ ਪੰਜਾਬ ਸਰਕਾਰ ਦੀ ਦੋਗਲੀ ਨੀਤੀ ਹੈ ਜਿਸ ਨੂੰ ਕੇ ਸਰਪੰਚ ਯੂਨੀਅਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ । ਪ੍ਰਧਾਨ ਨੇ ਕਿਹਾ ਕਿ ਅਸੀਂ ਸਰਬ ਸੰਮਤੀ ਨਾਲ ਇਕ ਮਤਾ ਪਾਸ ਕੀਤਾ ਹੈ ਅਸੀਂ ਪਿੰਡਾਂ ਵਿੱਚੋਂ ਕਬਜੇ ਨਹੀਂ ਹਟਾਂਵਾਗੇ। ਜੇਕਰ ਸਰਕਾਰ ਕਬਜੇ ਹਟਾਉਂਦੀ ਹੈ ਤਾਂ ਖੁਦ ਪਿੰਡਾਂ ਵਿੱਚ ਜਾ ਕੇ ਕਬਜੇ ਹਟਾਵੇ ਅਸੀਂ ਕਬਜੇ ਨਹੀਂ ਹਟਾਵਾਂਗੇ । ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਸਾਡੇ ਤੇ ਪਰਚੇ ਕਿਉਂ ਨਾ ਦਰਜ ਕਰ ਦੇਵੇ । ਇਸ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚ ਮੌਜ਼ੂਦ ਹਨ।