ਮਿੱਡ ਡੇ ਮੀਲ ਵਰਕਰਾਂ ਤੇ ਹੈਲਪਰਾਂ ਨੇ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਡੀਈਓ ਨੂੰ ਸੌਂਪਿਆ ਮੰਗ ਪੱਤਰ | School in punjab
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਿੱਡ ਡੇ ਮੀਲ ਵਰਕਰਾਂ ਨੇ ਇੱਥੇ ਡੀਈਓ ਨੂੰ ਮੰਗ ਪੱਤਰ ਸੌਂਪਿਆ ਤੇ ਮੰਗ ਕੀਤੀ ਕਿ ਮਿੱਡ ਡੇ ਮੀਲ ਵਰਕਰਾਂ ਦੀਆਂ ਵਿਭਾਗ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਹੇਠਲੇ ਪੱਧਰ ’ਤੇ ਲਾਗੂ ਕਰਵਾਇਆ ਜਾਵੇ। ਇਸ ਮੌਕੇ ਪਰਮਜੀਤ ਕੌਰ, ਅਮਨਦੀਪ ਕੌਰ ਤੇ ਜਸਵੀਰ ਕੌਰ ਨੇ ਦੱਸਿਆ ਕਿ ਉਹ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਲਈ ਖਾਣਾ ਤਿਆਰ ਕਰਦੇ ਤੇ ਵਰਤਾਉਂਦੇ ਹਨ ਇਸ ਦੌਰਾਨ ਉਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੰਨਾਂ ਦੇ ਹੱਲ ਲਈ ਉਨਾਂ ਵੱਲੋਂ ਵਿਭਾਗੀ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਸਮੇਤ ਹੀ ਮੀਟਿੰਗਾਂ ਵੀ ਕੀਤੀਆਂ ਗਈਆਂ। (School in punjab)
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਇਨ੍ਹਾਂ ਫਸਲਾਂ ‘ਤੇ MSP ਵਧਾਉਣ ਦਾ ਕੀਤਾ ਐਲਾਨ
ਜਿਸ ਦੀ ਬਦੌਲਤ ਉਨਾਂ ਦੀਆਂ ਕਈ ਮੰਗਾਂ ਮੰਨੀਆਂ ਗਈਆਂ। ਜਿੰਨਾਂ ਨੂੰ ਉੱਚ ਅਧਿਕਾਰੀਆ ਦੇ ਹੁਕਮਾਂ ਦੇ ਬਾਵਜੂਦ ਸਕੂਲ ਮੁਖੀ ਮੰਨਣ ਤੋਂ ਇਨਕਾਰੀ ਹਨ। ਉਨਾਂ ਕਿਹਾ ਕਿ ਉੱਚ ਅਧਿਕਾਰੀਆਂ ਨੇ ਵਰਕਰਾਂ ਨਾਲ ਹੋਏ ਫੈਸਲਿਆਂ ਸਬੰਧੀ ਪੱਤਰ ਸਕੂਲ ਮੁਖੀਆਂ ਨੂੰ ਜਾਰੀ ਕੀਤਾ ਪਰ ਪੱਤਰ ’ਚ ਜਾਰੀ ਹੁਕਮਾਂ ਨੂੰ ਸਕੂਲ ਮੁਖੀ ਟਿੱਚ ਸਮਝ ਰਹੇ ਹਨ। ਜਿਸ ਕਰਕੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਆਗੂਆਂ ਦੱਸਿਆ ਕਿ ਮਿੱਡ ਡੇ ਮੀਲ ਵਰਕਰਾਂ ਦਾ ਕੰਮ ਖਾਣਾ ਬਣਾਉਣਾ ਹੈ, ਜਿੰਨਾਂ ਤੋ ਸਕੂਲ ਅੰਦਰ ਸਫ਼ਾਈ, ਜਿੰਦਰੇ ਲਗਾਉਣ ਆਦਿ ਦਾ ਕੰਮ ਵੀ ਲਿਆ ਜਾਂਦਾ ਹੈ ਜੋ ਕਿ ਨਿਯਮਾਂ ਦੇ ਖਿਲਾਫ਼ ਹੈ।
ਆਯੂਸ਼ਮਾਨ ਕਾਰਡ 5 ਲੱਖ ਬੀਮੇ ਦਾ ਬਣਾਉਣ ਲਈ ਹੁਕਮ | School in punjab
ਉਨਾਂ ਦੱਸਿਆ ਕਿ ਕਿਸੇ ਕੁੱਕ ਵਰਕਰ ਨੂੰ ਹਟਾਉਣ ਤੋਂ ਪਹਿਲਾਂ ਉਸਦੀ ਇੰਕੁਆਰੀ ਕੀਤੀ ਜਾਵੇ, ਆਯੂਸ਼ਮਾਨ ਕਾਰਡ 5 ਲੱਖ ਬੀਮੇ ਦਾ ਬਣਾਉਣ ਲਈ ਹੁਕਮ ਜਾਰੀ ਕੀਤੇ ਜਾਣ, ਵਰਕਰਾਂ ਨੂੰ ਸਾਲ ’ਚ 12 ਛੁੱਟੀਆਂ ਦਿੱਤੀਆਂ ਜਾਣ, ਵਰਕਰ ਦੇ ਜਣੇਪੇ ਤੋਂ ਤਿੰਨ ਮਹੀਨੇ ਪਹਿਲਾਂ ਅਤੇ ਤਿੰਨ ਮਹੀਨੇ ਬਾਅਦ ਦੀ ਤਨਖ਼ਾਹ ਵੀ ਦਿੱਤੀ ਜਾਵੇ, ਵਰਕਰ ਤੋਂ ਜ਼ਬਰੀ ਖਾਲੀ ਕਾਗ਼ਜ ’ਤੇ ਦਸਤਖ਼ਤ ਨਾ ਕਰਵਾਏ ਜਾਣ ਆਦਿ ਮੰਗਾਂ ਨੂੰ ਲਾਗੂ ਕੀਤਾ ਜਾਵੇ। ਆਗੂਆਂ ਕਿਹਾ ਕਿ ਮਿੱਡ ਡੇ ਮੀਲ ਕੁੱਕ ਯੂਨੀਅਨ ਪੰਜਾਬ ਮੰਗ ਕਰਦੀ ਹੈ ਕਿ ਵਰਕਰਾਂ ਦੀਆਂ ਮੰਗਾਂ ਨੂੰ ਸਕੂਲਾਂ ’ਚ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ। ਇਸ ਮੌਕੇ ਕਰਮਜਤੀ ਕੌਰ, ਰਣਜੀਤ ਕੌਰ, ਰਾਜਵਿੰਦਰ ਕੌਰ, ਗੁਰਮੀਤ ਕੌਰ, ਜਸਪਾਲ ਕੌਰ ਤੇ ਜਸਵੰਤ ਕੌਰ ਆਦਿ ਹਾਜ਼ਰ ਸਨ।