ਜੈਪੁਰ, (ਸੱਚ ਕਹੂੰ ਨਿਊਜ਼)। ਅੱਜ (Rajasthan News) ਰਾਜਸਥਾਨ ਦੇ ਕਈ ਸ਼ਹਿਰਾਂ ’ਚ ਐਤਵਾਰ ਨੂੰ ਇੱਕ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਜਿੱਥੇ ਸੂਰਜ ਕੋਲ ਇੱਕ ਅਨੋਖੀ ਚੀਜ ਦੇਖਣ ’ਚ ਆਈ। ਜਿਹੜੀ ਇੱਕ ਰਿੰਗ ਦੀ ਤਰ੍ਹਾਂ ਸੀ। ਇਹ ਨਜ਼ਾਰਾ ਦੇਖਣ ਲਈ ਲੋਕ ਘਰਾਂ ਦੀਆਂ ਛੱਤਾਂ ’ਤੇ ਦੇਖਣ ਆਏ। ਸੂਰਜ ਦੇ ਚਾਰੇ ਪਾਸੇ ਬਣੇ ਇੰਦਰਧਨੂਸ਼ ਨੂੰ ਪ੍ਰਭਾਵਮੰਡਲ ਕਹਿੰਦੇ ਹਨ। ਜਿਹੜਾ ਕਿਸੇ ਅੰਗੂਠੀ ਦੀ ਤਰ੍ਹਾਂ ਦਿਖਦਾ ਹੈ। ਬੀਕਾਨੇਰ ’ਚ ਅੰਗੂਠੀ ਕੁਝ ਘੰਟਿਆਂ ਲਈ ਦੇਖਣ ’ਚ ਆਈ ਕਿਉਂਕਿ ਲੋਕਾਂ ਨੇ ਇਸ ਘਟਨਾ ਨੂੰ ਕੈਮਰੇ ’ਚ ਕੈਦ ਕਰਕੇ ਰਿਕਾਰਡ ਕਰ ਲਿਆ।
ਨੋਤੱਪਾ ਵਿਚਾਕਾਰ ਬੀਕਾਨੇਰ ’ਚ ਤੇਜ਼ ਗਰਮੀ ਦੀ ਬਜਾਏ ਬੱਦਲ ਛਾਏ ਰਹੇ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਅਤੇ ਤੂਫਾਨ ਵਿਚਾਰ ਐਤਵਾਰ ਨੂੰ ਵੀ ਸਵੇਰੇ ਅਸਮਾਨ (Rajasthan News) ’ਚ ਬੱਦਲ ਛਾਏ ਹਹੇ। ਇੱਕ ਪਾਸੇ ਬੱਦਲ ਅਤੇ ਇੱਕ ਪਾਸੇ ਤੇਜ਼ ਧੂੱਪ ਨਾਲ ਗਰਮੀ ਅਤੇ ਉਮੰਸ ਵੱਧ ਗਈ। ਇਸ ਦਰਮਿਆਣ ਅਚਾਨਕ ਅਸਮਾਨ ’ਚ ਰਿੰਗ ਦੇਖਣ ਨੂੰ ਮਿਲੀ। ਸੂਰਜ ਦੇ ਚਾਰੇ ਪਾਸੇ ਗੋਲਾ ਬਣ ਗਿਆ। ਵਿਚਕਾਰ ’ਚ ਸੂਰਜ ਦੀ ਚਮਕ ਇਨ੍ਹੀਂ ਤੇਜ ਸੀ ਕਿ ਅੱਖਾਂ ਨਾਲ ਕੁਝ ਪਲਾਂ ਤੋਂ ਜ਼ਿਆਦਾ ਕੁਝ ਦੇਖਿਆ ਨਹੀਂ ਗਿਆ।
ਕਿਉਂ ਬਣਦਾ ਹੈ ਅਜਿਹਾ ਗੋਲਾ | Rajasthan News
ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਦੇ ਪ੍ਰੌਫੈਸਰ ਅਨਿਲ ਕੁਮਾਰ ਛੰਗਾਲੀ ਨੇ ਦੱਸਿਆ ਕਿ ਇਹ ਇੱਕ ਖੰਗੋਲੀ ਘਟਨਾ ਹੈ। ਰਿੰਗ ਸੂਰਜ ਅਤੇ ਚੰਦ ਦਾ ਖੂਬਸੂਰਤ ਗੋਲਾਕਾਰ ਪ੍ਰਭਾਵਮੰਡਲ ਕਈ ਵਾਰ ਬਣਦਾ ਹੈ। 22 ਡਿਗਰੀ ਐਂਗਲ ਅਤੇ ਸੂਰਜ ਅਤੇ ਚੰਦ ਇੱਕ-ਦੂਜੇ ਨਾਲ ਮਿਲਦੇ ਹਨ। ਇਹ ਦਿ੍ਰਸ਼ ਸੂਰਜ ਜਾਂ ਚੰਦ ਦੀ ਰੌਸ਼ਨੀ ’ਤੇ ਨਹੀਂ ਬਲਕਿ ਆਈਸ ਅਤੇ ਲਾਈਟ ਦੇ ਰਿਪਲੈਕਸ਼ਨ ਨਾਲ ਬਣਦਾ ਹੈ। 22 ਡਿਗਰੀ ਦਾ ਇਹ ਰਿੰਗ ਹੈ ਜਿਹੜਾ ਪ੍ਰਕਾਸ਼ ਦੇ ਫੈਲਾਵ ਕਾਰਨ ਵੇਖਣ ’ਚ ਆਉਂਦਾ ਹੈ। ਸੂਰਜ ਦੇ ਪ੍ਰਭਾਵਮੰਡਲ ਨੂੰ 22 ਅੰਸ਼ ਅੰਗੂਠੀ ਪ੍ਰਭਾਵਮੰਡਲ ਵੀ ਕਿਹਾ ਜਾਂਦਾ ਹੈ।