ਬਿਜਲੀ ਸਬੰਧੀ ਮੁਸ਼ਿਕਲਾਂ ਨੂੰ ਲੈ ਕੇ ਕਿਸਾਨ ਰੋਹ ‘ਚ, ਘਿਰਾਓ ਦਾ ਐਲਾਨ

kisan

ਪਟਿਆਲਾ ਵਿਖੇ ਪਾਵਰਕੌਮ ਦੇ ਮੁੱਖ ਦਫਤਰ ਦਾ 8 ਜੂਨ ਨੂੰ ਕਰਨਗੇ ਘਿਰਾਓ

  • ਸਮਾਰਟ ਮੀਟਰ ਲਗਾਉਣੇ ਇੱਕ ਤਰ੍ਹਾਂ ਨਾਲ ਪੰਜਾਬ ਅੰਦਰ ਬਿਜਲੀ ਸੋਧ ਬਿੱਲ ਨੂੰ ਹੀ ਲਾਗੂ ਕਰਨ ਦੀ ਸਾਜ਼ਿਸ਼ : ਚੱਠਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਿਜਲੀ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਿਕਲਾਂ ਨੂੰ ਲੈ ਕੇ 8 ਜੂਨ ਨੂੰ ਪਟਿਆਲਾ ਵਿਖੇ ਪਾਵਰਕੌਮ ਦੇ ਮੁੱਖ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ( Problems Related Electricity) ਇੰਨਾ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਗੱਲਬਾਤ ਕਰਦਿਆਂ ਕੀਤਾ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜਰਨਲ ਕੈਟਾਗਰੀ ਦੇ ਲੰਮੇਂ ਸਮੇਂ ਤੋਂ ਬੰਦ ਪਏ ਕਨੈਕਸ਼ਨ ਤੁਰੰਤ ਜਾਰੀ ਕੀਤੇ ਜਾਣ ਅਤੇ ਹਰ ਲੋੜਵੰਦ ਕਿਸਾਨ ਨੂੰ ਘੱਟੋ-ਘੱਟ ਇੱਕ ਕੁਨੈਕਸ਼ਨ ਦੇਣਾ ਯਕੀਨੀ ਬਣਾਇਆ ਜਾਵੇ। ਚੱਠਾ ਨੇ ਕਿਹਾ ਕਿ ਸਮਾਰਟ ਮੀਟਰ ਲਗਾਉਣੇ ਇੱਕ ਤਰ੍ਹਾਂ ਨਾਲ ਪੰਜਾਬ ਅੰਦਰ ਬਿਜਲੀ ਸੋਧ ਬਿੱਲ ਨੂੰ ਹੀ ਲਾਗੂ ਕਰਨ ਦੀ ਸਾਜ਼ਿਸ਼ ਹੈ ਇਹ ਮੀਟਰ ਲਗਾਉਣੇ ਬੰਦ ਕੀਤੇ ਜਾਣ।

ਟਰਾਂਸਫਾਰਮਰ ਤਬਦੀਲ ਕਰਨ ਦੇ ਨਾਂਅ ’ਤੇ ਕਿਸਾਨਾਂ ਦੀ ਹੋ ਰਹੀ ਲੁੱਟ ਰੋਕੀ ਜਾਵੇ

ਚੱਠਾ ਨੇ ਕਿਹਾ ਕਿ ਟਿਊਬਵੈੱਲ ਖਰਾਬ ਹੋਣ ਦੀ ਸੂਰਤ ਵਿੱਚ ਕਿਸਾਨ ਨੂੰ ਆਪਣੇ ਖਰਚੇ ਤੇ ਆਪਣੇ ਹੀ ਖੇਤ ਵਿੱਚ ਕੁਨੈਕਸ਼ਨ ਸ਼ਿਫਟ ਕਰਨ ਉੱਪਰ ਲਾਈਆਂ ਸਾਰੀਆਂ ਪਾਬੰਦੀਆਂ ਖ਼ਤਮ ਕੀਤੀਆਂ ਜਾਣ ਅਤੇ ਕਿਸਾਨ ਨੂੰ ਆਪਣੇ ਖੇਤ ਵਿੱਚ ਕਿਸੇ ਵੀ ਥਾਂ ਕੁਨੈਕਸ਼ਨ ਸ਼ਿਫਟ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਚੱਠਾ ਨੇ ਕਿਹਾ ਕਿ ਟਰਾਂਸਫਾਰਮਰ ਸੜ ਜਾਣ ਉਪਰੰਤ 24 ਘੰਟੇ ਦੇ ਅੰਦਰ-ਅੰਦਰ ਟਰਾਂਸਫਾਰਮਰ ਤਬਦੀਲ ਕੀਤਾ ਜਾਵੇ ਅਤੇ ਟਰਾਂਸਫਾਰਮਰ ਤਬਦੀਲ ਕਰਨ ਦੇ ਨਾਂਅ ’ਤੇ ਕਿਸਾਨਾਂ ਦੀ ਹੋ ਰਹੀ ਲੁੱਟ ਰੋਕੀ ਜਾਵੇ।

ਇਹ ਵੀ ਪੜ੍ਹੋ : ਖੇਡਾਂ ਦੇ ਅੰਬਰਾਂ ’ਚ ਉੱਚੀਆਂ ਉਡਾਰੀਆਂ ਮਾਰ ਰਹੀ ਬਰਨਾਲਾ ਦੀ ‘ਗੋਲਡਨ ਗਰਲ’ ਰਮਨਦੀਪ ਇੰਸਾਂ

ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਮੋਟਰ ਕੁਨੈਕਸ਼ਨ ਦੇਣ ਸਮੇਂ ਲਗਾਏ ਜਾਦੇ ਨਵੇਂ ਟਰਾਂਸਫਾਰਮਰ ਸਿੰਗਲ ਪੋਲ ਦੀ ਬਜਾਏ ਡਬਲ ਪੋਲ ਉੱਪਰ ਲਗਾਏ ਜਾਣ ਤਾਂ ਕੀ ਹਨੇਰੀ ਝੱਖੜ ਦੌਰਾਨ ਟਰਾਂਸਫਾਰਮਰ ਦੇ ਖੰਭਿਆਂ ਦਾ ਨੁਕਸਾਨ ਨਾ ਹੋਵੇ। ਚੱਠਾ ਨੇ ਕਿਹਾ ਕਿ ਅਬਾਦੀ ਵਾਲੀਆਂ ਥਾਵਾਂ ਰਿਹਾਇਸ਼ੀ ਪਾਲਾਟਾਂ ਉਪਰ ਦੀ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਇੱਕ ਪਾਸੇ ਕਰਨ ਦੀ ਕਾਰਵਾਈ ਸੁਖਾਲੀ ਤੇ ਤੁਰੰਤ ਪ੍ਰਭਾਵ ਵਾਲੀ ਬਣਾਈ ਜਾਵੇ ਅਤੇ ਪਾਲਾਟਾਂ ਦੇ ਮਾਲਕਾਂ ਤੋਂ ਪੈਸੇ ਭਰਾਉਣੇ ਬੰਦ ਕੀਤੇ ਜਾਣ। ਚੱਠਾ ਨੇ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਨਾਂ ਸਮਾਂ ਘਿਰਾਓ ਜਾਰੀ ਰਹੇਗਾ। ( Problems Related Electricity)