Insensitivity Within Society
ਜਿਵੇਂ-ਜਿਵੇਂ ਦੇਸ਼ ਆਧੁਨਿਕਤਾ ਵੱਲ ਵਧਦਾ ਜਾ ਰਿਹਾ ਹੈ, (Society) ਨਵਾਂ ਭਾਰਤ-ਮਜ਼ਬੂਤ ਭਾਰਤ, ਸਿੱਖਿਅਤ ਭਾਰਤ ਬਣਾਉਣ ਦੀ ਕਵਾਇਦ ਹੋ ਰਹੀ ਹੈ, ਜੀਵਨ ਜਿਉਣ ਦੇ ਤਰੀਕਿਆਂ ’ਚ ਖੁੱਲ੍ਹਾਪਣ ਆ ਰਿਹਾ ਹੈ, ਪਰ ਦੁੱਖ ਦੀ ਗੱਲ ਹੈ ਕਿ ਔਰਤਾਂ ’ਤੇ ਹਿੰਸਾ ਦੇ ਨਵੇਂ-ਨਵੇਂ ਤਰੀਕੇ ਅਤੇ ਅੰਕੜੇ ਵੀ ਵਧਦੇ ਜਾ ਰਹੇ ਹਨ ਪਿਛਲੇ ਦਿਨੀਂ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ’ਚ ਇੱਕ ਲੜਕੀ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਹੈ ਬਿਨਾਂ ਸ਼ੱਕ, ਇਹ ਘਟਨਾ ਹੈਰਾਨ ਕਰਨ ਵਾਲੀ ਹੈ ਪਰ ਇਸ ਵਾਰਦਾਤ ਦਾ ਦੂਜਾ ਦੁਖਦਾਈ ਪਹਿਲੂ ਘਟਨਾ ਸਮੇਂ ਕੋਲੋਂ ਲੰਘਦੇ ਲੋਕਾਂ ਦਾ ਗੈਰ-ਜਿੰਮੇਵਾਰ ਰਵੱਈਆ ਹੈ ਸਮਾਜ ਕਿੰਨਾ ਸੰਵੇਦਨਹੀਣ ਹੋ ਗਿਆ ਹੈ।
ਇਹ ਵੀ ਪੜ੍ਹੋ : ਉ਼ਡੀਸ਼ਾ ਦੇ ਬਾਲਾਸੋਰ ’ਚ ਵੱਡਾ ਟਰੇਨ ਹਾਦਸਾ, ਬਚਾਅ ਕਾਰਜ ਜਾਰੀ
ਕਿ ਇੱਕ ਦਰਿੰਦਾ ਲੜਕੀ ’ਤੇ ਸ਼ਰ੍ਹੇਆਮ ਚਾਕੂ ਨਾਲ ਵਾਰ ਕਰਦਾ ਰਿਹਾ ਤੇ ਕੋਲੋਂ ਲੰਘਦੇ ਲੋਕ ਮੂਕ-ਦਰਸ਼ਕ ਬਣੇ ਰਹੇ ਇਸ ਤੋਂ ਪਹਿਲਾਂ ਦਿੱਲੀ ’ਚ ਇੱਕ ਹੋਰ ਸ਼ਰਧਾ ਕਤਲ ਕਾਂਡ ਵਰਗੀ ਤ੍ਰਾਸਦੀ, ਅਣਮਨੁੱਖੀ ਅਤੇ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਸੀ ਸਮਾਜ (Society) ਨੂੰ ਉਸ ਦੀ ਸੰਵੇਦਨਹੀਣਤਾ ਦਾ ਅਹਿਸਾਸ ਕਿਵੇਂ ਕਰਵਾਇਆ ਜਾਵੇ ਸਮਾਜ ਵਿਚ ਉੱਚ ਮੁੱਲ ਕਿਵੇਂ ਸਥਾਪਿਤ ਕੀਤੇ ਜਾਣ, ਇਹ ਚਿੰਤਾ ਦਾ ਵਿਸ਼ਾ ਹੈ ਆਖਰ ਲੋਕ ਕਿਉਂ ਨਹੀਂ ਸੋਚਦੇ ਕਿ ਹਿੰਸਾ ਦੀ ਇਹ ਅੱਗ ਇੱਕ ਦਿਨ ਉਨ੍ਹਾਂ ਦੇ ਆਪਣਿਆਂ ਨੂੰ ਵੀ ਬਾਲ ਸਕਦੀ ਹੈ ਹੁਣ ਇਸ ਮਾਮਲੇ ’ਚ ਪੂਰੀ ਤੇਜ਼ੀ ਨਾਲ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਜਿਹੇ ਮਾਮਲਿਆਂ ’ਚ ਜ਼ਲਦੀ ਸਜ਼ਾ ਨਾਲ ਹੀ ਸਮਾਜ ’ਚ ਸਹੀ ਸੰਦੇਸ਼ ਦਿੱਤਾ ਜਾ ਸਕਦਾ ਹੈ ਦਰਅਸਲ, ਸੋਸ਼ਲ ਮੀਡੀਆ ’ਤੇ ਜੋ ਸੰਸਕ੍ਰਿਤੀ ਦੇ ਵਿਗਾੜ ਦਾ ਹੜ੍ਹ ਆਇਆ ਹੈ।
ਉਹ ਸਾਡੇ ਨੌਜਵਾਨਾਂ ਨੂੰ ਖਾ ਰਿਹਾ ਹੈ ਵਿਡੰਬਨਾ ਇਹ ਹੈ ਕਿ ਸਮਾਜ (Society) ਦਾ ਦਾਇਰਾ ਜਿਵੇਂ-ਜਿਵੇਂ ਉਦਾਰ ਅਤੇ ਆਧੁਨਿਕ ਹੁੰਦਾ ਜਾ ਰਿਹਾ ਹੈ, ਨੌਜਵਾਨ ਵਰਗ ਨਵੀਂ ਅਤੇ ਖੁੱਲ੍ਹੀ ਦੁਨੀਆ ’ਚ ਵੱਖ-ਵੱਖ ਤਰੀਕੇ ਨਾਲ ਜੀਅ ਰਿਹਾ ਹੈ, ਸਬੰਧਾਂ ਦੇ ਨਵੇਂ-ਨਵੇਂ ਮੁਕਾਮ ਖੁੱਲ੍ਹ ਰਹੇ ਹਨ, ਉਸ ’ਚ ਕਈ ਵਾਰ ਕੁਝ ਨੌਜਵਾਨ ਆਪਣੇ ਲਈ ਬੇਲਗਾਮ ਜੀਵਨ ਸੁਵਿਧਾਵਾਂ ਨੂੰ ਆਪਣਾ ਹੱਕ ਸਮਝ ਕੇ ਅਜਿਹੀਆਂ ਹਿੰਸਕ ਅਤੇ ਅਣਮਨੁੱਖੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਬਿਨਾਂ ਸ਼ੱਕ, ਅੱਜ ਦੇ ਸਮਾਜ ’ਚ ਆਉਂਦੇ ਖੁੱਲ੍ਹੇਪਣ ਕਰਕੇ ਲੜਕੀਆਂ ਅਜ਼ਾਦ ਫੈਸਲੇ ਲੈਣ ਲੱਗੀਆਂ ਹਨ ਪਰ ਉਨ੍ਹਾਂ ਨੂੰ ਸਮਾਜਿਕ ਤੌਰ ’ਤੇ ਵੀ ਮਜ਼ਬੂਤ ਬਣਨਾ ਹੋਵੇਗਾ ਦੇਸ਼ ਦੇ ਨੀਤੀ-ਘਾੜਿਆਂ ਨੂੰ ਸੋਚਣਾ ਪਵੇਗਾ ਕਿ ਸਮਾਜ ’ਚ ਅਪਰਾਧ ਹੁੰਦਾ ਦੇਖ ਕੇ ਅਣਡਿੱਠ ਕਰਨ ਦੇ ਨਜ਼ਰੀਏ ਨੂੰ ਦੂਰ ਕਰਨ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ ਜਾਹਿਰ ਹੈ।
ਇਹ ਵੀ ਪੜ੍ਹੋ : Wrestlers Protests: ਪਹਿਲਵਾਨਾਂ ਦੇ ਸਮਰੱਥਨ ’ਚ ਕੁਰੂਕਸ਼ੇਤਰ ਮਹਾਂਪੰਚਾਇਤ ਦਾ ਵੱਡਾ ਫੈਸਲਾ
ਸਮਾਜ (Society) ਦੀ ਵਿਗੜੀ ਸੋਚ ਨੂੰ ਬਦਲਣਾ ਜ਼ਿਆਦਾ ਜ਼ਰੂਰੀ ਹੈ ਕੁੜੀਆਂ ਦੇ ਜੀਵਨ ਨਾਲ ਖਿਲਵਾੜ ਕਰਨ, ਉਨ੍ਹਾਂ ਨੂੰ ਬਿਮਾਰ ਮਾਨਸਿਕਤਾ ਨਾਲ ਲਿਵ-ਇਨ ਰਿਲੇਸ਼ਨ ’ਚ ਪਾਉਣ, ਉਨ੍ਹਾਂ ਨਾਲ ਅਪਰਾਧ ਕਰਨ ਦੀਆਂ ਘਟਨਾਵਾਂ ’ਤੇ ਰੋਕ ਲਾਉਣ ਲਈ ਸਖਤ ਤੋਂ ਸਖਤ ਕਾਰਵਾਈ ਕਰਨ ਅਤੇ ਪੁਲਿਸ ਪ੍ਰਬੰਧ ਨੂੰ ਹੋਰ ਚੌਕਸ ਕਰਨਾ ਪਵੇਗਾ ਇਹ ਘਟਨਾ ਪੜ੍ਹੇ-ਲਿਖੇ ਸਮਾਜ ਲਈ ਬਦਨੁਮਾ ਦਾਗ ਹੈ ਜੇਕਰ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਫਿਰ ਕਾਨੂੰਨ ਦਾ ਖੌਫ ਕਿਸੇ ਨੂੰ ਨਹੀਂ ਰਹੇਗਾ ਅਤੇ ਅਰਾਜਕਤਾ ਦੀ ਸਥਿਤੀ ਪੈਦਾ ਹੋ ਜਾਵੇਗੀ ਅਜਿਹੀ ਹਿੰਸਾ ਖਿਲਾਫ਼ ਔਰਤਾਂ ਨੂੰ ਵੀ ਖੁਦ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।