ਓਮਾਨ। ਓਮਾਨ ਦੇ ਸਾਲਾਲਾਹ ’ਚ ਖੇਡੇ ਜਾ ਰਹੇ ਜੂਨੀਅਰ ਏਸ਼ੀਆ ਕੱਪ ਹਾਕੀ ਦੇ ਫਾਈਨਲ ( Junior Asia Cup Hockey) ਰੋਮਾਂਚਕ ਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ। ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਭਾਰਤੀ ਖਿਡਾਰੀਆਂ ਨੇ ਹਰ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ 2004, 2005 ਅਤੇ 2015 ਤੋਂ ਬਾਅਦ ਚੌਥੀ ਵਾਰ ਇਹ ਖਿਤਾਬ ਜਿੱਤਿਆ ਹੈ।
ਇਹ ਵੀ ਪੜ੍ਹੋ : ਮਨੀਸ਼ ਸਿਸੋਦੀਆ ਨੂੰ ਮਿਲੀ ਵੱਡੀ ਰਾਹਤ
ਆਖਰੀ ਪਲਾਂ ‘ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਨੂੰ ਕਿਤੇ ਵੀ ਅੱਗੇ ਨਹੀਂ ਆਉਣ ਦਿੱਤਾ। ਭਾਰਤੀ ਗੋਲਕੀਪਰ ਐੱਚਐੱਸ ਮੋਹਿਤ ਦੀ ਅਗਵਾਈ ‘ਚ ਡਿਫੈਂਸ ਨੇ ਉਸ ਦੇ ਹਰ ਹਮਲੇ ਨੂੰ ਅਸਫਲ ਕਰ ਦਿੱਤਾ। ਭਾਰਤ ਲਈ ਅੰਗਦ ਬੀਰ ਸਿੰਘ ਨੇ 12ਵੇਂ ਮਿੰਟ ਵਿੱਚ, ਅਰਿਜੀਤ ਸਿੰਘ ਹੁੰਦਲ ਨੇ 19ਵੇਂ ਮਿੰਟ ਵਿੱਚ ਗੋਲ ਕੀਤੇ। ਪਾਕਿਸਤਾਨ ਵੱਲੋਂ ਬਸ਼ਾਰਤ ਅਲੀ ਨੇ 37ਵੇਂ ਮਿੰਟ ਵਿੱਚ ਇੱਕਮਾਤਰ ਗੋਲ ਕੀਤਾ।