ਮਣੀਪੁਰ । 3 ਮਈ ਨੂੰ ਮਣੀਪੁਰ ’ਚ ਹਿੰਸਾ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ ਤੋਂ ਬਾਅਦ ਮਣੀਪੁਰ ਵਿੱਚ ਬਦਮਾਸ਼ਾਂ ਨੇ 140 ਹਥਿਆਰ ਸਮਰਪਣ ਕਰ ਦਿੱਤੇ ਹਨ। ਇਨ੍ਹਾਂ ਵਿੱਚ ਐਸਐਲਆਰ 29, ਕਾਰਬਾਈਨ, ਏਕੇ, ਇੰਸਾਸ ਰਾਈਫਲ, ਇੰਸਾਸ ਐਲਐਮਜੀ, ਐਮ16 ਰਾਈਫਲ ਅਤੇ ਗ੍ਰੇਨੇਡ ਵਰਗੀਆਂ ਹਾਈ-ਟੈਕ ਰਾਈਫਲਾਂ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮਣੀਪੁਰ ਪੁਲਿਸ ਨੇ ਦੱਸਿਆ ਕਿ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਹੈ। ਸੂਬੇ ‘ਚ 3 ਮਈ ਨੂੰ ਹਿੰਸਾ ਭੜਕ ਗਈ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਦੇ ਕਰੀਬ 2 ਹਜ਼ਾਰ ਹਥਿਆਰ ਲੁੱਟ ਲਏ ਗਏ। (Violence In Manipur)
140 weapons surrendered in Manipur after Amit Shah's appeal
Read @ANI Story | https://t.co/nmH6pIHNXB#Manipur #AmitShah #HomeMinister pic.twitter.com/ADwAh2NrS0
— ANI Digital (@ani_digital) June 2, 2023
ਵੀਰਵਾਰ ਨੂੰ ਗ੍ਰਿਹਿ ਮੰਤਰੀ ਅਮਿਤ ਸ਼ਾਹ ਨੇ ਮਣੀਪੁਰ ਦੇ ਲੋਕਾਂ ਨੂੰ ਅਫਵਾਹਾਂ ‘ਤੇ ਧਿਆਨ ਨਾ ਦੇਣ ਲਈ ਕਿਹਾ। ਗ੍ਰਹਿ ਮੰਤਰੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ 2 ਜੂਨ ਤੋਂ ਸ਼ੁਰੂ ਹੋਵੇਗੀ। ਜੇਕਰ ਕੋਈ ਹਥਿਆਰਾਂ ਸਮੇਤ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। 24 ਘੰਟਿਆਂ ਬਾਅਦ ਹੀ ਇੰਨੀ ਵੱਡੀ ਗਿਣਤੀ ‘ਚ ਬਦਮਾਸ਼ਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਦੂਜੇ ਪਾਸੇ ਸੂਬੇ ਦੇ 5 ਜ਼ਿਲ੍ਹਿਆਂ ਤੋਂ ਕਰਫਿਊ ਹਟਾ ਲਿਆ ਗਿਆ ਹੈ। (Violence In Manipur)
ਇਹ ਵੀ ਪੜ੍ਹੋ : Hoshiarpur ਨਹਿਰ ‘ਚ ਡਿੱਗੀ ਕਾਰ, NRI ਦੀ ਮੌਤ
ਜਿਕਰਯੋਗ ਹੈ ਕਿ ਮਨੀਪੁਰ ਵਿੱਚ 3 ਮਈ ਨੂੰ ਹਿੰਸਾ ਸ਼ੁਰੂ ਹੋਈ ਸੀ। ਰਾਜਧਾਨੀ ਇੰਫਾਲ ਦੇ ਨਾਲ ਲੱਗਦੇ ਸੇਰਾਊ ਅਤੇ ਸੁਗਨੂ ਇਲਾਕਿਆਂ ‘ਚ ਐਤਵਾਰ ਨੂੰ ਹਿੰਸਕ ਝੜਪਾਂ ਹੋਈਆਂ। ਇਸ ‘ਚ 1 ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਜ਼ਖਮੀ ਹੋ ਗਏ। ਸੂਬੇ ‘ਚ ਹਿੰਸਾ ਕਾਰਨ ਹੁਣ ਤੱਕ 98 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 310 ਲੋਕ ਜ਼ਖਮੀ ਹੋਏ ਹਨ।
ਹਾਈਕੋਰਟ ਦੇ ਸੇਵਾਮੁਕਤ ਜੱਜ ਅਤੇ ਸੀਬੀਆਈ ਕਰੇਗੀ ਮਾਮਲੇ ਦੀ ਜਾਂਚ (Violence In Manipur)
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਸਾ ਦੀ ਜਾਂਚ ਲਈ ਹਾਈਕੋਰਟ ਦੇ ਸੇਵਾਮੁਕਤ ਜੱਜ ਅਤੇ ਸੀਬੀਆਈ ਵੱਲੋਂ ਹਿੰਸਾ ਨਾਲ ਸਬੰਧਤ 6 ਮਾਮਲਿਆਂ ਦੀ ਜਾਂਚ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ। ਸ਼ਾਹ ਨੇ ਕਿਹਾ- ਮਣੀਪੁਰ ਹਾਈਕੋਰਟ ਦੇ ਜਲਦਬਾਜ਼ੀ ‘ਚ ਆਏ ਫੈਸਲੇ ਕਾਰਨ ਇੱਥੇ ਹਿੰਸਾ ਹੋਈ ਹੈ।