ਕਿਹਾ, ਇਨਸਾਫ਼ ਮਿਲਣ ਤੱਕ ਪੂਰੇ ਦੇਸ਼ ’ਚ ਲੜਾਂਗੇ ਲੜਾਈ | Wrestlers Protest
ਨਵੀਂ ਦਿੱਲੀ (ਏਜੰਸੀ)। ਭਾਰਤੀ ਕਿਸਾਨ ਯੂਨੀਅਨ ਨੇ ਪਹਿਲਵਾਨਾਂ ਦੇ ਧਰਨੇ (Wrestlers Protest) ਸਬੰਧੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਸੌਰਾਮ ਪਿੰਡ ’ਚ ਵੀਰਵਾਰ ਨੂੰ ‘ਖਾਪ ਮਹਾਪੰਚਾਇਤ’ ਬੁਲਾਈ। ਇਸ ਵਿੱਚ ਪਹਿਲਵਾਨਾਂ ਵੱਲੋਂ ਚੱਲ ਰਹੇ ਧਰਨੇ ਦੇ ਮੁੱਦੇ ਵਿਚਾਰੇ ਗਏ। ਖਾਪ ਮਹਾਪੰਚਾਇਤ ’ਚ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਖਾਪ ਦੇ ਨੁਮਾਇੰਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਇਸ ਪ੍ਰੋਗਰਾਮ ਵਿੱਚ ਯੂਪੀ, ਹਰਿਆਣਾ, ਰਾਜਸਥਾਨ, ਉਤਰਾਖੰਡ ਅਤੇ ਪੰਜਾਬ ਦੇ ਖਾਪ ਅਤੇ ਕਿਸਾਨ ਆਗੂਆਂ ਨੇ ਭਾਗ ਲਿਆ।
ਇਹ ਵੀ ਪੜ੍ਹੋ : ਭਾਰਤ-ਨੇਪਾਲ ਸਬੰਧਾਂ ਦਾ ਨਵਾਂ ਦੌਰ
ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬਿ੍ਰਜਭੂਸ਼ਣ ਸ਼ਰਨ ਸਿੰਘ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਪਹਿਲਵਾਨ ਬਿ੍ਰਜ ਭੂਸ਼ਣ ਸ਼ਰਨ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਕਰ ਰਹੇ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਪਹਿਲਵਾਨ ਕਿਸੇ ਜਾਤ ਨਾਲ ਸਬੰਧਤ ਨਹੀਂ ਹੁੰਦੇ, ਉਨ੍ਹਾਂ ਦੀ ਜਾਤ ਤਿਰੰਗਾ ਹੁੰਦੀ ਹੈ। ਅਸੀਂ ਵੀ ਵਿਦੇਸ਼ ’ਚ ਆਪਣੀ ਪਾਰਟੀ ਦਾ ਨਹੀਂ, ਦੇਸ਼ ਦਾ ਝੰਡਾ ਲੈ ਕੇ ਜਾਂਦੇ ਹਾਂ ਜੇਕਰ ਇਨਸਾਫ਼ ਨਾ ਮਿਲਿਆ ਤਾਂ ਇਹ ਲੜਾਈ ਪੂਰੇ ਦੇਸ਼ ਵਿੱਚ ਲੜੀ ਜਾਵੇਗੀ।
ਪਹਿਲਵਾਨਾਂ ਨੇ ਨਿਲਾਮੀ ਲਈ ਰੱਖੇ ਤਗਮੇ | Wrestlers Protest
ਟਿਕੈਤ ਨੇ ਕਿਹਾ, ‘ਮੈਂ ਪਹਿਲਵਾਨਾਂ ਨੂੰ ਕਿਹਾ ਕਿ ਉਹ ਆਪਣੇ ਮੈਡਲ ਗੰਗਾ ’ਚ ਨਾ ਵਹਾਉਣ, ਉਨ੍ਹਾਂ ਨੂੰ ਨਿਲਾਮੀ ਲਈ ਪੇਸ਼ ਕਰਨ। ਪੂਰੀ ਦੁਨੀਆ ਅੱਗੇ ਆਵੇਗੀ ਅਤੇ ਤੁਹਾਨੂੰ ਨਿਲਾਮੀ ਰੋਕਣ ਲਈ ਕਹੇਗੀ।’ ਕਿਸਾਨ ਅਤੇ ਖਾਪ ਕੁਸ਼ਤੀ ਖਿਡਾਰੀਆਂ ਦਾ ਸਮਰੱਥਨ ਕਿਉਂ ਕਰ ਰਹੇ ਹਨ? ਇਸ ਸੁਆਲ ’ਤੇ ਟਿਕੈਤ ਨੇ ਕਿਹਾ, ‘ਪਰਿਵਾਰ ਵੱਡਾ ਹੋਵੇ ਤਾਂ ਚੰਗਾ ਹੈ।’
ਅਗਲੀ ਖਾਪ ਪੰਚਾਇਤ 11 ਜੂਨ ਨੂੰ | Wrestlers Protest
ਟਿਕੈਤ ਨੇ ਕਿਹਾ, ‘ਅਸੀਂ ਆਪਣੀਆਂ ਮਹੀਨਾਵਾਰ ਪੰਚਾਇਤਾਂ ਅਤੇ ਮੀਟਿੰਗਾਂ ਵਿੱਚ ਕੁਸ਼ਤੀ ਖਿਡਾਰਨਾਂ ਦੇ ਏਜੰਡੇ ਨੂੰ ਸ਼ਾਮਲ ਕੀਤਾ ਹੈ। ਇਸ ਏਜੰਡੇ ’ਤੇ ਵੀ ਸਾਡੀ ਹਰ ਮੀਟਿੰਗ ’ਚ ਚਰਚਾ ਕੀਤੀ ਜਾਵੇਗੀ। ਕੁਸ਼ਤੀ ਖਿਡਾਰਨਾਂ ਦੇ ਮੁੱਦੇ ’ਤੇ ਖਾਪ ਪੰਚਾਇਤਾਂ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਨੂੰ ਪ੍ਰਵਾਨ ਕੀਤਾ ਜਾਵੇਗਾ। ਫਿਲਹਾਲ, ਅਸੀਂ ਘਰ ਜਾ ਰਹੇ ਹਾਂ।’ ਅਗਲੀ ਖਾਪ ਪੰਚਾਇਤ 11 ਜੂਨ ਨੂੰ ਮੁਜ਼ੱਫਰਨਗਰ ਜ਼ਿਲ੍ਹੇ ਦੇ ਬਾਜੂ ਪਿੰਡ ਵਿੱਚ ਹੋਵੇਗੀ।